08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਭਵਿੱਖ ਦੀ ਸੁਪਰ ਸਟਾਰ ਹੈ ਆਇਸ਼ਾ ਖਾਨ

Ad Position 21
No active advertisement
ਅਜੀਤ ਡੈਸਕ 08-04-2026

ਅਦਾਕਾਰਾ ਆਇਸ਼ਾ ਖਾਨ ਨੇ ਸਾਲ 2025 ਵਿਚ ਫ਼ਿਲਮ 'ਜਾਟ' ਤੋਂ ਨਾ ਸਿਰਫ਼ ਹਿੰਦੀ ਫ਼ਿਲਮਾਂ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸਗੋਂ 'ਕਿਸ ਕਿਸ ਕੋ ਪਿਆਰ ਕਰੂੰ-2' ਅਤੇ 'ਧੁਰੰਧਰ' ਵਰਗੀਆਂ ਫ਼ਿਲਮਾਂ ਵਿਚ ਵੀ ਖ਼ੂਬ ਧਮਾਲ ਮਚਾਇਆ ਸੀ।
ਹਿੰਦੀ ਸਿਨੇ ਜਗਤ ਵਿਚ ਸ਼ੁਰੂਆਤ ਕਰਨ ਤੋਂ ਪਹਿਲਾਂ ਆਇਸ਼ਾ ਖਾਨ 4 ਤੇਲਗੂ ਫ਼ਿਲਮਾਂ ਕਰ ਚੁੱਕੀ ਹੈ, ਪਰ ਉਸ ਨੂੰ ਕਦੀ ਇਸ ਤਰ੍ਹਾਂ ਦੀ ਲਾਈਮਲਾਈਟ ਨਹੀਂ ਮਿਲੀ ਸੀ। 'ਧੁਰੰਧਰ' ਤੋਂ ਬਾਅਦ ਤੋਂ ਉਹ ਖ਼ਾਸ ਕਰਕੇ ਲਗਾਤਾਰ ਸੁਰਖੀਆਂ ਵਿਚ ਹੈ।
ਫ਼ਿਲਮ 'ਧੁਰੰਧਰ' ਵਿਚ ਆਇਸ਼ਾ ਖਾਨ ਅਤੇ ਕ੍ਰਿਸਟਲ ਡਿਸੂਜ਼ਾ 'ਤੇ ਫ਼ਿਲਮਾਏ ਗਏ 'ਸ਼ਰਾਰਤ...' ਡਾਂਸ ਨੰਬਰ ਨੇ ਇਨ੍ਹਾਂ ਦੋਵਾਂ ਹੀ ਕਲਾਕਾਰਾਂ ਨੂੰ ਹਰ ਕਿਸੇ ਦਾ ਪਸੰਦੀਦਾ ਚਿਹਰਾ ਬਣਾ ਦਿੱਤਾ।
ਖ਼ਾਸ ਕਰਕੇ ਉਸ ਡਾਂਸ ਨੰਬਰ ਵਿਚ ਆਇਸ਼ਾ ਖਾਨ ਦੀਆਂ ਅੱਖਾਂ ਦਾ ਐਕਸਪ੍ਰੈਸ਼ਨ ਅਤੇ ਉਸ ਦਾ ਸਟਾਈਲ ਮੇਕਓਵਰ, ਸਭ ਕੁਝ ਇਸ ਤਰ੍ਹਾਂ ਦਾ ਸੀ ਜਿਸ ਨੇ ਉਸ ਨੂੰ ਇਕ ਵੱਖਰੀ ਥਾਂ ਪਹੁੰਚਾ ਦਿੱਤਾ।
ਅਸਲ ਜ਼ਿੰਦਗੀ ਵਿਚ ਬੇਹੱਦ ਸਾਧਾਰਨ ਅਤੇ ਕਲਾਸੀ ਨਜ਼ਰ ਆਉਣ ਵਾਲੀ ਆਇਸ਼ਾ ਖਾਨ ਦਾ ਗਲੈਮਰ, ਚਾਰਮ ਅਤੇ ਸਕ੍ਰੀਨ ਪੇਸ਼ਕਾਰੀ, ਹਰ ਵਾਰ ਦਰਸ਼ਕਾਂ ਦਾ ਦਿਲ ਜਿੱਤ ਲੈਂਦੀ ਹੈ। ਸਕ੍ਰੀਨ 'ਤੇ ਆਉਂਦਿਆਂ ਹੀ ਉਹ ਜ਼ਬਰਦਸਤ ਆਤਮ-ਵਿਸ਼ਵਾਸ ਅਤੇ ਸਟ੍ਰਾਈਕਿੰਗ ਨਜ਼ਰ ਆਉਂਦੀ ਹੈ।
ਕਪਿਲ ਸ਼ਰਮਾ ਦੀ ਕਾਮੇਡੀ-ਡਰਾਮਾ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' ਵਿਚ ਆਇਸ਼ਾ ਦਾ ਹਸਮੁਖ, ਚੁਲਬੁਲਾ ਅੰਦਾਜ਼ ਦੇਖਣ ਨੂੰ ਮਿਲਿਆ ਸੀ। ਖ਼ਾਸ ਕਰਕੇ ਇਸ ਫਲਾਪ ਫ਼ਿਲਮ ਵਿਚ ਜਿਸ ਤਰ੍ਹਾਂ ਨਾਲ ਉਸ ਨੇ ਕਾਮਿਕ ਟਾਈਮਿੰਗ ਵਿਚਾਲੇ ਆਪਣੇ ਖ਼ਾਸ ਅੰਦਾਜ਼ ਨਾਲ ਸਕ੍ਰੀਨ ਨੂੰ ਲਾਈਟਅਪ ਕੀਤਾ, ਉਹ ਕਮਾਲ ਦੀ ਸੀ। ਐਕਸ਼ਨ-ਡਰਾਮਾ ਫ਼ਿਲਮ 'ਜਾਟ' ਵਿਚ ਆਇਸ਼ਾ ਇਕ ਕਾਂਸਟੇਬਲ ਦੇ ਮਜ਼ਬੂਤ ਅਤੇ ਦਮਦਾਰ ਕਿਰਦਾਰ ਵਿਚ ਨਜ਼ਰ ਆਈ।
ਆਇਸ਼ਾ ਨੂੰ ਸਭ ਤੋਂ ਜ਼ਿਆਦਾ ਤਾਰੀਫ਼ ਰਵੀ ਦੁਬੇ ਦੇ ਡਰਾਮਾ ਸ਼ੋਅ 'ਦਿਲ ਕੋ ਰਫ਼ੂ ਕਰ ਲੇ' ਤੋਂ ਮਿਲੀ। ਇਹ ਆਇਸ਼ਾ ਦੇ ਕਰੀਅਰ ਦਾ ਸਭ ਤੋਂ ਸਫ਼ਲ ਸ਼ੋਅ ਸਾਬਿਤ ਹੋਇਆ। ਇਸ ਵਿਚ ਉਸ ਦੀ ਭਾਵੁਕ ਐਕਟਿੰਗ, ਰੋਮਾਂਟਿਕ ਚਾਰਮ ਅਤੇ ਕੁਦਰਤੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਉਸ ਦੀ ਡੂੰਘਾਈ ਨਾਲ ਜੋੜ ਦਿੱਤਾ ਹੈ।
ਆਇਸ਼ਾ ਖਾਨ ਦੀ ਖ਼ੂਬਸੂਰਤੀ ਅਤੇ ਗਲੈਮਰ ਉਸ ਦੀ ਇਕ ਵੱਡੀ ਪਛਾਣ ਹੈ। ਖ਼ਾਸ ਕਰਕੇ ਉਸ ਦਾ ਸਾੜ੍ਹੀ ਸਟਾਈਲ ਬੇਹੱਦ ਕਮਾਲ ਦਾ ਹੈ। ਕਿਹਾ ਜਾ ਸਕਦਾ ਹੈ ਕਿ ਫਿਲਹਾਲ ਉਹ ਇਕ ਵਧੀਆ ਕਲਾਕਾਰ ਹੈ, ਜੋ ਭਵਿੱਖ ਦੀ ਸੁਪਰ ਸਟਾਰ ਹੈ।

Ad Position 22
No active advertisement
ਪਿਛਲੀ ਖ਼ਬਰ ਫਿਰ ਤੋਂ ਧੂਮ ਮਚਾ ਰਹੀ ਹੈ ਸ਼ਿਲਪਾ ਸ਼ਿੰਦੇ ਅਗਲੀ ਖ਼ਬਰ ਸਿਨੇਮਾਈ ਸਫ਼ਰ ਦੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹੀ ਹੈ ਆਸ਼ੀ ਤ੍ਰਿਪਾਠੀ
Ad Position 24