31 ਮਈ, 1992 ਨੂੰ ਆਂਧਰਾ ਪ੍ਰਦੇਸ਼ ਤੇ ਤੇਨਾਲੀ ਵਿਚ ਇਕ ਤੇਲਗੂ ਭਾਸ਼ੀ ਪਰਿਵਾਰ ਵਿਚ ਮਰਚੈਂਟ ਨੇਵੀ ਇੰਜੀਨੀਅਰ ਵੇਣੁਗੋਪਾਲ ਰਾਓ ਅਤੇ ਪ੍ਰਾਥਮਿਕ ਯੂਨੀਵਰਸਿਟੀ ਦੀ ਅਧਿਆਪਕਾ ਸੰਥਾ ਕਾਮਾਕਸ਼ੀ ਦੇ ਘਰ ਪੈਦਾ ਹੋਈ ਅਦਾਕਾਰਾ ਸ਼ੋਭਿਤਾ ਧੂਲੀਪਾਲਾ ਨੇ 4 ਦਸੰਬਰ, 2024 ਵਿਚ ਨਾਗਾ ਚੈਤੰਨਿਆ ਨਾਲ ਵਿਆਹ ਕੀਤਾ ਸੀ।
ਵਿਆਹ ਤੋਂ ਬਾਅਦ ਉਹ ਕਰੀਬ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਫ਼ਿਲਮਾਂ ਤੋਂ ਦੂਰ ਰਹੀ। ਹਾਲ ਹੀ ਵਿਚ ਸ਼ੋਭਿਤਾ ਨੇ ਤੇਲਗੂ ਫ਼ਿਲਮ 'ਚੀਕਾਟਿਲੋ' ਤੋਂ ਐਕਟਿੰਗ ਵਿਚ ਵਾਪਸੀ ਕੀਤੀ ਹੈ।
ਸ਼ੋਭਿਤਾ ਨੇ ਆਪਣਾ ਐਕਟਿੰਗ ਕਰੀਅਰ ਬਹੁਤ ਮਿਹਨਤ ਨਾਲ ਬਣਾਇਆ ਹੈ। ਉਸ ਦਾ ਸਫ਼ਰ ਕਈ ਆਡੀਸ਼ਨ ਅਤੇ ਥੋੜ੍ਹੇ ਹਟ ਕੇ ਪ੍ਰੋਜੈਕਟਸ ਤੋਂ ਸ਼ੁਰੂ ਹੋਇਆ ਸੀ। ਸ਼ੁਰੂ ਤੋਂ ਉਸ ਨੂੰ ਖ਼ੁਦ 'ਤੇ ਭਰੋਸਾ ਸੀ। ਇਸ ਦੇ ਚਲਦਿਆਂ ਉਸ ਨੇ ਆਪਣੇ ਸਾਰੇ ਫ਼ੈਸਲੇ ਖ਼ੁਦ ਲਏ।
ਭਰਤਨਾਟਿਅਮ ਅਤੇ ਕੁਚੀਪੁੜੀ ਵਿਚ ਸਿਖਾਂਦਰੂ ਸ਼ੋਭਿਤਾ ਨੂੰ ਸਾਲ 2010 ਵਿਚ ਨੇਵੀ ਕੁਈਨ ਦਾ ਤਾਜ਼ ਪਵਾਇਆ ਗਿਆ। ਉਸ ਤੋਂ ਬਾਅਦ 'ਫੈਮਿਨਾ ਮਿਸ ਇੰਡੀਆ 2013' ਦਾ ਖਿਤਾਬ ਜਿੱਤਣ ਤੋਂ ਬਾਅਦ ਉਸੇ ਸਾਲ ਉਸ ਨੇ 'ਮਿਸ ਅਰਥ' ਵਿਚ ਭਾਰਤ ਦੀ ਅਗਵਾਈ ਕੀਤੀ। ਅਨੁਰਾਗ ਕਸ਼ਿਅਪ ਦੀ ਥ੍ਰਿਲਰ ਫ਼ਿਲਮ 'ਰਮਨ ਰਾਘਵ 2.0' ਤੋਂ ਸ਼ੋਭਿਤਾ ਧੂਲੀਪਾਲਾ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ 'ਸ਼ੈਫ', 'ਕਾਲਾਕਾਂਡੀ', 'ਦ ਬਾਡੀ' ਅਤੇ 'ਘੋਸਟ ਸਟੋਰੀਜ਼' ਵਰਗੀਆਂ ਹਿੰਦੀ ਫ਼ਿਲਮਾਂ ਕੀਤੀਆਂ। ਹਿੰਦੀ ਤੋਂ ਇਲਾਵਾ ਉਹ 2 ਮਲਿਆਲਮ, 2 ਤਾਮਿਲ, 2 ਤੇਲਗੂ ਅਤੇ 1 ਇੰਗਲਿਸ਼ ਫ਼ਿਲਮ ਵੀ ਕਰ ਚੁੱਕੀ ਹੈ।
ਸ਼ੋਭਿਤਾ ਧੂਲੀਪਾਲਾ ਨੇ ਐਮਾਜ਼ੋਨ ਪ੍ਰਾਈਮ ਵੀਡੀਓ ਡਰਾਮਾ ਸੀਰੀਜ਼ 'ਮੇਡ ਇਨ ਹੈਵਨ' ਵਿਚ ਮੁਖ ਭੂਮਿਕਾ ਦੇ ਨਾਲ ਓ.ਟੀ.ਟੀ. 'ਤੇ ਡੈਬਿਊ ਕੀਤਾ ਸੀ।
ਡਿਜ਼ਨੀ+ਹਾਟਸਟਾਰ 'ਤੇ ਰਿਲੀਜ਼ ਹੋਈ ਵੈੱਬ ਸੀਰੀਜ਼ 'ਦ ਨਾਈਟ ਮੈਨੇਜਰ' ਵਿਚ ਕਾਵੇਰੀ ਦੀਕਸ਼ਿਤ ਦੇ ਕਿਰਦਾਰ ਵਿਚ ਆਪਣੀਆਂ ਕਾਤਲਾਨਾ ਅਦਾਵਾਂ ਨਾਲ ਸ਼ੋਭਿਤਾ ਧੂਲੀਪਾਲਾ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਸੀਰੀਜ਼ ਵਿਚ ਘੱਟ ਥਾਂ ਵਾਲੇ ਕਿਰਦਾਰ ਵਿਚ ਸ਼ੋਭਿਤਾ ਨੇ ਆਪਣੇ ਗਲੈਮਰ ਦੇ ਦਮ 'ਤੇ ਕਾਫ਼ੀ ਸੁਰਖੀਆਂ ਬਟੋਰੀਆਂ। ਵਿਆਹ ਤੋਂ ਬਾਅਦ ਆਪਣੀ ਵਾਪਸੀ ਨੂੰ ਲੈ ਕੇ ਸ਼ੋਭਿਤਾ ਕਾਫ਼ੀ ਉਤਸ਼ਾਹਿਤ ਹੈ। ਹੁਣ ਉਹ ਇਸ ਤਰ੍ਹਾਂ ਦੀ ਔਰਤ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਜੋ ਕਹਾਣੀ ਲਈ ਜ਼ਰੂਰੀ ਹੋਵੇ। ਹੁਣ ਉਹ ਪਹਿਲਾਂ ਤੋਂ ਕਿਤੇ ਜ਼ਿਆਦਾ ਸਪੱਸ਼ਟ ਹੈ ਕਿ ਉਹ ਕਿਸ ਤਰ੍ਹਾਂ ਦੀਆਂ ਭੂਮਿਕਾ ਕਰਨਾ ਚਾਹੁੰਦੀ ਹੈ।
ਵਿਆਹ ਤੋਂ ਬਾਅਦ ਸ਼ੋਭਿਤਾ ਧੂਲੀਪਾਲਾ ਦੇ ਕਰੀਅਰ ਦੀ ਦੂਜੀ ਪਾਰੀ
ਅਜੀਤ ਡੈਸਕ
08-04-2026