ਪਿਛਲੇ ਸਾਲ ਦੀ ਸ਼ੁਰੂਆਤ ਵਿਚ ਪੰਕਜ ਤ੍ਰਿਪਾਠੀ ਦੀ ਬੇਟੀ ਆਸ਼ੀ ਤ੍ਰਿਪਾਠੀ ਨੇ 'ਜਾਰ ਪਿਕਚਰਜ਼' ਵਲੋਂ ਬਣਾਈ ਸੰਗੀਤਕ ਵੀਡੀਓ 'ਰੰਗ ਡਾਰੋ...' ਜ਼ਰੀਏ ਪਰਦੇ 'ਤੇ ਆਪਣੀ ਸ਼ੁਰੂਆਤ ਕੀਤੀ ਸੀ। ਇਸ ਵੀਡੀਓ ਵਿਚ ਆਸ਼ੀ ਨੇ ਆਪਣੀ ਖ਼ੂਬਸੂਰਤੀ ਜ਼ਰੀਏ ਹਰ ਕਿਸੇ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਇਸ ਗਾਣੇ ਨੂੰ ਮਯੰਕ ਭੱਟਾਚਾਰੀਆ ਅਤੇ ਸੰਜਨਾ ਰਾਮਨਾਰਾਇਣ ਨੇ ਗਾਇਆ ਹੈ, ਜਦ ਕਿ ਇਸ ਦਾ ਸੰਗੀਤ ਅਭਿਨਵ ਆਰ. ਕੌਸ਼ਿਕ ਨੇ ਦਿੱਤਾ ਹੈ। ਫਿਲਹਾਲ ਆਸ਼ੀ ਮੁੰਬਈ ਵਿਚ ਰਹਿ ਕੇ ਆਪਣੇ ਕਾਲਜ ਵਿਚ ਪੜ੍ਹਾਈ ਕਰ ਰਹੀ ਹੈ। ਪਰ ਕਿਤੇ ਨਾ ਕਿਤੇ ਉਸ ਦਾ ਸੁਪਨਾ ਹੈ ਕਿ ਉਹ ਅਦਾਕਾਰਾ ਬਣ ਕੇ ਆਪਣੇ ਪਿਤਾ ਦੀ ਤਰ੍ਹਾਂ ਫ਼ਿਲਮ ਸਨਅਤ ਵਿਚ ਨਾਂਅ ਕਮਾਏ। ਪਿਤਾ ਪੰਕਜ ਅਤੇ ਮ੍ਰਿਦੁਲਾ ਤ੍ਰਿਪਾਠੀ ਨੂੰ ਆਸ਼ੀ ਤੋਂ ਕਾਫ਼ੀ ਜ਼ਿਆਦਾ ਉਮੀਦਾਂ ਹਨ।
ਪੰਕਜ ਤ੍ਰਿਪਾਠੀ ਨੇ ਆਪਣੀ ਐਕਟਿੰਗ ਅਤੇ ਹੁਨਰ ਨਾਲ ਪ੍ਰਸੰਸਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾਈ ਹੈ। ਉਸ ਦੀਆਂ ਫ਼ਿਲਮਾਂ, ਸੀਰੀਜ਼ ਧਮਾਲ ਮਚਾਉਂਦੀਆਂ ਹਨ। ਪਿਛਲੀ ਵਾਰ ਉਸ ਨੇ ਅਨੁਰਾਗ ਬਸੂ ਦੀ ਫ਼ਿਲਮ 'ਮੈਟਰੋ... ਇਨ ਦਿਨੋਂ' ਵਿਚ ਦੇਖਿਆ ਗਿਆ ਸੀ। ਹੁਣ ਉਹ ਵਰੁਣ ਵੀ. ਸ਼ਰਮਾ ਵਲੋਂ ਨਿਰਦੇਸ਼ਕ ਕੀਤੀ ਜਾ ਰਹੀ ਫ਼ਿਲਮ 'ਪਰਿਵਾਰਕ ਮਨੁਰੰਜਨ' ਵਿਚ ਅਦਿੱਤਿਆ ਰਾਏ ਹੈਦਰੀ ਦੇ ਨਾਲ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ।
ਸੰਗੀਤਕ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਆਸ਼ੀ ਤ੍ਰਿਪਾਠੀ ਪਿਤਾ ਦੀ ਤਰ੍ਹਾਂ ਬਾਲੀਵੁੱਡ ਵਿਚ ਕਰੀਅਰ ਬਣਾਉਣ ਲਈ ਉਤਸ਼ਾਹੀ ਹੈ। ਫਿਲਹਾਲ ਉਹ ਥੀਏਟਰ ਕਰ ਰਹੀ ਹੈ।
ਆਸ਼ੀ ਤ੍ਰਿਪਾਠੀ ਨੇ ਮ੍ਰਿਦੁਲਾ ਤ੍ਰਿਪਾਠੀ ਵਲੋਂ ਬਣਾਏ ਗਏ ਨਾਟਕ 'ਲਾਇਲਾਜ' ਜ਼ਰੀਏ ਸਟੇਜ 'ਤੇ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਹ ਹੁਣ ਤੱਕ 4 ਨਾਟਕਾਂ ਵਿਚ ਨਜ਼ਰ ਆ ਚੁੱਕੀ ਹੈ।
ਸਿਨੇਮਾਈ ਸਫ਼ਰ ਦੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹੀ ਹੈ ਆਸ਼ੀ ਤ੍ਰਿਪਾਠੀ
ਅਜੀਤ ਡੈਸਕ
08-04-2026