28 ਅਗਸਤ, 1977 ਨੂੰ ਮੁੰਬਈ ਦੇ ਇਕ ਮਰਾਠੀ ਪਰਿਵਾਰ ਵਿਚ ਪੈਦਾ ਹੋਈ ਤੇਲਗੂ, ਮਰਾਠੀ ਅਤੇ ਹਿੰਦੀ ਫ਼ਿਲਮਾਂ ਦੇ ਨਾਲ ਹੀ ਨਾਲ ਛੋਟੇ ਪਰਦੇ ਦੀ ਅਭਿਨੇਤਰੀ ਸ਼ਿਲਪਾ ਸ਼ਿੰਦੇ ਨੇ 7 ਅਤੇ 8 ਮਾਰ ਨੂੰ ਕੌਮਾਂਤਰੀ ਮਹਿਲਾ ਦਿਵਸ 'ਤੇ ਲਖਨਊ ਦੇ ਇਕ ਵੱਡੇ ਮਾਲ ਵਿਚ ਕਰਵਾਏ 'ਸੈਲਫੀ ਲੋਅ, ਸ਼ਾਈ ਨਕਰੋ' ਸਮਾਗਮ ਵਿਚ ਕਾਫ਼ੀ ਜੋਸ਼ ਨਾਲ ਹਿੱਸਾ ਲਿਆ। ਸ਼ਿਲਪਾ ਦੇ ਪਿਤਾ ਡਾ. ਸਤਿਆਦੇਵ ਸ਼ਿੰਦੇ ਹਾਈ ਕੋਰਟ ਦੇ ਜੱਜ ਸਨ ਜੋ ਸਾਲ 2013 ਵਿਚ ਐਲਜਾਈਮਰ ਦੀ ਬਿਮਾਰੀ ਕਾਰਨ ਚਲ ਵਸੇ। ਸ਼ਿਲਪਾ ਤਿੰਨ ਭੈਣਾਂ ਵਿਚ ਸਭ ਤੋਂ ਛੋਟੀ ਹੈ। ਉਸ ਦਾ ਇਕ ਛੋਟਾ ਭਰਾ ਵੀ ਹੈ। ਇਕ ਲੰਮੇ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦਾ ਹਰਮਨਪਿਆਰਾ ਟੀ.ਵੀ. ਕਾਮੇਡੀ ਸ਼ੋਅ 'ਭਾਬੀ ਜੀ ਘਰ ਪਰ ਹੈਂ' ਵਿਚ ਅਦਾਕਾਰਾ ਸ਼ਿਲਪਾ ਸ਼ਿੰਦੇ ਅੰਗੂਰੀ ਭਾਬੀ ਦੇ ਨਾਂਹਪੱਖੀ ਕਿਰਦਾਰ ਵਿਚ ਨਜ਼ਰ ਆਈ ਸੀ। ਇਸ ਕਿਰਦਾਰ ਲਈ ਦਰਸ਼ਕਾਂ ਨੇ ਉਸ ਨੂੰ ਬੇਸ਼ੁਮਾਰ ਪਿਆਰ ਦਿੱਤਾ ਸੀ। ਇਸ ਇਕ ਕਿਰਦਾਰ ਨੇ ਸ਼ਿਲਪਾ ਸ਼ਿੰਦੇ ਨੂੰ ਘਰ-ਘਰ ਵਿਚ ਹਰਮਨਪਿਆਰਾ ਬਣਾ ਦਿੱਤਾ।
ਅਚਾਨਕ ਸ਼ਿਲਪਾ ਨੇ ਜਦੋਂ ਸ਼ੋਅ ਨੂੰ ਅਲਵਿਦਾ ਕਿਹਾ ਤਾਂ ਉਸ ਦੇ ਇਸ ਨਿਰਣੈ ਨਾਲ ਹਰ ਕੋਈ ਹੈਰਾਨ ਹੋ ਗਿਆ ਸੀ। ਲਗਭਗ 9 ਸਾਲ ਬਾਅਦ ਜਦੋਂ ਇਕ ਵਾਰ ਫਿਰ ਸ਼ਿਲਪਾ ਨੇ 'ਭਾਬੀ ਜੀ ਘਰ ਪਰ ਹੈਂ-2.0' ਜ਼ਰੀਏ ਆਪਣੇ ਹਰਮਨਪਿਆਰੇ ਕਿਰਦਾਰ ਨਾਲ ਵਾਪਸੀ ਕੀਤੀ ਤਾਂ ਪ੍ਰਸੰਸਕਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ। ਇਹ ਸ਼ੋਅ ਇਨ੍ਹੀਂ ਦਿਨੀਂ ਹਰਮਨਪਿਆਰਤਾ ਦੀਆਂ ਉੱਚਾਈਆਂ 'ਤੇ ਹੈ। ਸ਼ਿਲਪਾ ਸ਼ਿੰਦੇ 'ਝਲਕ ਦਿਖਲਾ ਜਾ 10' ਵਿਚ ਪ੍ਰਤੀਯੋਗੀ ਦੇ ਤੌਰ 'ਤੇ ਸ਼ਾਮਿਲ ਹੋਈ ਸੀ। ਉਸ ਦੌਰਾਨ ਜਦੋਂ ਉਸ ਨੇ ਸ਼ੋਅ ਦੇ ਜੱਜਾਂ ਕਰਨ ਜੌਹਰ, ਮਾਧੁਰੀ ਦੀਕਸ਼ਿਤ ਅਤੇ ਨੋਰਾ ਫ਼ਤੇਹੀ ਤੇ ਦੂਜੇ ਪ੍ਰਤੀਯੋਗੀਆਂ ਲਈ ਅਨਫੇਅਰ ਹੋਣ ਦਾ ਦੋਸ਼ ਲਗਾਇਆ, ਉਸ ਸਮੇਂ ਉਹ ਅਚਾਨਕ ਕਾਫ਼ੀ ਸੁਰਖੀਆਂ ਵਿਚ ਆ ਗਈ ਸੀ। ਸ਼ਿਲਪਾ ਸ਼ਿੰਦੇ ਨੇ ਆਪਣੇ ਕਰੀਅਰ ਵਿਚ ਟੈਲੀਵਿਜ਼ਨ ਲਈ 'ਭਾਬੀ ਜੀ ਘਰ ਪਰ ਹੈਂ', 'ਗੈਂਗਸ ਆਫ਼ ਫ਼ਿਲਮਸਤਾਨ', 'ਝਲਕ ਦਿਖਲਾ ਜਾ 10', 'ਮੈਡਮ ਸਰ', 'ਫੀਅਰ ਫੈਕਟਰ : ਖ਼ਤਰੋਂ ਕੇ ਖਿਲਾੜੀ 14' ਵਰਗੇ ਕਈ ਸ਼ੋਅ ਕੀਤੇ ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਸ਼ੋਅ ਉਸ ਨੇ ਵਿਚਾਲੇ ਹੀ ਛੱਡ ਦਿੱਤੇ, ਜਿਸ ਨਾਲ ਉਸ ਦੇ ਨਾਂਅ ਨਾਲ ਕਈ ਵਿਵਾਦ ਵੀ ਜੁੜੇ।
ਸਲਮਾਨ ਖਾਨ ਦੇ ਰਿਆਲਿਟੀ ਸ਼ੋਅ 'ਬਿੱਗ ਬੌਸ 11' ਵਿਚ ਵਿਕਾਸ ਗੁਪਤਾ ਨਾਲ ਸ਼ਿਲਪਾ ਸ਼ਿੰਦੇ ਦੀ ਤਿੱਖੀ ਨੋਕ-ਝੋਕ ਦੇਖਣ ਨੂੰ ਮਿਲੀ ਸੀ। ਉਹ ਸ਼ੋਅ ਦੀ ਜੇਤੂ ਰਹੀ ਸੀ। ਸ਼ਿਲਪਾ ਸ਼ਿੰਦੇ ਨੇ ਸਾਲ 2019 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰਸ਼ਿਪ ਲਈ ਅਤੇ ਇਨ੍ਹੀਂ ਦਿਨੀਂ ਉਹ ਐਕਟਿੰਗ ਦੇ ਨਾਲ-ਨਾਲ ਰਾਜਨੀਤੀ ਵਿਚ ਵੀ ਸਰਗਰਮ ਹੈ।
ਫਿਰ ਤੋਂ ਧੂਮ ਮਚਾ ਰਹੀ ਹੈ ਸ਼ਿਲਪਾ ਸ਼ਿੰਦੇ
ਅਜੀਤ ਡੈਸਕ
08-04-2026