08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

'ਇਮੋਸ਼ਨ' ਲਈ ਫਿਟਨੈੱਸ ਨੂੰ ਜ਼ਰੂਰੀ ਮੰਨਦੀ ਹੈ ਕਵਿਤਾ ਕੌਸ਼ਿਕ

Ad Position 21
No active advertisement
ਅਜੀਤ ਡੈਸਕ 06-05-2026

15 ਫਰਵਰੀ, 1981 ਨੂੰ ਨਵੀਂ ਦਿੱਲੀ ਦੇ ਇਕ ਬ੍ਰਾਹਮਣ ਪਰਿਵਾਰ ਵਿਚ ਪੈਦਾ ਹੋਈ ਅਦਾਕਾਰਾ ਕਵਿਤਾ ਕੌਸ਼ਿਕ ਦੇ ਪਿਤਾ ਸੀ.ਆਰ.ਪੀ.ਐਫ. ਵਿਚ ਅਧਿਕਾਰੀ ਸਨ। ਕਵਿਤਾ ਨੇ ਦਿੱਲੀ ਦੇ ਇੰਦਰਪ੍ਰਸਥ ਕਾਲਜ ਫਾਰ ਵੂਮੈਨ ਤੋਂ ਦਰਸ਼ਨਸ਼ਾਸਤਰ ਵਿਚ ਗ੍ਰੈਜੂਏਸ਼ਨ ਕੀਤੀ ਹੈ।
ਕਾਲਜ ਦੇ ਦਿਨਾਂ ਤੋਂ ਹੀ ਕਵਿਤਾ ਨੇ ਮਾਡਲਿੰਗ, ਇਵੇਂਟ ਹੋਸਟਿੰਗ ਅਤੇ ਐਂਕਰਿੰਗ ਸ਼ੁਰੂ ਕਰ ਦਿੱਤੀ ਸੀ। ਉਸ ਦੇ ਕਰੀਅਰ ਵਿਚ ਮਹੱਤਵਪੂਰਨ ਮੋੜ ਅਤੇ ਸਮਾਂ ਆਇਆ ਜਦੋਂ ਉਸ ਨੂੰ ਏਕਤਾ ਕਪੂਰ ਦੇ ਟੀ.ਵੀ. ਸ਼ੋਅ 'ਕੁਟੁੰਬ' ਦੀ ਪੇਸ਼ਕਸ਼ ਮਿਲੀ। ਇਸ ਤਰ੍ਹਾਂ ਇਸ ਸ਼ੋਅ ਵਿਚ ਉਸ ਨੇ ਸਾਕਸ਼ੀ ਮਲਹੋਤਰਾ ਦਾ ਕਿਰਦਾਰ ਨਿਭਾਉਂਦੇ ਹੋਏ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ।
ਕਵਿਤਾ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਏਕਤਾ ਨੇ ਉਸ ਨੂੰ 'ਕਹਾਨੀ ਘਰ ਘਰ ਕੀ' ਵਿਚ ਇਕ ਵਾਰ ਫਿਰ ਕਾਸਟ ਕੀਤਾ। ਇਸ ਵਿਚ ਕਵਿਤਾ ਨੇ ਮਾਨਿਅਤਾ ਦੋਸ਼ੀ ਦਾ ਸ਼ਾਨਦਾਰ ਕਿਰਦਾਰ ਨਿਭਾਇਆ।
ਫ਼ਿਲਮ 'ਏਕ ਹਸੀਨਾ ਥੀ' ਵਿਚ ਸੈਫ਼ ਅਲੀ ਖਾਨ ਦੀ ਕੁੜੀ ਦੋਸਤ ਦੇ ਕਿਰਦਾਰ ਦੇ ਨਾਲ ਕਵਿਤਾ ਨੇ ਬਾਲੀਵੁੱਡ ਵਿਚ ਦਾਖਲਾ ਲਿਆ। ਇਸ ਤੋਂ ਬਾਅਦ ਉਸ ਨੇ ਅਨੇਕ ਟੀ.ਵੀ. ਸ਼ੋਅ, ਓ.ਟੀ.ਟੀ. ਸੀਰੀਜ਼ ਅਤੇ ਫ਼ਿਲਮਾਂ ਵਿਚ ਆਪਣੀ ਦਮਦਾਰ ਐਕਟਿੰਗ ਨਾਲ ਖ਼ਾਸ ਪਛਾਣ ਬਣਾਈ।
ਉਸ ਨੇ ਰਿਆਲਿਟੀ ਸ਼ੋਅ 'ਨੱਚ ਬੱਲੀਏ', 'ਝਲਕ ਦਿਖਲਾ ਜਾ' ਅਤੇ 'ਬਿੱਗ ਬੌਸ' ਵਿਚ ਵੀ ਹਿੱਸਾ ਲਿਆ। ਵੈੱਬ ਸੀਰੀਜ਼ 'ਮੈਡਮ ਸਰ' ਵਿਚ ਕਵਿਤਾ ਕੌਸ਼ਿਕ ਨੇ ਇਕ ਸਖ਼ਤ ਅਤੇ ਆਤਮਵਿਸ਼ਵਾਸੀ ਆਈ.ਪੀ.ਐਸ. ਪੁਲਿਸ ਅਧਿਕਾਰੀ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਇਆ।
ਕਵਿਤਾ ਦੇ ਪਿਤਾ ਸੀ.ਆਰ.ਪੀ.ਐਫ. ਵਿਚ ਹੋਣ ਦੀ ਵਜ੍ਹਾ ਕਰਕੇ ਘਰ ਵਿਚ ਪੂਰੀ ਤਰ੍ਹਾਂ ਪੁਲਿਸ ਵਾਲਾ ਵਾਤਾਵਰਨ ਸੀ। ਇਸ ਕਾਰਨ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਉਸ ਲਈ ਬੇਹੱਦ ਸਹਿਜ ਅਤੇ ਸੁਭਾਵਿਕ ਬਣ ਗਿਆ ਅਤੇ ਉਸ ਦੇ ਕਿਰਦਾਰ ਵਿਚ ਪੁਲਿਸ ਅਧਿਕਾਰੀ ਵਾਲਾ ਰੋਅਬ ਆਪਣੇ ਆਪ ਨਜ਼ਰ ਆਇਆ।
ਐਕਟਿੰਗ ਤੋਂ ਇਲਾਵਾ ਕਵਿਤਾ ਦੀ ਫਿਟਨੈੱਸ ਵੀ ਜ਼ਬਰਦਸਤ ਹੈ। ਜਿੰਮ ਨਾਲੋਂ ਜ਼ਿਆਦਾ ਉਸ ਦਾ ਯੋਗਾ ਮੈਡੀਟੇਸ਼ਨ ਅਤੇ ਸਟ੍ਰੈਚਿੰਗ 'ਤੇ ਧਿਆਨ ਰਹਿੰਦਾ ਹੈ। ਉਹ ਹਰ ਰੋਜ਼ ਆਪਣੀ ਰੁਟੀਨ ਵਿਚ ਵਰਕਆਊਟ ਨੂੰ ਜ਼ਰੂਰ ਸ਼ਾਮਿਲ ਕਰਦੀ ਹੈ। ਉਹ ਆਪਣੀ ਡਾਈਟ ਦਾ ਵੀ ਪੂਰਾ ਧਿਆਨ ਰੱਖਦੀ ਹੈ। ਉਸ ਦਾ ਮੰਨਣਾ ਹੈ ਕਿ ਫਿਟਨੈੱਸ ਸਿਰਫ਼ ਬਾਡੀ ਲਈ ਹੀ ਨਹੀਂ, ਸਗੋਂ ਭਾਵਾਂ ਦੇ ਪ੍ਰਗਟਾਵੇ ਲਈ ਵੀ ਜ਼ਰੂਰੀ ਹੈ।

Ad Position 22
No active advertisement
ਪਿਛਲੀ ਖ਼ਬਰ ਸਾਮੰਥਾ ਰੂਥਪ੍ਰਭੂ-ਨਹੀਂ ਚਾਹੀਦਾ ਸੀ ਦੋ ਸੌ ਕਰੋੜ ਅਗਲੀ ਖ਼ਬਰ ਅਜੀਤ' ਖ਼ਬਰਾਂ, 6 ਮਈ 2026
Ad Position 24