05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸ਼ਾਹਰੁਖ ਖ਼ਾਨ ਐਵੇਂ ਨਹੀਂ ਹੈ ਬਾਲੀਵੁੱਡ ਦਾ 'ਕਿੰਗ'

Ad Position 21
No active advertisement
ਅਜੀਤ ਡੈਸਕ 11-03-2026

ਰਜਨੀਕਾਂਤ ਦੀ ਫ਼ਿਲਮ 'ਜੇਲਰ' (2023) ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਫ਼ਿਲਮ ਦਾ ਟਿਕਟ ਖਿੜਕੀ 'ਤੇ ਕਾਰੋਬਾਰ ਜ਼ਬਰਦਸਤ ਹੋਇਆ ਸੀ। ਹੁਣ ਨਿਰਮਾਤਾ ਇਸ ਦਾ ਵਿਸਥਾਰ ਲੈ ਕੇ ਆ ਰਹੇ ਹਨ। ਇਸ ਐਕਸ਼ਨ, ਡਰਾਮਾ ਵਿਸਥਾਰ ਵਾਲੀ ਫ਼ਿਲਮ ਦਾ ਨਿਰਦੇਸ਼ਨ ਨੈਲਸਨ ਦਿਲੀਪ ਕੁਮਾਰ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਇਸ ਵਿਸਥਾਰ ਵਿਚ ਸ਼ਾਹਰੁਖ ਖਾਨ, ਰਜਨੀਕਾਂਤ ਦੇ ਨੇੜਲੇ ਦੋਸਤ ਦੇ ਬੇਹੱਦ ਅਹਿਮ ਕੈਮਿਓ ਵਿਚ ਨਜ਼ਰ ਆਉਣ ਵਾਲੇ ਹਨ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਰਜਨੀਕਾਂਤ ਦੇ ਨਾਲ ਹੀ ਨਾਲ ਸ਼ਾਹਰੁਖ ਖਾਨ ਦੇ ਪ੍ਰਸੰਸਕ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਸ਼ਾਹਰੁਖ ਖਾਨ ਤੋਂ ਇਲਾਵਾ ਫ਼ਿਲਮ ਵਿਚ ਵਿਜੈ ਸੇਤੂਪਤੀ, ਵਿੱਦਿਆ ਬਾਲਨ, ਬਾਲਾਕ੍ਰਿਸ਼ਨਾ, ਨਾਗਾਅਰਜੁਨ ਅਤੇ ਮਿਥੁਨ ਚੱਕਵਰਤੀ ਵਰਗੇ ਮੰਨੇ-ਪ੍ਰਮੰਨੇ ਸਟਾਰਾਂ ਵਲੋਂ ਵੀ ਭੂਮਿਕਾ ਅਦਾ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਯਸ਼ਰਾਜ ਫ਼ਿਲਮਜ਼ ਆਪਣੇ ਸਪਾਈ ਯੂਨੀਵਰਸ ਨੂੰ ਅੱਗੇ ਵਧਾਉਂਦੇ ਹੋਏ 'ਪਠਾਨ-2' ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ। ਰਿਪੋਰਟਾਂ ਅਨੁਸਾਰ ਆਦਿੱਤਿਆ ਚੋਪੜਾ ਇਸ ਵਾਰ ਸ਼ਾਹਰੁਖ ਖਾਨ ਦੇ ਨਾਲ ਦੱਖਣ ਭਾਰਤੀ ਸਟਾਰ ਜੂਨੀਅਰ ਐਨ. ਟੀ. ਆਰ. ਨੂੰ ਲਿਆਉਣ ਵਾਲੇ ਹਨ।
'ਪਠਾਨ' ਦੇ ਵਿਸਥਾਰ 'ਪਠਾਨ-2' ਵਿਚ ਵੀ ਪਠਾਨ ਦੇ ਰੂਪ ਵਿਚ ਸ਼ਾਹਰੁਖ ਕਾਨ ਦੀ ਵਾਪਸੀ ਅਧਿਕਾਰਕ ਤੌਰ 'ਤੇ ਪੱਕੀ ਹੋ ਚੁੱਕੀ ਹੈ। ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਵਿਚ ਸ਼ਾਹਰੁਖ ਖਾਨ ਦਾ ਹੀਰੋ ਤੋਂ ਵਿਰੋਧੀ ਭੂਮਿਕਾ ਵਾਲਾ ਰੋਲ ਹੋਵੇਗਾ। ਜੂਨੀਅਰ ਐਨ.ਟੀ.ਆਰ. ਬਾਰੇ ਫਾਈਨਲ ਹੁੰਦਿਆਂ ਹੀ ਉਨ੍ਹਾਂ ਦੇ ਨਾਂਅ ਦਾ ਵੀ ਐਲਾਨ ਹੋ ਜਾਵੇਗਾ।
ਸ਼ਾਹਰੁਖ ਖਾਨ ਨੂੰ ਹਿੰਦੀ ਸਿਨੇਮਾ ਵਿਚ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਉਨ੍ਹਾਂ ਨੂੰ ਰੋਮਾਂਸ ਅਤੇ ਇਮੋਸ਼ਨ ਦਾ ਜਾਦੂਗਰ ਕਿਹਾ ਜਾਂਦਾ ਹੈ। ਉਨ੍ਹਾਂ ਦੇ ਜਾਦੂ ਨੇ ਏਨੇ ਸਾਲਾਂ ਤੋਂ ਉਨ੍ਹਾਂ ਨੂੰ ਹਿੰਦੀ ਸਿਨੇਮਾ ਦਾ ਕਿੰਗ ਬਣਾਇਆ ਹੋਇਆ ਹੈ। ਸ਼ਾਹਰੁਖ ਦੇ ਨਾਂਅ ਦੇ ਨਾਲ 'ਕਿੰਗ' ਸ਼ਬਦ ਕੁਝ ਇਸ ਤਰ੍ਹਾਂ ਚਿੰਬੜਿਆ ਹੈ ਜਿਵੇਂ ਉਨ੍ਹਾਂ ਨੂੰ ਲੈ ਕੇ 350 ਕਰੋੜ ਰੁਪਏ ਦੇ ਵੱਡੇ ਬਜਟ ਵਿਚ 'ਕਿੰਗ' ਟਾਈਟਲ ਨਾਲ ਫ਼ਿਲਮ ਵੀ ਬਣ ਰਹੀ ਹੈ। ਪ੍ਰਸੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਸ਼ੁਰੂ ਵਿਚ ਨਿਰਦੇਸ਼ਕ ਸੁਜਾਏ ਘੋਸ਼ 'ਕਿੰਗ' ਨੂੰ ਨਿਰਦੇਸ਼ਨ ਕਰਨ ਵਾਲੇ ਸਨ ਜਿਸ ਵਿਚ ਸ਼ਾਹਰੁਖ ਖਾਨ ਦੀ ਮਹਿਜ਼ ਇਕ ਕੈਮਿਓ ਯੋਜਨਾ ਬਣਾਈ ਗਈ ਸੀ, ਪਰ ਬਾਅਦ ਵਿਚ ਜਦੋਂ ਬਤੌਰ ਨਿਰਦੇਸ਼ਕ ਇਸ ਫ਼ਿਲਮ ਵਿਚ ਸਿਧਾਰਥ ਆਨੰਦ ਦਾ ਦਾਖਲਾ ਹੋਇਆ ਤਾਂ ਉਨ੍ਹਾਂ ਨੇ ਸ਼ਾਹਰੁਖ ਨੂੰ ਮੁੱਖ ਭੂਮਿਕਾ ਵਿਚ ਰੱਖਦੇ ਹੋਏ ਫ਼ਿਲਮ ਦਾ ਸਾਰਾ ਸੈੱਟਅੱਪ ਬਦਲ ਦਿੱਤਾ।
'ਕਿੰਗ' ਵਿਚ ਸ਼ਾਹਰੁਖ ਦੇ ਨਾਲ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ ਵੀ ਦਿਸੇਗੀ। ਇਸ ਲਈ ਇਸ ਫ਼ਿਲਮ ਨੂੰ ਲੈ ਕੇ ਪ੍ਰਸੰਸਕਾਂ ਵਿਚਾਲੇ ਜ਼ਬਰਦਸਤ ਉਤਸ਼ਾਹ ਬਣਿਆ ਹੋਇਆ ਹੈ। ਖ਼ਬਰਾਂ ਅਨੁਸਾਰ ਫ਼ਿਲਮ ਵਿਚ ਅਭਿਸ਼ੇਕ ਬੱਚਨ ਅਹਿਮ ਭੂਮਿਕਾ ਵਿਚ ਨਜ਼ਰ ਆਉਣ ਵਾਲੇ ਹਨ।
ਪਿਛਲੇ ਦੋ ਦਹਾਕਿਆਂ ਤੋਂ ਹਿੰਦੀ ਸਿਨੇਮਾ ਵਿਚ ਆਪਣਾ ਜਲਵਾ ਬਿਖੇਰ ਰਹੇ ਵਿਸ਼ਾਲ ਭਾਰਦਵਾਜ ਨੂੰ ਸਭ ਤੋਂ ਜ਼ਿਆਦਾ ਅਫ਼ਸੋਸ ਇਸ ਗੱਲ ਨੂੰ ਲੈ ਕੇ ਹੈ ਕਿ ਹੁਣ ਤੱਕ ਉਨ੍ਹਾਂ ਨੇ ਸ਼ਾਹਰੁਖ ਦੇ ਨਾਲ ਕੋਈ ਫ਼ਿਲਮ ਨਹੀਂ ਕੀਤੀ। ਪਰ ਹੁਣ ਤਾਂ 'ਓ ਰੋਮੀਓ' ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ ਨੇ ਏ.ਐਨ.ਆਈ. ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ ਹੈ ਕਿ ਉਹ ਅਗਲੀ ਫ਼ਿਲਮ ਸ਼ਾਹਰੁਖ ਖਾਨ ਦੇ ਨਾਲ ਸ਼ੁਰੂ ਕਰਨਗੇ।

-੦-

Ad Position 22
No active advertisement
ਪਿਛਲੀ ਖ਼ਬਰ ਮੇਲਿਆਂ ਦੀ ਗਾਇਕੀ ਦਾ ਬਾਦਸ਼ਾਹ - ਦਲਵਿੰਦਰ ਦਿਆਲਪੁਰੀ ਦਮਦਾਰ ਤੇ ਬੁਲੰਦ ਆਵਾਜ਼ ਵਾਲੇ ਅਗਲੀ ਖ਼ਬਰ ਅਦਿਤੀ ਰਾਓ ਹੈਦਰੀ-ਹੁਣ 'ਪਰਿਵਾਰਕ ਮਨੋਰੰਜਨ' ਕਰੇਗੀ
Ad Position 24