08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਉਰਵਸ਼ੀ ਰੌਤੇਲਾ-ਕਰੋੜ ਦਾ ਸੂਟ ਪੰਜ ਲੱਖ ਦੇ ਗਹਿਣੇ

Ad Position 21
No active advertisement
ਅਜੀਤ ਡੈਸਕ 27-05-2026

ਇਸ ਸਾਲ ਦੇ 'ਕਾਨਸ' ਫ਼ਿਲਮ ਮੇਲੇ 'ਚ ਉਰਵਸ਼ੀ ਰੌਤੇਲਾ ਨੇ ਅਜਿਹਾ ਪ੍ਰਦਰਸ਼ਨ ਕੀਤਾ ਕਿ ਉਸ ਨੇ ਤਾਂ ਦੇਸ਼-ਵਿਦੇਸ਼, ਉੱਤਰ-ਦੱਖਣ ਦੀਆਂ ਹੀਰੋਇਨਾਂ ਨੂੰ ਮਾਤ ਪਾ ਦਿੱਤੀ। ਚਾਂਦੀ ਰੰਗ ਦੇ ਗਾਊਨ 'ਤੇ ਚਿੱਟੀ ਸਾੜ੍ਹੀ ਨਾਲ ਉਰਵਸ਼ੀ ਨੇ ਸਾਰਿਆਂ ਦੇ ਦਿਲਾਂ ਦੀ ਧੜਕਣ ਇਕ ਵਾਰ ਤੇਜ਼ ਕਰ ਕੇ ਪ੍ਰਭਾਵ ਦਿੱਤਾ ਕਿ ਅਜੇ ਵੀ ਉਰਵਸ਼ੀ 'ਚ ਪੂਰਾ ਦਮ-ਖਮ ਹੈ। ਦੂਜੇ ਪਾਸੇ ਲੋਕ ਕਿਹੜੇ ਘੱਟ ਹਨ, ਉਹ ਵੀ ਨੁਕਸ ਲੱਭ ਕੇ ਹੀ ਸਾਹ ਲੈਂਦੇ ਹਨ ਤੇ ਉਨ੍ਹਾਂ ਅਨੁਸਾਰ ਉਰਵਸ਼ੀ ਨੇ ਅਮਰੀਕੀ ਮਾਡਲ ਗਿਗੀ ਹਦੀਦ ਦੀ ਕਾਰਬਨ ਕਾਪੀ ਕੀਤੀ ਤੇ ਇਸ 'ਚ ਮੌਲਿਕ ਕੁਝ ਨਹੀਂ ਸੀ, ਬਸ ਸਭ ਨਕਲੀ ਹੀ ਸੀ। ਤੁਸੀਂ ਹੈਰਾਨ ਹੋਵੋਗੇ ਕਿ ਉਰਵਸ਼ੀ ਦੇ ਪਹਿਰਾਵੇ ਤੇ ਗਹਿਣਿਆਂ ਦੀ ਕੀਮਤ ਜਿਸ ਨਾਲ ਉਹ 'ਕਾਨਸ' ਦੇ ਫ਼ਿਲਮ ਮੇਲੇ 'ਚ ਨਜ਼ਰ ਆਈ 'ਤੇ ਇਕ ਕਰੋੜ ਤੇ ਪੰਜ ਲੱਖ ਦਾ ਖਰਚਾ ਆਇਆ। ਕਮਾਲ ਇਕ ਪੇਸ਼ਕਾਰੀ ਲਈ ਉਰਵਸ਼ੀ ਨੇ ਐਨੇ ਪੈਸੇ ਆਪਣੇ 'ਤੇ ਖਰਚ ਕੀਤੇ। ਉਰਵਸ਼ੀ ਨੂੰ ਦੁੱਖ ਇਸ ਗੱਲ ਦਾ ਨਹੀਂ ਲੱਗਿਆ ਕਿ ਲੋਕ ਆਖ ਰਹੇ ਹਨ ਕਿ ਉਸ ਨੇ ਅਮਰੀਕੀ ਮਾਡਲ ਗਿਗੀ ਦੀ ਨਕਲ ਕੀਤੀ ਬਲਕਿ ਦੁੱਖ ਇਸ ਗੱਲ ਦਾ ਲੱਗਿਆ ਕਿ ਉਸ ਦੇ ਮਿੱਤਰ ਪਿਆਰੇ ਕ੍ਰਿਕਟਰ ਰਿਸ਼ਭ ਪੰਤ ਦੀ ਟੀਮ 'ਲਖਨਊ ਸੁਪਰ ਜਾਇੰਟਸ' ਦਾ ਹਸ਼ਰ ਬਹੁਤ ਮਾੜਾ ਹੋਇਆ ਤੇ ਆਖਰੀ ਮੈਚ ਰਿਸ਼ਭ ਦੀ ਟੀਮ ਪੰਜਾਬ ਤੋਂ ਹਾਰ ਗਈ। ਗੜ੍ਹਵਾਲੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਉਰਵਸ਼ੀ ਨੇ ਕੰਨੜ ਫ਼ਿਲਮਾਂ ਤੋਂ ਆਪਣੀ ਫ਼ਿਲਮੀ ਯਾਤਰਾ ਸ਼ੁਰੂ ਕੀਤੀ ਸੀ ਤੇ ਉਸ ਨੇ ਬੰਗਲਾਦੇਸ਼ ਦੀ ਇਕ ਫ਼ਿਲਮ 'ਚ ਵੀ ਕੰਮ ਕੀਤਾ ਹੈ। ਅੱਜਕਲ੍ਹ ਜੀਓਹੌਟ ਸਟਾਰ 'ਤੇ ਉਰਵਸ਼ੀ ਦੀ ਫ਼ਿਲਮ 'ਇੰਸਪੈਕਟਰ ਅਵਿਨਾਸ਼' ਦੀ ਵੀ ਬਹੁਤ ਚਰਚਾ ਹੈ ਤੇ ਉਰਵਸ਼ੀ ਨੇ ਇਸ 'ਚ ਰਣਦੀਪ ਹੁੱਡਾ ਨਾਲ ਕੰਮ ਕੀਤਾ ਹੈ ਤੇ ਇਸ ਦੇ ਨਿਰਦੇਸ਼ਕ ਨੀਰਜ ਪਾਠਕ ਨੂੰ ਵਧੀਆ ਫ਼ਿਲਮ ਬਣਾਉਣ ਲਈ ਖਾਸ ਵਧਾਈ, ਉਸ ਦੇ ਘਰ ਜਾ ਕੇ ਦਿੱਤੀ ਹੈ। ਇਹ ਉਹੀ ਉਰਵਸ਼ੀ ਹੈ ਜਿਸ ਨੇ ਕੋਰੋਨਾ ਵੇਲੇ ਚਾਰ ਕਰੋੜ ਰੁਪਏ ਦਾਨ ਕੀਤੇ ਸਨ। ਇੱਧਰ ਰਾਖੀ ਸਾਵੰਤ ਹੈ ਕਿ ਉਹ ਉਰਵਸ਼ੀ ਨੂੰ ਸਿਰੇ ਦੀ ਝੂਠੀ ਕਹਿ ਰਹੀ ਹੈ ਤੇ ਪੱਤਰਕਾਰਾਂ ਨਾਲ ਉਲਟਾ ਝਗੜ ਪਈ ਕਿ ਮੇਰੀ ਤੁਲਨਾ ਕਿਮ ਕਾਰਦਾਸ਼ੀਅਨ ਨਾਲ ਕਰੋ ਜਾਂ ਸ਼ਕੀਰਾ ਨਾਲ, ਪਰ ਮੀਡੀਆ ਵਾਲੇ ਗਿੱਟੇ 'ਚ ਦਿਮਾਗ਼ ਵਾਲੀ ਗੱਲ ਦੀ ਤੁਲਨਾ ਉਰਵਸ਼ੀ ਨਾਲ ਕਰ ਰਹੇ ਹਨ। ਉਰਵਸ਼ੀ ਹੈ ਕਿ ਗਾਣਾ 'ਓਬਤੀ ਉਬਤੀ' ਉਸ 'ਤੇ ਫਲਾਪ ਦੀ ਮੋਹਰ ਲਾ ਚੁੱਕਾ ਹੈ।

Ad Position 22
No active advertisement
ਪਿਛਲੀ ਖ਼ਬਰ ਸਾਈ ਪੱਲਵੀ ਦੀ ਕੁਦਰਤੀ ਸੁੰਦਰਤਾ 'ਤੇ ਫ਼ਿਦਾ ਹਨ ਪ੍ਰਸੰਸਕ ਅਗਲੀ ਖ਼ਬਰ ਅਜੀਤ' ਖ਼ਬਰਾਂ, 27 ਮਈ 2026
Ad Position 24