08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੰਜਾਬੀ ਫ਼ਿਲਮਾਂ ਦਾ 'ਹੀ-ਮੈਨ' ਦੇਵ ਖਰੌੜ

Ad Position 21
No active advertisement
ਅਜੀਤ ਡੈਸਕ 06-05-2026

ਆਮ ਕਹਾਵਤ ਹੀ ਨਹੀਂ, ਸਗੋਂ ਸੱਚਾਈ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਹੀਰੋ ਮੁੱਖ ਤੌਰ 'ਤੇ ਪੰਜਾਬੀ ਗਾਇਕ ਹੀ ਹਨ ਅਤੇ ਅੱਧੀ ਦਰਜਨ ਤੋਂ ਉਪਰ ਪੰਜਾਬੀ ਗਾਇਕ ਪੰਜਾਬੀ ਫ਼ਿਲਮਾਂ 'ਚ ਬਤੌਰ ਹੀਰੋ ਕੰਮ ਕਰ ਰਹੇ ਹਨ ਅਤੇ ਕਈ ਗਾਇਕ ਕਾਮਯਾਬ ਵੀ ਹੋਏ ਹਨ। ਪਰ ਇਨ੍ਹਾਂ ਦੇ ਵਿਚ ਇਕ ਨਾਨ ਗਾਇਕ, ਆਪਣੇ-ਆਪ ਨੂੰ ਪੰਜਾਬੀ ਫ਼ਿਲਮਾਂ ਵਿਚ ਮੁੱਖ ਹੀਰੋ ਦੇ ਤੌਰ 'ਤੇ ਸਥਾਪਿਤ ਕਰਨ ਵਾਲਾ ਇਕੋ ਇਕ ਅਦਾਕਾਰ ਹੈ ਦੇਵ ਖਰੌੜ, ਜਿਸ ਨੂੰ ਪੰਜਾਬੀ ਫ਼ਿਲਮਾਂ ਦਾ ਹੀਮੈਨ ਵੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਬਾਲੀਵੁੱਡ ਵਿਚ ਧਰਮਿੰਦਰ ਨੂੰ ਹੀ ਮੈਨ ਜਾਂ ਐਂਗਰੀ ਯੰਗਮੈਨ ਕਿਹਾ ਜਾਂਦਾ ਸੀ ਅਤੇ ਉਸ ਦੇ ਸਪੁੱਤਰ ਸੰਨੀ ਦਿਓਲ ਨੂੰ ਵੀ ਐਕਸ਼ਨ ਫ਼ਿਲਮਾਂ 'ਚ ਦਰਸ਼ਕ ਦੇਖਣਾ ਪਸੰਦ ਕਰਦੇ ਹਨ। ਉਸੇ ਤਰ੍ਹਾਂ ਹੀ ਪੰਜਾਬੀ ਫ਼ਿਲਮਾਂ ਦੇ ਦਰਸ਼ਕ ਦੇਵ ਖਰੌੜ ਨੂੰ ਵੀ ਐਕਸ਼ਨ ਫ਼ਿਲਮਾਂ ਦੇ ਹੀਰੋ ਵਜੋਂ ਦੇਖਣਾ ਚਾਹੁੰਦੇ ਹਨ। ਮਿਸਾਲ ਦੇ ਤੌਰ 'ਤੇ ਜਿਊਣਾ ਮੌੜ ਦੇ ਜੀਵਨ ਸੰਬੰਧੀ ਡਾਇਰੈਕਟਰ ਜਤਿੰਦਰ ਮੌਹਰ ਦੀ ਆਈ ਫ਼ਿਲਮ 'ਮੌੜ' 'ਚ ਜਿਊਣੇ ਮੌੜ ਦਾ ਕਿਰਦਾਰ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਨਿਭਾਇਆ ਸੀ ਅਤੇ ਉਸ ਦੇ ਭਰਾ ਕਿਸ਼ਨੇ ਦਾ ਕਿਰਦਾਰ ਦੇਵ ਖਰੌੜ ਨੇ ਨਿਭਾਇਆ ਸੀ। ਇਹ ਕਹਿਣ 'ਚ ਕੋਈ ਅੱਤਕਥਨੀ ਨਹੀਂ ਕਿ ਦੇਵ ਖਰੋੜ ਦੀ ਇਮੇਜ਼ ਪੰਜਾਬੀ ਸਿਨਮੇ 'ਚ 'ਹੀ-ਮੈਨ' (ਐਂਗਰੀ ਯੰਗਮੈਨ) ਵਾਲੀ ਬਣ ਚੁੱਕੀ ਹੈ।
ਦੇਵ ਖਰੌੜ ਉਂਝ ਹੀ ਫ਼ਿਲਮਾਂ ਵਿਚ ਨਹੀਂ ਆ ਗਿਆ, ਸਗੋਂ ਇਹ ਮੁਕਾਮ ਉਸ ਨੇ ਸਖ਼ਤ ਮਿਹਨਤ ਕਰਕੇ ਪਾਇਆ ਹੈ। ਉਸ ਨੇ ਥੀਏਟਰ ਕਲਾਕਾਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਲਰਾਜ ਪੰਡਿਤ, ਰਾਜੇਸ਼ ਸ਼ਰਮਾ, ਸੈਮੂਅਲ ਜੌਨ ਆਦਿ ਵਲੋਂ ਨਿਰਦੇਸ਼ਤ ਕੀਤੇ ਨਾਟਕਾਂ ਨੂੰ ਉਸ ਨੇ ਪਿੰਡਾਂ ਦੀਆਂ ਆਮ ਸਟੇਜਾਂ 'ਤੇ ਖੇਡਿਆ। ਫਿਰ ਉਸ ਨੇ ਪੰਜਾਬੀ ਸੀਰੀਅਲ ਅੱਗ ਦੇ ਕਲੀਰੇ, ਆਲ੍ਹਣਾ (ਚੈਨਲ ਪੰਜਾਬ, 7 ਸਮੁੰਦਰ), ਜੁਗਨੂੰ ਮਸਤ ਮਸਤ (ਜ਼ੀ ਪੰਜਾਬੀ), ਅਸਾਂ ਹੁਣ ਤੁਰ ਜਾਣਾ (ਚੈਨਲ ਪੰਜਾਬ, ਟੀ.ਵੀ. ਪੰਜਾਬ), ਜੂਨ 85 (ਡੀ. ਡੀ. ਪੰਜਾਬੀ, ਜਲੰਧਰ), ਕੋਈ ਪੱਥਰ ਸੇ ਨਾ ਮਾਰੋ (ਡੀ.ਡੀ. ਕਸ਼ਮੀਰ), ਰੂਪ ਬਸੰਤ (ਡੀ. ਡੀ. ਕਸ਼ਮੀਰ), ਖਾਧਾ ਪੀਤਾ ਬਰਬਾਦ ਕੀਤਾ (ਚੈਨਲ ਪੰਜਾਬ,) 'ਚ ਵੀ ਛੋਟੇ ਮੋਟੇ ਕਿਰਦਾਰ ਨਿਭਾਏ। ਪੰਜਾਬੀ ਫ਼ਿਲਮਾਂ ਵਿਚ ਉਸ ਦੀ ਪਹਿਲੀ ਫ਼ਿਲਮ ਜੋ ਸਿੱਖ ਸੰਘਰਸ਼ 'ਤੇ ਅਧਾਰਿਤ ਕਹਾਣੀ 'ਸਾਡਾ ਹੱਕ' 'ਚ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕਿਰਦਾਰ ਬਾਖੂਬੀ ਨਿਭਾਅ ਕੇ ਇਕਦਮ ਸੁਰਖ਼ੀਆਂ 'ਚ ਆ ਗਿਆ। ਫਿਰ ਚੱਲ ਸੋ ਚੱਲ, ਉਸ ਨੇ ਹਿੱਟ ਫ਼ਿਲਮਾਂ ਦੇਣੀਆਂ ਸ਼ੁਰੂ ਕੀਤੀਆਂ। ਦੇਵ ਖਰੌੜ ਦੀ ਸਾਲ 2015 ਦੀ ਇਕ ਹੋਰ ਬਲਾਕਬਸਟਰ ਫ਼ਿਲਮ ਰਹੀ 'ਰੁਪਿੰਦਰ ਗਾਂਧੀ-ਦਿ ਗੈਂਗਸਟਰ' ਜਿਸ ਵਿਚ ਉਸ ਨੇ ਸਮੇਂ ਦੇ ਇਕ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾਈ ਜੋ ਸਮੇਂ ਦੇ ਹਾਲਾਤ ਤੋਂ ਤੰਗ ਆ ਕੇ ਬਾਗੀ ਬਣ ਜਾਂਦਾ ਹੈ। ਇਹ ਇਕ ਸੱਚੀ ਘਟਨਾ ਦੇ ਅਧਾਰਿਤ ਫ਼ਿਲਮ ਸੀ। ਇਸ ਫ਼ਿਲਮ ਨੇ ਦੇਵ ਖਰੌੜ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਇਆ। ਫਿਰ ਇਸ ਦੇ ਵਿਸਥਾਰ ਰੁਪਿੰਦਰ ਗਾਂਧੀ 2 ਅਤੇ 3 ਫ਼ਿਲਮਾਂ ਆਈਆਂ। ਦੇਵ ਖਰੌੜ ਨੇ ਫਿਰ ਮੁੜ ਕੇ ਪਿੱਛੇ ਨਹੀਂ ਦੇਖਿਆ ਅਤੇ ਦਿਨੋਂ-ਦਿਨ ਅੱਗੇ ਵਧਦਾ ਗਿਆ। ਇਨ੍ਹਾਂ ਆਈਆਂ ਫ਼ਿਲਮਾਂ 'ਚ ਉਸ ਦਾ ਐਕਸ਼ਨ ਦਰਸ਼ਕਾਂ ਨੂੰ ਭਰਪੂਰ ਪਸੰਦ ਆਇਆ ਅਤੇ ਲੋਕ ਉਸ ਤੋਂ ਐਕਸ਼ਨ ਫ਼ਿਲਮਾਂ 'ਚ ਖਲਨਾਇਕ ਕੁੱਟ ਹੁੰਦਾ ਦੇਖਣਾ ਲੋਚਣ ਲੱਗੇ। ਇਸੇ ਤਰ੍ਹਾਂ ਮਿੰਟੂ ਗੁਰੂਸਰੀਆਂ ਦੀ ਸਵੈ-ਜੀਵਨੀ ਦੇ ਅਧਾਰਿਤ ਫ਼ਿਲਮ 'ਡਾਕੂਆਂ ਦਾ ਮੁੰਡਾ' 'ਚ ਉਸ ਦਾ ਨਿਭਾਇਆ ਕਿਰਦਾਰ ਵੀ ਲੋਕਾਂ ਨੇ ਪਸੰਦ ਕੀਤਾ। ਦੇਵ ਖਰੌੜ ਨੇ ਹੁਣ ਤੱਕ 'ਕਬੱਡੀ ਇਕ ਮੁਹੱਬਤ' (2010), 'ਸਾਡਾ ਹੱਕ' (2013), 'ਰੁਪਿੰਦਰ ਗਾਂਧੀ-ਦਾ ਗੈਂਗਸਟਰ', ਰੁਪਿੰਦਰ ਗਾਂਧੀ-ਦਾ ਗੈਂਗਸਟਰ-2, ਰੁਪਿੰਦਰ ਗਾਂਧੀ-ਦਾ ਗੈਂਗਸਟਰ-3, ਸਾਕਾ-ਨਨਕਾਣਾ ਸਾਹਿਬ ਦੇ ਸ਼ਹੀਦ, ਦੁੱਲਾ, ਡੀ. ਐੱਸ. ਪੀ. ਦੇਵ, ਡੀ. ਐੱਸ. ਪੀ. ਦੇਵ-2, ਜ਼ਖ਼ਮੀ, ਡਾਕੂਆ ਦਾ ਮੁੰਡਾ, ਕਾਕਾ ਜੀ, ਮੌੜ, ਬਲੈਕੀਆ, ਬਲੈਕੀਆ 2, ਮਝੈਲ, ਸ਼ਰੀਕ-2, ਮਧਾਣੀਆਂ, ਉੱਚਾ ਦਰ ਬਾਬੇ ਨਾਨਕ ਦਾ,ਬਾਈ ਜੀ ਕੁੱਟਣਗੇ, ਜ਼ਖ਼ਮੀ ਆਦਿ ਫ਼ਿਲਮਾਂ ਕੀਤੀਆਂ।
ਦੇਵ ਖਰੌੜ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ ਡਾਇਰੈਕਟਰ ਮਨਦੀਪ ਬੈਨੀਪਾਲ ਦੀ 'ਸਰਪੰਚ (ਰਿਲੀਜ਼ 22 ਮਈ), ਮਿੱਟੀ ਦਾ ਪੁੱਤ (ਰਿਲੀਜ਼ 18 ਸਤੰਬਰ), ਅਰਜਣ ਵੈਲੀ ਆਦਿ ਵੀ ਐਕਸ਼ਨ ਫ਼ਿਲਮਾਂ ਹਨ ਅਤੇ ਉਸਦੇ ਚਹੇਤੇ ਦਰਸ਼ਕਾਂ ਨੂੰ ਇਹ ਪਸੰਦ ਆਉਣਗੀਆਂ।

Ad Position 22
No active advertisement
ਪਿਛਲੀ ਖ਼ਬਰ ਕੋਈ ਵੀ ਗੱਲ ਇਹੋ ਜਿਹੀ ਨਹੀਂ ਹੁੰਦੀ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ ਮਨੋਰਥ ਪੂਰਾ ਨਹੀਂ ਕਰ ਸਕਦੇ। ਜੇਮਸ ਹੈਲਨ ਅਗਲੀ ਖ਼ਬਰ ਪੁੰਨਿਆ ਮਹਿਤਾ : 'ਸੋਨੇ 'ਤੇ ਸੁਹਾਗਾ' ਤੋਂ ਉਮੀਦਾਂ
Ad Position 24