08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਦੂਰਦਰਸ਼ਨ ਤੋਂ ਬਾਲੀਵੁੱਡ ਤੱਕ ਪਹੁੰਚਿਆ : ਬਹੁਪੱਖੀ ਕਲਾਕਾਰ ਇਕਬਾਲਦੀਪ ਸੰਧੂ

Ad Position 21
No active advertisement
ਅਜੀਤ ਡੈਸਕ 06-05-2026

ਜਲੰਧਰ ਦੂਰਦਰਸ਼ਨ ਤੋਂ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੇ ਬਹੁਪੱਖੀ ਕਲਾਕਾਰ ਇਕਬਾਲਦੀਪ ਸੰਧੂ ਅੱਜ ਪੰਜਾਬੀ ਅਤੇ ਹਿੰਦੀ ਟੈਲੀਵਿਜ਼ਨ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿਚ ਵੀ ਆਪਣੀ ਮਜ਼ਬੂਤ ਪਛਾਣ ਬਣਾਉਣ ਵਿਚ ਕਾਮਯਾਬ ਰਹੇ ਹਨ। ਫ਼ਿਲਮ ਧੁਰੰਧਰ ਦੇ ਦੂਜੇ ਭਾਗ 'ਧੁਰੰਧਰ 2' ਵਿਚ ਹੀਰੋ ਰਣਬੀਰ ਸਿੰਘ ਨਾਲ ਪੁਲਿਸ ਮੁਲਾਜ਼ਮ ਦੀ ਅਹਿਮ ਭੂਮਿਕਾ ਨਿਭਾ ਕੇ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿਚ ਖ਼ਾਸ ਥਾਂ ਬਣਾਈ ਹੈ। ਸੰਧੂ ਨੇ ਲੇਖਨ, ਨਿਰਦੇਸ਼ਨ ਅਤੇ ਅਦਾਕਾਰੀ ਤਿੰਨਾਂ ਖੇਤਰਾਂ ਵਿਚ ਆਪਣਾ ਲੋਹਾ ਮਨਵਾਇਆ ਹੈ। ਏਸ਼ੀਆ ਦੀ ਪ੍ਰਸਿੱਧ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਨਾਲ ਸੰਬੰਧਿਤ ਸੰਧੂ ਨੇ ਆਪਣੀ ਕਲਾ-ਯਾਤਰਾ ਦੀ ਸ਼ੁਰੂਆਤ ਜਲੰਧਰ ਦੂਰਦਰਸ਼ਨ ਤੋਂ ਕੀਤੀ ਸੀ। ਸ਼ੁਰੂਆਤੀ ਦੌਰ ਵਿਚ ਹੀ ਉਨ੍ਹਾਂ ਨੇ ਆਪਣੇ ਲੇਖਨ ਅਤੇ ਰਚਨਾਤਮਿਕ ਸੋਚ ਰਾਹੀਂ ਇਹ ਦਰਸਾਅ ਦਿੱਤਾ ਸੀ ਕਿ ਉਹ ਰਵਾਇਤੀ ਧਾਰਾਵਾਂ ਤੋਂ ਵੱਖਰੀ ਪਛਾਣ ਬਣਾਉਣ ਦੀ ਸਮਰੱਥਾ ਰੱਖਦੇ ਹਨ। ਲੇਖਕ ਅਤੇ ਨਿਰਦੇਸ਼ਕ ਵਜੋਂ ਮਜ਼ਬੂਤ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਵਿਚ ਵੀ ਆਪਣੀ ਵੱਖਰੀ ਛਾਪ ਛੱਡੀ। 'ਧੁਰੰਧਰ 2' ਵਿਚ ਉਨ੍ਹਾਂ ਵਲੋਂ ਨਿਭਾਇਆ ਗਿਆ ਪੁਲਿਸ ਕਿਰਦਾਰ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕਰ ਗਿਆ। ਉਨ੍ਹਾਂ ਦੀ ਗੰਭੀਰ ਅਦਾਕਾਰੀ, ਸੰਵਾਦਾਂ ਦੀ ਮਜ਼ਬੂਤ ਅਦਾਇਗੀ ਅਤੇ ਕਿਰਦਾਰ ਦੀ ਅੰਦਰੂਨੀ ਤਾਕਤ ਨੇ ਇਸ ਭੂਮਿਕਾ ਨੂੰ ਯਾਦਗਾਰ ਬਣਾ ਦਿੱਤਾ। ਉਹ ਕਈ ਪ੍ਰਸਿੱਧ ਲੜੀਵਾਰਾਂ ਜਿਵੇਂ ਕਿ 'ਦਿਲਦਾਰੀਆਂ', 'ਲਵਲੀ ਐਂਡ ਲੋਲਾ', 'ਹੀਰ ਤੇ ਟੇਡੀ ਖੀਰ', 'ਸ਼ਿਵਿਕਾ', 'ਸਰਪੰਚੀ', 'ਉਡਾਰੀਆਂ', 'ਗੀਤ ਢੋਲੀ', 'ਜਨੂੰਨੀਅਤ', 'ਗੰਗਾ ਮਾਈ ਕੀ ਬੇਟੀਆਂ', 'ਦਾਲਚੀਨੀ' ਅਤੇ 'ਛੜਿਆਂ ਨੂੰ ਦਫ਼ਾ ਕਰੋ' ਵਿਚ ਆਪਣੇ ਵੱਖ-ਵੱਖ ਕਿਰਦਾਰਾਂ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਚੁੱਕੇ ਹਨ। ਹਰ ਕਿਰਦਾਰ ਵਿਚ ਉਨ੍ਹਾਂ ਦੀ ਭਾਸ਼ਾ, ਬਾਡੀ ਲੈਂਗਵੇਜ ਅਤੇ ਅਭਿਵਿਕਤੀ ਵਿਚ ਵੱਖਰਾਪਣ ਨਜ਼ਰ ਆਉਂਦਾ ਹੈ, ਜਿਸ ਨਾਲ ਉਹ ਇਕ ਵਰਸਟਾਈਲ ਅਦਾਕਾਰ ਵਜੋਂ ਸਥਾਪਿਤ ਹੋਏ ਹਨ। ਸੰਧੂ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੀ ਰਚਨਾਤਮਿਕ ਸਮਝ ਹੈ। ਲੇਖਕ ਹੋਣ ਕਰਕੇ ਉਹ ਹਰ ਕਿਰਦਾਰ ਦੀ ਮਨੋਵਿਗਿਆਨਕ ਪਹਿਲੂ ਨੂੰ ਗਹਿਰਾਈ ਨਾਲ ਸਮਝਦੇ ਹਨ, ਜੋ ਉਨ੍ਹਾਂ ਦੀ ਅਦਾਕਾਰੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ। ਉਨ੍ਹਾਂ ਦੀ ਕਲਾ ਵਿਚ ਅਨੁਭਵ ਅਤੇ ਸੰਵੇਦਨਸ਼ੀਲਤਾ ਦਾ ਸੁੰਦਰ ਮੇਲ ਨਜ਼ਰ ਆਉਂਦਾ ਹੈ। ਆਉਣ ਵਾਲੇ ਸਮੇਂ ਵਿਚ ਉਹ ਹਿੰਦੀ ਫ਼ਿਲਮ 'ਰੈੱਡ ਲਾਈਟ ਗ੍ਰੀਨ ਲਾਈਟ' ਅਤੇ ਇਕ ਨਵੀਂ ਪੰਜਾਬੀ ਫ਼ਿਲਮ 'ਜੱਟ ਬੈਡ ਬੱਲੀਏ' ਵਿਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ ਅੱਜਕਲ੍ਹ ਆਪਣੀ ਨਵੀਂ ਪੰਜਾਬੀ ਫ਼ਿਲਮ ਮਿਸ਼ਨ ਕਲੀਨ ਦੇ ਨਿਰਦੇਸ਼ਨ ਵਿਚ ਵੀ ਵਿਅਸਤ ਹਨ। ਸੰਧੂ ਦਾ ਸਫ਼ਰ ਸਿਰਫ਼ ਇਕ ਵਿਅਕਤੀਗਤ ਕਾਮਯਾਬੀ ਨਹੀਂ, ਸਗੋਂ ਇਹ ਉਸ ਸਮਰਪਣ, ਮਿਹਨਤ ਅਤੇ ਬਹੁਪੱਖੀ ਸੋਚ ਦੀ ਮਿਸਾਲ ਹੈ, ਜਿਸ ਨਾਲ ਕੋਈ ਵੀ ਕਲਾਕਾਰ ਹਰ ਮੰਚ 'ਤੇ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬ ਹੋ ਸਕਦਾ ਹੈ।

-ਮੰਡੀ ਗੋਬਿੰਦਗੜ੍ਹ।

Ad Position 22
No active advertisement
ਪਿਛਲੀ ਖ਼ਬਰ ਪੁੰਨਿਆ ਮਹਿਤਾ : 'ਸੋਨੇ 'ਤੇ ਸੁਹਾਗਾ' ਤੋਂ ਉਮੀਦਾਂ ਅਗਲੀ ਖ਼ਬਰ ਫ਼ਿਲਮ ਇੰਡਸਟਰੀ ਦਾ ਵੱਡਾ ਨਾਂਅ ਬਣ ਚੁੱਕੇ ਹਨ ਮੁਕੇਸ਼ ਛਾਬੜਾ-ਆਦਿੱਤਿਆ ਧਰ
Ad Position 24