* ਪ੍ਰਾਣ ਦਾ ਜਨਮ 12 ਫਰਵਰੀ, 1920 ਨੂੰ ਪੁਰਾਣੀ ਦਿੱਲੀ ਦੇ ਬੱਲੀਮਾਰਨ ਇਲਾਕੇ ਵਿਚ ਵਸੇ ਇਕ ਅਮੀਰ ਪਰਿਵਾਰ ਵਿਚ ਹੋਇਆ ਸੀ। ਬਚਪਨ ਵਿਚ ਉਸ ਦਾ ਨਾਂਅ 'ਪ੍ਰਾਣ ਕ੍ਰਿਸ਼ਨ ਸਿਕੰਦ' ਸੀ।
* ਦਿੱਲੀ ਵਿਚ ਉਸਦਾ ਪਰਿਵਾਰ ਬਹੁਤ ਖੁਸ਼ਹਾਲ ਸੀ। ਉਹ ਬਚਪਨ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਸੀ, ਖਾਸ ਕਰਕੇ ਗਣਿਤ ਵਿਚ। ਉਸਨੇ ਰਾਜਾ ਹਾਈ ਸਕੂਲ, ਰਾਮਪੁਰ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ।
* 350 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕੀਤਾ।
* ਪ੍ਰਾਣ ਨੂੰ ਤਿੰਨ ਵਾਰ ਫ਼ਿਲਮਫੇਅਰ ਬੈਸਟ ਸਪੋਰਟਿੰਗ ਐਕਟਰ ਐਵਾਰਡ ਮਿਲਿਆ। 1997 ਵਿਚ, ਉਸ ਨੂੰ ਫ਼ਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
* ਪ੍ਰਾਣ ਨੂੰ ਹਿੰਦੀ ਸਿਨੇਮਾ ਵਿਚ ਉਸਦੇ ਯੋਗਦਾਨ ਲਈ 2001 ਵਿਚ ਭਾਰਤ ਸਰਕਾਰ ਦੇ ਪਦਮ ਭੂਸ਼ਣ ਅਤੇ ਉਸੇ ਸਾਲ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
* ਪ੍ਰਾਣ ਨੇ 350 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਕੰਬਦੀਆਂ ਲੱਤਾਂ ਕਾਰਨ ਉਹ 1997 ਤੋਂ ਵ੍ਹੀਲ ਚੇਅਰ 'ਤੇ ਰਹਿ ਰਹੇ ਸੀ।
ਅਭਿਨੇਤਾ ਪ੍ਰਾਣ ਇਸ ਦਹਾਕੇ ਦੀਆਂ ਸਾਰੀਆਂ ਫ਼ਿਲਮਾਂ ਵਿਚ ਨਕਾਰਾਤਮਿਕ ਭੂਮਿਕਾਵਾਂ ਵਿਚ ਨਜ਼ਰ ਆਏ ਸਨ। 1955 ਵਿਚ ਦਿਲੀਪ ਕੁਮਾਰ ਨਾਲ ਆਜ਼ਾਦ, ਮਧੂਮਤੀ, ਦੇਵਦਾਸ, ਦਿਲ ਦੀਆ ਦਰਦ ਲਿਆ, ਰਾਮ ਔਰ ਸ਼ਿਆਮ ਅਤੇ ਆਦਮੀ ਵਰਗੀਆਂ ਫ਼ਿਲਮਾਂ ਵਿਚ ਭੂਮਿਕਾਵਾਂ ਅਹਿਮ ਰਹੀਆਂ, ਜਦੋਂ ਕਿ ਦੇਵ ਆਨੰਦ ਨਾਲ ਮੁਨੀਮ ਜੀ (1955), ਅਮਰਦੀਪ (1958) ਵਰਗੀਆਂ ਫ਼ਿਲਮਾਂ ਨੂੰ ਪਸੰਦ ਕੀਤਾ ਗਿਆ। ਰਾਜ ਕਪੂਰ ਸਟਾਰਰ ਫ਼ਿਲਮਾਂ ਆਹ, ਚੋਰੀ-ਚੋਰੀ, ਛਲੀਆ, ਜਿਸ ਦੇਸ਼ ਮੈਂ ਗੰਗਾ ਬਹਿਤੀ ਹੈ, ਦਿਲ ਹੀ ਤੋ ਹੈ, ਹਮੇਸ਼ਾ ਯਾਦ ਰਹਿਣਗੀਆਂ।
* ਉਸਦੀ ਜੀਵਨੀ '...ਅਤੇ ਪ੍ਰਾਣ' ਦੇ ਨਾਂਅ ਨਾਲ ਪ੍ਰਕਾਸ਼ਿਤ ਹੋਈ ਸੀ।
* ਪ੍ਰਾਣ ਇਕਲੌਤੇ ਅਜਿਹੇ ਅਭਿਨੇਤਾ ਹਨ, ਜਿਨ੍ਹਾਂ ਨੇ ਕਪੂਰ ਪਰਿਵਾਰ ਦੀ ਹਰ ਪੀੜ੍ਹੀ ਨਾਲ ਕੰਮ ਕੀਤਾ ਹੈ। ਜਿਨ੍ਹਾਂ 'ਚ ਪ੍ਰਿਥਵੀਰਾਜ ਕਪੂਰ, ਰਾਜ ਕਪੂਰ, ਸ਼ੰਮੀ ਕਪੂਰ, ਸ਼ਸ਼ੀ ਕਪੂਰ, ਰਣਧੀਰ ਕਪੂਰ, ਰਿਸ਼ੀ ਕਪੂਰ, ਰਾਜੀਵ ਕਪੂਰ, ਕ੍ਰਿਸ਼ਮਾ ਕਪੂਰ, ਕਰੀਨਾ ਕਪੂਰ ਸ਼ਾਮਿਲ ਹਨ।
* ਉਸ ਨੇ 1972 ਵਿਚ ਫ਼ਿਲਮ 'ਬੇਈਮਾਨ' ਲਈ ਸਰਬੋਤਮ ਸਹਾਇਕ ਅਦਾਕਾਰ ਦਾ ਫ਼ਿਲਮਫੇਅਰ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
* ਪ੍ਰਾਣ ਨੇ ਆਪਣੇ 60 ਸਾਲ ਪੁਰਾਣੇ ਫ਼ਿਲਮੀ ਕਰੀਅਰ ਵਿਚ ਸਿਰਫ ਇਕ ਫ਼ਿਲਮ ਦਾ ਨਿਰਮਾਣ ਕੀਤਾ, ਉਹ ਸੀ ਲਕਸ਼ਮਣ ਰੇਖਾ ਜੋ 1992 ਵਿਚ ਬਣੀ।
* ਅਸ਼ੋਕ ਕੁਮਾਰ ਨਾਲ ਉਸ ਦੀ ਡੂੰਘੀ ਦੋਸਤੀ ਸੀ। ਦੋਵਾਂ ਨੇ 25 ਫ਼ਿਲਮਾਂ 'ਚ ਇਕੱਠਿਆਂ ਕੰਮ ਕੀਤਾ ਹੈ।
* 18 ਅਪ੍ਰੈਲ 1945 ਨੂੰ ਪ੍ਰਾਣ ਨੇ ਸ਼ੁਕਲਾ ਆਹਲੂਵਾਲੀਆ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਦੋ ਲੜਕੇ ਅਰਵਿੰਦ ਅਤੇ ਸੁਨੀਲ ਅਤੇ ਇਕ ਲੜਕੀ ਪਿੰਕੀ। * ਪ੍ਰਾਣ ਨੂੰ 1998 ਵਿਚ ਦਿਲ ਦਾ ਦੌਰਾ ਪਿਆ। ਉਸ ਸਮੇਂ ਉਹ 78 ਸਾਲ ਦੇ ਸਨ।
ਪ੍ਰਾਣ ਦੇ ਫ਼ਿਲਮੀ ਸਫਰ ਦੀਆਂ ਅਣਸੁਣੀਆਂ ਕਹਾਣੀਆਂ
ਅਜੀਤ ਡੈਸਕ
27-05-2026