05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਗੈਂਗਸਟਰ ਵਰਗੀਆਂ ਫ਼ਿਲਮਾਂ ਤੋਂ ਰਣਵੀਰ ਸਿੰਘ ਨੇ ਬਣਾਈ ਦੂਰੀ

Ad Position 21
No active advertisement
ਅਜੀਤ ਡੈਸਕ 04-02-2026

ਆਪਣੀ ਜ਼ਬਰਦਸਤ ਐਨਰਜੀ ਅਤੇ ਅਲੱਗ ਅੰਦਾਜ਼ ਲਈ ਮਸ਼ਹੂਰ ਬਾਲੀਵੁਡ ਅਦਾਕਾਰ ਰਣਵੀਰ ਸਿੰਘ ਨੇ ਪਿਛਲੇ ਸਾਲ ਦੇ ਅਖ਼ੀਰ ਵਿਚ ਰਿਲੀਜ਼ ਹੋਈ ਫ਼ਿਲਮ 'ਧੁਰੰਧਰ' (2025) ਵਿਚ ਹਮਜਾ ਅਲੀ ਪੇਸ਼ਕਾਰੀ ਦੇ ਕਿਰਦਾਰ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਸੀ। ਉਸ ਦੀ ਦਮਦਾਰ ਸਕ੍ਰੀਨ ਪੇਸ਼ਕਾਰੀ ਨੇ ਫ਼ਿਲਮ ਨੂੰ ਯਾਦਗਾਰੀ ਬਣਾ ਦਿੱਤਾ। 'ਧੁਰੰਧਰ' (2025) ਦੀ ਰਿਲੀਜ਼ ਤੋਂ ਬਾਅਦ ਰਣਵੀਰ ਸਿੰਘ 'ਡਾਨ-3' ਲਈ ਸ਼ੂਟਿੰਗ ਸ਼ੁਰੂ ਕਰਨ ਵਾਲੇ ਸਨ। ਅਗਸਤ, 2023 ਵਿਚ ਫਰਹਾਨ ਅਖ਼ਤਰ ਨੇ ਇਸ ਫ਼ਿਲਮ ਦੀ ਘੋਸ਼ਣਾ ਕੀਤੀ ਸੀ। ਇਸ ਫ਼ਿਲਮ ਰਾਹੀਂ ਰਣਵੀਰ ਸਿੰਘ, ਸ਼ਾਹਰੁਖ਼ ਖ਼ਾਨ ਨੂੰ ਰਿਪਲੇਸ ਕਰਦੇ ਹੋਏ ਨਵੇਂ ਡਾਨ ਦੇ ਰੂਪ ਵਿਚ ਨਜ਼ਰ ਆਉਣ ਵਾਲੇ ਸਨ।
ਫ਼ਿਲਮ 'ਡਾਨ-3' ਵਿਚ ਰਣਵੀਰ ਸਿੰਘ ਦੇ ਸਾਹਮਣੇ ਕ੍ਰਿਤੀ ਸੈਨਨ ਦਾ ਨਾਂਅ ਬਤੌਰ ਲੀਡ ਹੀਰੋਈਨ ਫਾਈਨਲ ਹੋ ਚੁੱਕਾ ਸੀ, ਜਦਕਿ ਇਸ ਵਾਰ ਮੁੱਖ ਵਿਲੇਨ ਦੇ ਰੋਲ ਲਈ ਵਿਕਰਾਂਤ ਮੈਸੀ ਨੂੰ ਲਿਆ ਗਿਆ ਸੀ ਪਰ ਜਦੋਂ ਵਿਕਰਾਂਤ ਮੈਸੀ ਨੇ ਫ਼ਿਲਮ ਕਰਨ ਤੋਂ ਇਨਕਾਰ ਕੀਤਾ ਤਾਂ ਬਿਨਾਂ ਦੇਰੀ ਉਨ੍ਹਾਂ ਦੀ ਜਗ੍ਹਾ ਅਰਜੁਨ ਦਾਸ ਨੂੰ ਵਿਲੇਨ ਦੇ ਰੂਪ ਵਿਚ ਸ਼ਾਮਿਲ ਕੀਤਾ ਗਿਆ।
ਖਬਰਾਂ ਅਨੁਸਾਰ ਫਰਹਾਨ ਅਖ਼ਤਰ ਨੇ 'ਡਾਨ-3' ਵਿਚ ਕੈਮਿਓ ਲਈ ਅਮਿਤਾਭ ਬੱਚਨ ਅਤੇ ਜ਼ੀਨਤ ਅਮਾਨ ਨਾਲ ਮੁਕਾਬਲਾ ਕੀਤਾ ਸੀ ਪਰ ਉਨ੍ਹਾਂ ਦੀ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਫ਼ਿਲਮ ਵਿਚ ਸ਼ਾਹਰੁਖ਼ ਖਾਨ ਅਤੇ ਪ੍ਰਿਅੰਕਾ ਚੋਪੜਾ ਦੇ ਕੈਮਿਓ ਅਪੀਅਰੈਂਸ ਦੀ ਗੱਲ ਸਾਹਮਣੇ ਆਉਣ ਲੱਗੀ ਸੀ। ਇਸ ਫ਼ਿਲਮ ਦੀ ਸ਼ੂਟਿੰਗ ਜਨਵਰੀ, 2025 ਵਿਚ ਸ਼ੁਰੂ ਹੋਣ ਦੀ ਉਮੀਦ ਸੀ ਪਰ 'ਧੁਰੰਧਰ' ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਰਣਵੀਰ ਸਿੰਘ ਨੇ ਅਚਾਨਕ ਫ਼ਿਲਮ 'ਡਾਨ-3' ਛੱਡਣ ਦਾ ਐਲਾਨ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ 'ਧੁਰੰਧਰ' ਦੀ ਵੱਡੀ ਸਫ਼ਲਤਾ ਤੋਂ ਬਾਅਦ ਰਣਵੀਰ ਸਿੰਘ ਗੈਂਸਟਰ ਟਾਈਪ ਫ਼ਿਲਮਾਂ ਵਿਚ ਨਜ਼ਰ ਨਹੀਂ ਆਉਣਾ ਚਾਹੁੰਦੇ। ਹੁਣ ਉਹ ਸਿਰਫ਼ ਸੰਜੇ ਲੀਲਾ ਭੰਸਾਲੀ, ਲੋਕੇਸ਼ ਕਨਗਰਾਜ ਅਤੇ ਐਟਲੀ ਵਰਗੇ ਫ਼ਿਲਮ ਨਿਰਮਾਤਾ ਨਾਲ ਹੀ ਕੰਮ ਕਰਨਾ ਚਾਹੁੰਦੇ ਹਨ।

Ad Position 22
No active advertisement
ਪਿਛਲੀ ਖ਼ਬਰ 'ਸ਼ਿਵਾਨੀ ਸ਼ਿਵਾਜੀ ਰਾਏ' ਦੇ ਕਿਰਦਾਰ ਵਿਚ ਰਾਣੀ ਮੁਖਰਜੀ ਅਗਲੀ ਖ਼ਬਰ 'ਕਾਬਿਲ' ਵਿਚ ਰਿਤਿਕ ਰੌਸ਼ਨ
Ad Position 24