08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੁੰਨਿਆ ਮਹਿਤਾ : 'ਸੋਨੇ 'ਤੇ ਸੁਹਾਗਾ' ਤੋਂ ਉਮੀਦਾਂ

Ad Position 21
No active advertisement
ਅਜੀਤ ਡੈਸਕ 06-05-2026

'ਯੂਥ ਫੈਸਟੀਵਲ', 'ਗੇੜੀ ਰੂਟ' ਤੇ 'ਅਕਾਲ' ਫ਼ਿਲਮਾਂ ਕਰ ਚੁੱਕੀ ਪੁੰਨਿਆ ਮਹਿਤਾ ਨੂੰ ਨੋਰਾ ਮੂਵੀਜ਼ ਦੀ ਪੰਜਾਬੀ ਤੇ ਹਰਿਆਣਵੀ ਫ਼ਿਲਮ 'ਸੋਨੇ 'ਤੇ ਸੁਹਾਗਾ' 'ਚ ਮੁੱਖ ਨਾਇਕਾ ਦੀ ਕਿਰਦਾਰ ਮਿਲਿਆ ਹੈ ਤੇ ਉਸ ਅਨੁਸਾਰ ਇਹ ਫ਼ਿਲਮ ਅਸਲ ਅਰਥਾਂ 'ਚ ਉਸ ਦੇ ਹੀਰੋਇਨ ਵਾਲੇ ਕੈਰੀਅਰ ਦੀ ਵਧੀਆ ਸ਼ੁਰੂਆਤ ਹੈ। ਹਰਿਆਣਾ ਦੇ ਮੁਲਾਣਾ ਵਿਖੇ 'ਸੋਨੇ 'ਤੇ ਸੁਹਾਗਾ' ਦੀ ਸ਼ੂਟਿੰਗ ਦੌਰਾਨ ਪੁੰਨਿਆ ਮਹਿਤਾ ਨੇ ਕਿਹਾ ਕਿ ਕਾਲਜ 'ਚ ਉਸ ਨੂੰ ਉਸ ਦੇ ਸਾਥੀ 'ਪੁੰਨਿਆ ਦਾ ਚੰਨ' ਕਿਹਾ ਕਰਦੇ ਸਨ ਤੇ ਆਖਦੇ ਸਨ ਕਿ ਇਹ ਚੰਨ ਫ਼ਿਲਮਾਂ 'ਚ ਆਪਣੀ ਚਾਂਦਨੀ ਨਾਲ ਸਭ ਦਾ ਦਿਲ ਮੋਹ ਸਕਦਾ ਹੈ। ਫ਼ਿਲਮ 'ਚਲੋ ਬੁਲਾਵਾ ਆਇਆ ਹੈ' ਕਰ ਚੁੱਕੀ ਪੁੰਨਆ ਮਹਿਤਾ ਨੇ ਕਿਹਾ ਕਿ ਇਹ ਫ਼ਿਲਮ ਜਿਹੜੀ ਇਸ ਸਮੇਂ ਉਹ ਕਰ ਰਹੀ ਹੈ, 'ਸੋਨੇ 'ਤੇ ਸੁਹਾਗਾ' 'ਚ ਉਸ ਨਾਲ ਪਾਲੀ ਸੰਧੂ ਹੈ, ਜਿਸ ਨੇ ਸੰਨੀ ਦਿਓਲ ਨਾਲ 'ਬਾਰਡਰ' ਫ਼ਿਲਮ ਵੀ ਕੀਤੀ ਸੀ ਤੇ ਫ਼ਿਲਮ ਦੇ ਨਿਰਮਾਤਾ ਭੂਸ਼ਨ ਮਦਾਨ ਪੰਜਾਬੀ ਫ਼ਿਲਮਾਂ ਦੇ ਉਹ ਕਾਮਯਾਬ ਨਿਰਮਾਤਾ ਨੇ ਜਿਨ੍ਹਾਂ ਦੀਆਂ ਦਰਜਨ ਤੋਂ ਵੱਧ ਫ਼ਿਲਮਾਂ ਹਿੱਟ ਰਹੀਆਂ ਹਨ। ਪੁੰਨਿਆ ਨੇ ਕਿਹਾ ਕਿ ਜਦ ਤੁਸੀਂ 'ਬਦਲਾ ਜੱਟੀ ਦਾ', 'ਬਾਗੀ ਸੂਰਮੇ', 'ਮਜਾਜਣ', 'ਲਲਕਾਰਾ ਜੱਟੀ ਦਾ' ਫ਼ਿਲਮਾਂ ਦੇ ਸਫਲ ਨਿਰਮਾਤਾ ਦੀ ਚੋਣ ਬਣਦੇ ਹੋ, ਤਦ ਤੁਹਾਡੇ ਲਈ ਫ਼ਖਰ ਵਾਲੀ ਗੱਲ ਹੁੰਦੀ ਹੈ। ਬਾਕੀ 'ਅੰਗਰੇਜ਼' ਸਮੇਤ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਨਾਲ ਜੁੜੇ ਰਹੇ ਲਵਲੀ ਸ਼ਰਮਾ ਇਸ ਫ਼ਿਲਮ 'ਚ ਆਜ਼ਾਦ ਨਿਰਦੇਸ਼ਕ ਹਨ ਤੇ ਉਨ੍ਹਾਂ ਨੇ ਉਸ ਤੋਂ ਵਧੀਆ ਕੰਮ ਕਰਵਾਇਆ ਹੈ। ਪਤਲੀ ਤੇ ਗੋਰੀ-ਚਿੱਟੀ ਪੁੰਨਿਆ ਮਹਿਤਾ 'ਮਿਸ ਟੀਨ ਏਜਰ' ਵੀ ਰਹੀ ਹੈ। ਪੁੰਨਿਆ ਮਹਿਤਾ ਨਾਲ ਪਲਵਿੰਦਰ ਧਾਮੀ, ਰਾਖੀ ਹੁੰਦਲ, ਹਾਕਮ ਭੋਲਾ ਫ਼ਿਲਮ 'ਚ ਹਨ ਤੇ ਫ਼ਿਲਮ 'ਚ ਉਸ 'ਤੇ ਗਾਣੇ ਵੀ ਫਿਲਮਾਏ ਹਨ ਜਿਨ੍ਹਾਂ ਦੇ ਫ਼ਿਲਮਾਂਕਣ ਦੌਰਾਨ ਉਸ ਪ੍ਰਭਾਵ ਦਿੱਤਾ ਕਿ ਉਹ ਵਧੀਆ ਨੱਚ ਵੀ ਸਕਦੀ ਹੈ। 'ਸੋਨੇ 'ਤੇ ਸੁਹਾਗਾ' ਲਈ ਸਹਿ-ਨਿਰਮਾਤਾ ਕੁਲਵੰਤ ਸਿੰਘ ਨੇ ਉਸ ਨੂੰ ਹਰਿਆਣਵੀ ਸਿਖਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਪੁੰਨਿਆ ਮਹਿਤਾ ਨੇ ਕਿਹਾ ਕਿ ਪੰਜਾਬੀ ਫ਼ਿਲਮ ਨਗਰੀ ਤਰੱਕੀ 'ਤੇ ਹੈ, ਉਹ ਜੇਕਰ ਪੰਜਾਬੀ ਫ਼ਿਲਮਾਂ 'ਚ ਕਾਮਯਾਬ ਰਹਿੰਦੀ ਹੈ ਤਾਂ ਇਨ੍ਹਾਂ ਦੀ ਹੀ ਸੁਪਰ ਸਟਾਰ ਬਣ ਕੇ ਦਿਖਾਏਗੀ।

-ਅੰਮ੍ਰਿਤ ਪਵਾਰ

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਫ਼ਿਲਮਾਂ ਦਾ 'ਹੀ-ਮੈਨ' ਦੇਵ ਖਰੌੜ ਅਗਲੀ ਖ਼ਬਰ ਦੂਰਦਰਸ਼ਨ ਤੋਂ ਬਾਲੀਵੁੱਡ ਤੱਕ ਪਹੁੰਚਿਆ : ਬਹੁਪੱਖੀ ਕਲਾਕਾਰ ਇਕਬਾਲਦੀਪ ਸੰਧੂ
Ad Position 24