08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਫ਼ਿਲਮ ਇੰਡਸਟਰੀ ਦਾ ਵੱਡਾ ਨਾਂਅ ਬਣ ਚੁੱਕੇ ਹਨ ਮੁਕੇਸ਼ ਛਾਬੜਾ-ਆਦਿੱਤਿਆ ਧਰ

Ad Position 21
No active advertisement
ਅਜੀਤ ਡੈਸਕ 06-05-2026

ਫ਼ਿਲਮ ਨਿਰਮਾਤਾ ਆਦਿੱਤਿਆ ਧਰ ਦੀ ਫ਼ਿਲਮ 'ਧੁਰੰਧਰ' ਅਤੇ 'ਧੁਰੰਧਰ : ਦ ਰਿਵੇਂਜ' ਨੇ ਟਿਕਟ ਖਿੜਕੀ 'ਤੇ ਇਤਿਹਾਸ ਰਚ ਦਿੱਤਾ। 'ਧੁਰੰਧਰ : ਦ ਰਿਵੇਂਜ' ਦੀ ਕਾਮਯਾਬੀ ਤੋਂ ਬਾਅਦ ਹੁਣ ਉਹ ਜਿਥੇ ਵੀ ਜਾਂਦੇ ਹਨ, ਇਸ ਫ਼ਿਲਮ ਦੀ ਟੀਮ ਦਾ ਗੁਣਗਾਨ ਕਰਨਾ ਨਹੀਂ ਭੁੱਲਦੇ। ਖ਼ਾਸ ਕਰਕੇ ਫ਼ਿਲਮ ਦੇ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਦੀ ਉਹ ਜੰਮ ਕੇ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਆਦਿੱਤਿਆ ਧਰ ਦਾ ਕਹਿਣਾ ਹੈ ਕਿ 'ਜਦੋਂ ਮੈਂ ਉਨ੍ਹਾਂ ਨੂੰ ਪਹਿਲਾ ਨਰੇਸ਼ਨ ਦਿੱਤਾ, ਉਨ੍ਹਾਂ ਨੇ ਧੁਰੰਧਰ ਦੀ ਸਫ਼ਲਤਾ ਅਤੇ ਅਪਾਰ ਸੰਭਾਵਨਾਵਾਂ 'ਤੇ ਮੇਰੇ ਤੋਂ ਕਿਤੇ ਜ਼ਿਆਦਾ ਵਿਸ਼ਵਾਸ ਹੋ ਗਿਆ ਸੀ। ਜਿਥੇ ਮੈਂ ਚੌਕਸ ਸੀ, ਉਹ ਭਰੋਸੇ 'ਚ ਨਿਡਰ ਸਨ। ਮੇਰੀ ਸੀਮਤ ਸੋਚ ਤੋਂ ਕਿਤੇ ਅੱਗੇ ਵਧ ਕੇ ਉਸ ਨੇ ਮੇਰੇ ਤੋਂ ਕਿਤੇ ਵੱਡੇ ਪੱਧਰ 'ਤੇ ਸੋਚ ਰੱਖਿਆ ਸੀ।' ਮੁਕੇਸ਼ ਦੀ ਸ਼ਾਨ ਵਿਚ ਕਸੀਦੇ ਪੜ੍ਹਦੇ ਹੋਏ ਕਹਿੰਦੇ ਹਨ, ਕਿ 'ਕੁਝ ਲੋਕ ਫ਼ਿਲਮ ਵਿਚ ਆਉਂਦੇ ਹਨ ਅਤੇ ਆਪਣਾ ਕੰਮ ਕਰ ਕੇ ਨਿਕਲ ਜਾਂਦੇ ਹਨ। ਪਰ ਕੁਝ ਲੋਕ ਚੁੱਪ-ਚਾਪ ਫ਼ਿਲਮ ਨੂੰ ਨਵਾਂ ਰੂਪ ਦਿੰਦੇ ਹਨ। ਮੁਕੇਸ਼ ਉਨ੍ਹਾਂ ਵਿਚੋਂ ਇਕ ਸੀ। ਮੁਕੇਸ਼ ਛਾਬੜਾ ਪਿਛਲੇ ਕਈ ਸਾਲਾਂ ਤੋਂ ਫ਼ਿਲਮ ਇੰਡਸਟਰੀ ਵਿਚ ਬਤੌਰ ਕਾਸਟਿੰਗ ਨਿਰਦੇਸ਼ਕ ਕੰਮ ਕਰ ਰਹੇ ਹਨ। ਉਨ੍ਹਾਂ ਨੇ 'ਗੈਂਗਸ ਆਫ਼ ਵਾਸੇਪੁਰ', 'ਰੰਗ ਦੇ ਬਸੰਤੀ' ਅਤੇ 'ਹਾਈਵੇ' ਵਰਗੀਆਂ ਅਨੇਕ ਸ਼ਾਨਦਾਰ ਫ਼ਿਲਮਾਂ ਵਿਚ ਕਾਸਟਿੰਗ ਨਿਰੇਦਸ਼ਕ ਦੇ ਤੌਰ 'ਤੇ ਕੰਮ ਕੀਤਾ ਹੈ। ਅੱਜ ਉਨ੍ਹਾਂ ਨੂੰ ਇਸ ਇੰਡਸਟਰੀ ਵਿਚ ਬਹੁਤ ਮਾਣ-ਸਨਮਾਨ ਹਾਸਿਲ ਹੈ। ਯਕੀਨੀ ਤੌਰ 'ਤੇ ਉਹ ਇਸ ਇੰਡਸਟਰੀ ਦਾ ਇਕ ਬਹੁਤ ਵੱਡਾ ਨਾਂਅ ਬਣ ਚੁੱਕੇ ਹਨ। ਮੁਕੇਸ਼ ਛਾਬੜਾ ਨੇ ਕੁਝ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ, ਜਿਸ ਵਿਚੋਂ ਇਕ ਸਵਰਗੀ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਰਿਲੀਜ਼ ਫ਼ਿਲਮ 'ਦਿਲ ਬੇਚਾਰਾ' ਵੀ ਹੈ।

Ad Position 22
No active advertisement
ਪਿਛਲੀ ਖ਼ਬਰ ਦੂਰਦਰਸ਼ਨ ਤੋਂ ਬਾਲੀਵੁੱਡ ਤੱਕ ਪਹੁੰਚਿਆ : ਬਹੁਪੱਖੀ ਕਲਾਕਾਰ ਇਕਬਾਲਦੀਪ ਸੰਧੂ ਅਗਲੀ ਖ਼ਬਰ ਸਾਮੰਥਾ ਰੂਥਪ੍ਰਭੂ-ਨਹੀਂ ਚਾਹੀਦਾ ਸੀ ਦੋ ਸੌ ਕਰੋੜ
Ad Position 24