08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਜਾਹਨਵੀ ਕਪੂਰ-ਡਰ ਸਤਾਵੇ

Ad Position 21
No active advertisement
ਅਜੀਤ ਡੈਸਕ 08-04-2026

'ਧੜਕ' ਫਿਲਮ ਨਾਲ ਦਰਸ਼ਕ ਦਿਲਾਂ ਦੀ ਧੜਕਣ ਬਣਨ ਵਾਲੀ ਜਾਹਨਵੀ ਕਪੂਰ ਦਾ ਦਰਦ ਪਿਛਲੇ ਦਿਨੀਂ ਇਕ ਵਿਦੇਸ਼ੀ ਵੈੱਬ ਚੈਨਲ ਨਾਲ ਇੰਟਰਵਿਊ ਦੌਰਾਨ ਸਾਹਮਣੇ ਆਇਆ ਤਾਂ ਉਸ ਮੁਤਾਬਿਕ ਜਦ 'ਧੜਕ' ਆਈ ਸੀ ਤਦ ਪਤਾ ਨਹੀਂ ਕਿਉਂ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਲੋਕੀਂ ਉਸ ਨੂੰ ਪਸੰਦ ਨਹੀਂ ਕਰਦੇ। ਇੱਧਰ ਲੋਕ ਵਧਾਈਆਂ ਦੇ ਰਹੇ ਸਨ ਤੇ ਉੱਧਰ ਜਾਹਨਵੀ ਦਾ ਦਿਲ ਮੰਨਦਾ ਹੀ ਨਹੀਂ ਸੀ। ਉਹ ਸੋਚ ਰਹੀ ਸੀ ਕਿ ਇਹ ਸਾਰਾ ਕੁਝ ਝੂਠ ਹੈ। ਲੋਕ ਉਸ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖ ਰਹੇ ਹਨ ਤੇ ਤਦ ਉਹ ਡਿਪਰੈਸ਼ਨ (ਮਾਨਸਿਕ ਰੋਗ) ਦਾ ਸ਼ਿਕਾਰ ਹੋ ਗਈ ਸੀ। ਮਾਂ ਸ੍ਰੀਦੇਵੀ ਦੇ ਜਾਣ ਦਾ ਗ਼ਮ ਜਾਹਨਵੀ ਨੂੰ ਇਹੀ ਮਹਿਸੂਸ ਹੋ ਰਿਹਾ ਸੀ ਕਿ ਉਹ ਬੇਕਾਰ ਹੈ, ਲੋਕਾਂ ਦੀ ਨਕਾਰੀ ਹੋਈ ਹੈ ਤੇ ਜਾਹਨਵੀ ਲਗਾਤਾਰ ਨਾਂਹ-ਪੱਖੀ ਵਿਚਾਰਾਂ ਵਾਲੀ ਬਣ ਗਈ ਸੀ। ਦਿਮਾਗ ਇਹੀ ਸੋਚੇ ਕਿ ਸਟਾਰ ਖਾਨਦਾਨ 'ਚੋਂ ਹੈ, ਵਰਨਾ ਉਸ ਨੂੰ ਤਾਂ ਐਕਟਿੰਗ ਵੀ ਨਹੀਂ ਆਉਂਦੀ ਪਰ ਇਹ ਗ਼ਲਤ ਸੀ, ਉਸ ਨੂੰ ਤਾਂ ਐਕਟਿੰਗ ਨਾਲ ਪਿਆਰ ਸ਼ੁਰੂ ਤੋਂ ਹੀ ਸੀ। 110 ਕਰੋੜ ਉਦੋਂ 'ਧੜਕ' ਨੇ ਵੱਟੇ ਸਨ। 'ਘੋਸਟ ਸਟੋਰੀਜ਼', 'ਗੁੰਜਨ ਸਕਸੈਨਾ', 'ਗੁੱਡਲੱਕ ਜੈਰੀ', 'ਰੂਹੀ' ਤੇ ਪਿੱਛੇ ਜਿਹੇ ਉਸ ਦੀ ਫਿਲਮ 'ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ' ਆਈ ਸੀ। ਇਸ ਸਮੇਂ ਰਾਮਚਰਨ ਨਾਲ ਉਹ ਤੇਲਗੂ ਫਿਲਮ 'ਪੇੜੀ' ਕਰ ਰਹੀ ਹੈ ਤੇ ਹਾਂ ਜਾਹਨਵੀ ਨੂੰ ਪੰਦਰਾਂ ਸਾਲ ਦੀ ਉਮਰ 'ਚ ਹੀ ਡਰ ਦਾ ਸਾਹਮਣਾ ਕਰਨਾ ਪਿਆ ਸੀ, ਉਦੋਂ ਇਕ 'ਨੰਗੀ ਵੈੱਬਸਾਈਟ' 'ਤੇ ਉਸ ਦੀਆਂ ਸੰਪਾਦਿਤ ਕਰ ਝੂਠੀਆਂ ਤਸਵੀਰਾਂ ਕਿਸੇ ਨਾ ਪਾਈਆਂ ਸਨ। ਇਹ 'ਡੀਪਫੇਕ ਤਸਵੀਰਾਂ' ਨੇ ਉਸ ਦਾ ਦਿਲ ਛੋਟਾ ਕਰ ਦਿੱਤਾ ਸੀ। ਦਰਅਸਲ ਉਹ ਹਮੇਸ਼ਾ ਆਪਣੀ ਮਾਂ 'ਤੇ ਹੀ ਨਿਰਭਰ ਰਹੀ ਸੀ ਤੇ ਮਾਂ ਦੇ ਤੁਰ ਜਾਣ 'ਤੇ ਉਸ ਨੇ ਕਈ ਗ਼ਲਤ ਫ਼ੈਸਲੇ ਲਏ ਤੇ ਉਨ੍ਹਾਂ ਲੋਕਾਂ ਨਾਲ ਆੜੀ ਪਾਈ ਜਿਹੜੇ ਨਿਕੰਮੇ, ਵਿਹਲੜ ਤੇ ਉਨ੍ਹਾਂ ਨਾਲ ਉਸ ਦਾ ਕੋਈ ਮੇਚ ਹੀ ਨਹੀਂ ਸੀ ਭਾਵ ਲੈਣਾ-ਦੇਣਾ ਹੀ ਨਹੀਂ ਸੀ। ਜਾਹਨਵੀ ਨੇ ਇਹ ਵੀ ਕਿਹਾ ਹੈ ਕਿ ਮਾਂ ਦੇ ਜਾਣ ਤੋਂ ਬਾਅਦ ਪਿਤਾ ਵੀ ਪਹਿਲੇ ਜਿਹੇ ਨਹੀਂ ਰਹੇ ਤੇ ਉਹ ਅੱਜ ਵੀ ਅਸੁਰੱਖਿਅਤ ਜਿਹਾ ਆਪਣੇ-ਆਪ ਨੂੰ ਮੰਨਦੀ ਹੈ। ਜਾਹਨਵੀ ਨੇ ਫੋਟੋਗ੍ਰਾਫਰਾਂ ਤੇ ਵੀਡੀਓ ਵਾਲਿਆਂ 'ਤੇ ਰੋਸਾ ਪ੍ਰਗਟਾਇਆ ਹੈ ਕਿ ਉਹ ਉਨ੍ਹਾਂ ਦੀ ਜ਼ਿੰਦਗੀ 'ਚ ਦਖਲ ਦਿੰਦੇ ਹਨ ਤੇ ਜਾਣ-ਬੁੱਝ ਕੇ ਵਿਊਜ਼ ਤੇ ਪੈਸੇ ਲਈ ਉਨ੍ਹਾਂ ਦੇ ਖਾਸ ਅੰਗਾਂ 'ਤੇ ਕੈਮਰਾ ਜ਼ੂਮ ਕਰਦੇ ਹਨ। ਜਾਹਨਵੀ ਸਿਆਣੀ ਹੋ ਗਈ ਹੈ ਤੇ ਹੁਣ ਫ਼ਿਲਮ ਦੇ ਡੀ.ਓ.ਪੀ. ਨੂੰ ਵੀ ਆਖ ਦਿੰਦੀ ਹੈ ਕਿ ਮੇਰੇ ਖਾਸ ਸਰੀਰਕ ਅੰਗ 'ਤੇ ਕੈਮਰਾ ਇਹ ਨਹੀਂ ਚੱਲੇਗਾ ਤੇ ਜਾਹਨਵੀ ਸਰੀਰਕ ਸਥਿਤੀ ਨੂੰ ਨਗਨਵਾਦ 'ਚ ਨਹੀਂ ਧੱਕਣਾ ਚਾਹੁੰਦੀ।

Ad Position 22
No active advertisement
ਪਿਛਲੀ ਖ਼ਬਰ ਸਿਨੇਮਾਈ ਸਫ਼ਰ ਦੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹੀ ਹੈ ਆਸ਼ੀ ਤ੍ਰਿਪਾਠੀ ਅਗਲੀ ਖ਼ਬਰ 08-04-26
Ad Position 24