08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸਾਮੰਥਾ ਰੂਥਪ੍ਰਭੂ-ਨਹੀਂ ਚਾਹੀਦਾ ਸੀ ਦੋ ਸੌ ਕਰੋੜ

Ad Position 21
No active advertisement
ਅਜੀਤ ਡੈਸਕ 06-05-2026

ਫ਼ਿਲਮਸਾਜ਼ ਰਾਜ ਨਿਧੀਮੋਰੂ ਨਾਲ ਆਪਣਾ ਦੂਸਰਾ ਵਿਆਹ ਰਚਾ ਚੁੱਕੀ ਸਾਮੰਥਾ ਰੂਥਪ੍ਰਭੂ ਦਸੰਬਰ 2025 ਤੋਂ ਬਾਅਦ ਹਰ ਪੱਖ ਤੋਂ ਰੁਮਾਂਟਿਕ ਹੀ ਨਜ਼ਰ ਆਈ ਹੈ। ਮਜ਼ੇਦਾਰ ਗੱਲ ਇਹ ਹੈ ਕਿ ਪਿਛਲੇ ਹਫ਼ਤੇ ਇਕ ਸ਼ਾਦੀ ਦੀ ਸਵਾਗਤੀ ਪਾਰਟੀ ਦੌਰਾਨ ਉਹ ਆਪਣੇ ਨਵੇਂ ਪਤੀ ਰਾਜ ਨਿਧੀਮੋਰੂ ਨਾਲ ਘੁੰਮ ਰਹੀ ਸੀ ਤੇ ਉਸ ਸ਼ਾਦੀ 'ਚ ਹੀ ਉਸ ਦਾ ਪਹਿਲਾ ਪਤੀ ਨਾਗਾ ਚੈਤੰਨਯ ਤੇ ਉਸ ਦੀ ਨਵੀਂ ਮਿੱਤਰ ਸ਼ੋਭਿਤਾ ਧੁਲੀਪਾਲਾ ਵੀ ਸਨ। 'ਮਾਂ ਇਨਤੀ ਬੰਗਾਰਮ' ਦੱਖਣ ਦੀ ਇਹ ਫ਼ਿਲਮ ਰਾਜ ਤੇ ਸਾਮੰਥਾ ਅੱਜਕਲ੍ਹ ਕਰ ਰਹੇ ਹਨ। ਸਾਮੰਥਾ ਨੂੰ 'ਫੈਮਿਲੀ ਮੈਨ-2' ਤੇ 'ਸਿਟਾਡੇਲ ਹਨੀ ਬੱਕੀ' ਵੈੱਬ ਸੀਰੀਜ਼ 'ਚ ਵੀ ਦੇਖਿਆ ਗਿਆ ਹੈ। ਪੰਜ ਸਾਲ ਪਹਿਲਾਂ ਉਸ ਦਾ ਨਾਗਾ ਚੇਤੰਨਯਾ ਨਾਲ ਤਲਾਕ ਹੋਇਆ ਸੀ। ਅਸਲ 'ਚ ਨਾਗਾ ਤੇ ਸਾਮੰਥਾ ਦੇ ਆਪਸੀ ਵਿਚਾਰ ਨਹੀਂ ਸੀ ਮਿਲੇ ਤੇ ਆਪਣੀ-ਆਪਣੀ ਮੰਜ਼ਿਲ ਆਪਣੇ ਤਰੀਕੇ ਨਾਲ ਸਰ ਕਰਨ ਲਈ ਨਾਗਾ ਤੇ ਸਾਮੰਥਾ ਨੇ ਆਪਸੀ ਸਹਿਤੀ ਨਾਲ ਤਲਾਕ ਲਿਆ ਸੀ। ਸਾਮੰਥਾ ਦੀ ਇਕ ਖ਼ਾਸ ਗੱਲ ਸੁਣੋ ਕਿ ਤਲਾਕ ਤੋਂ ਬਾਅਦ ਉਸ ਦੇ ਪਤੀ ਨਾਗਾ ਨੇ ਤੇ ਨਾਗਾ ਦੇ ਮਾਪਿਆਂ ਨੇ ਸਾਮੰਥਾ ਨੂੰ 200 ਕਰੋੜ ਤਲਾਕ ਬਦਲੇ ਗੁਜ਼ਾਰਾ ਭੱਤਾ ਦੇਣ ਦੇ ਕਾਗਜ਼ ਬਣਵਾਏ ਸਨ, ਪਰ ਸਾਮੰਥਾ ਨੇ ਇਹ ਵੱਡੀ ਰਕਮ ਠੁਕਰਾਈ ਤੇ ਕਿਹਾ ਕਿ ਉਹ ਆਤਮ ਨਿਰਭਰ ਹੈ ਤੇ ਉਹ ਆਪਣੇ ਪਤੀ ਰਹੇ ਨਾਗਾ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਫਿਰ ਵੀ ਆਪਾਂ ਫੇਰੇ ਲਏ ਸਨ। ਇਸ ਲਈ ਪੈਸਾ ਉਹ ਉਨ੍ਹਾਂ ਤੋਂ ਤਲਾਕ ਬਦਲੇ ਲਵੇ ਉਸ ਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਇਹ ਹੈ ਵੱਡਾ ਦਿਲ, ਫਰਾਖ਼ਦਿਲੀ ਤੇ ਦਿਲ ਦਰਿਆ। ਸਾਮੰਥਾ ਦਾ ਨਵਾਂ ਪਤੀ ਰਾਜ ਉਸ ਤੋਂ ਉਮਰ 'ਚ ਗਿਆਰਾਂ ਸਾਲ ਵੱਡਾ ਹੈ। ਸਾਮੰਥਾ ਅਸਲ 'ਚ ਆਪਣੇ ਚਹੇਤਿਆਂ ਨੂੰ ਬਹੁਤ ਪਿਆਰ ਕਰਦੀ ਹੈ ਤੇ ਆਖਦੀ ਹੈ ਕਿ ਇਨ੍ਹਾਂ ਪ੍ਰਸੰਸਕਾਂ ਦੇ ਬਣਾਏ ਹੋਏ ਅਸੀਂ ਸਟਾਰ ਹਾਂ। ਉਸ ਨੇ ਦੱਸਿਆ ਕਿ ਉਧਰ ਸੈੱਟ 'ਤੇ ਪਤਾ ਲੱਗਾ ਸੀ ਕਿ ਉਸ ਦੇ ਪਿਤਾ ਜੀ ਨਹੀਂ ਰਹੇ ਤਾਂ ਉਹ ਘਰੇ ਚਲੀ ਸੀ ਕਿ ਇਕ ਚਹੇਤੇ ਨੇ ਉਸ ਨਾਲ ਸੈਲਫ਼ੀ ਲੈਣ ਦੀ ਗੱਲ ਕੀਤੀ ਤਾਂ ਉਸ ਨੇ ਮੁਸਕਰਾ ਕੇ ਸੈਲਫੀ ਦਿੱਤੀ ਭਾਵ ਦਿਲ ਰੋ ਰਿਹਾ ਸੀ, ਪਰ ਬੁੱਲ੍ਹਾਂ 'ਤੇ ਨਕਲੀ ਮੁਸਕਾਨ ਸੀ। ਆਪਣੀ ਪੜ੍ਹਾਈ ਦੀ ਖਾਤਰ ਸਾਮੰਥਾ ਨੇ ਮਾਡਲਿੰਗ ਸ਼ੁਰੂ ਕੀਤੀ ਸੀ। ਅੱਲੂ ਅਰਜੁਨ ਨਾਲ ਸਾਮੰਥਾ ਨੂੰ ਫ਼ਿਲਮ 'ਪੁਸ਼ਪਾ' ਮਿਲੀ ਸੀ, ਪਰ ਉਸ ਨੇ ਨਾਂਹ ਕੀਤੀ ਤਾਂ ਰਸ਼ਮਿਕਾ ਮੰਦਾਨਾ ਫ਼ਿਲਮ 'ਚ ਆਈ ਸੀ। ਬਾਅਦ 'ਚ ਅੱਲੂ ਦੀ ਬੇਨਤੀ 'ਤੇ 'ਪੁਸ਼ਪਾ' 'ਚ ਆਈਟਮ ਗੀਤ ਸਾਮੰਥਾ ਨੇ ਕੀਤਾ ਸੀ ਤੇ ਉਸ ਨੂੰ ਅਫ਼ਸੋਸ ਹੈ ਕਿ ਉਸ ਨੇ 'ਪੁਸ਼ਪਾ' ਫ਼ਿਲਮ ਕਿਉਂ ਠੁਕਰਾਈ ਸੀ।

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਫ਼ਿਲਮ ਇੰਡਸਟਰੀ ਦਾ ਵੱਡਾ ਨਾਂਅ ਬਣ ਚੁੱਕੇ ਹਨ ਮੁਕੇਸ਼ ਛਾਬੜਾ-ਆਦਿੱਤਿਆ ਧਰ ਅਗਲੀ ਖ਼ਬਰ 'ਇਮੋਸ਼ਨ' ਲਈ ਫਿਟਨੈੱਸ ਨੂੰ ਜ਼ਰੂਰੀ ਮੰਨਦੀ ਹੈ ਕਵਿਤਾ ਕੌਸ਼ਿਕ
Ad Position 24