ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਨਲਾਈਨ ਕ੍ਰਾਂਤੀ

Ad Position 21
No active advertisement
ਅਜੀਤ ਡੈਸਕ 25-01-2026

ਲੱਖਾਂ ਪ੍ਰਕਾਸ਼ ਵਰ੍ਹੇ ਦੂਰ ਇਕ ਧਰਤੀ ਵਰਗਾ ਗ੍ਰਹਿ ਸੀ | ਉਥੇ ਵੀ ਸਾਡੀ ਧਰਤੀ ਵਾਂਗ, ਉਥੋਂ ਦੇ ਵਾਸੀਆਂ ਵਲੋਂ ਵਾਤਾਵਰਨ ਦਾ ਘਾਣ ਦਿਨ-ਬਦਿਨ ਕੀਤਾ ਜਾ ਰਿਹਾ ਸੀ ਪਰ ਕੁਝ ਵਾਤਾਵਰਨ ਰੱਖਿਅਕ ਸਮੂਹਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਕਾਰਨ ਬੜੀ ਮੁਸ਼ਕਿਲ ਨਾਲ ਸੰਤੁਲਿਨ ਬਣਿਆ ਹੋਇਆ ਸੀ |
ਫਿਰ ਇਕ ਦਿਨ ਉਸ ਗ੍ਰਹਿ ਉਤੇ ਮੋਬਾਈਲ ਫੋਨ ਦੀ ਕਾਢ ਨੇ ਤਹਿਲਕਾ ਮਚਾ ਦਿੱਤਾ | ਹਰ ਤਰ੍ਹਾਂ ਦੀ ਜਾਣਕਾਰੀ ਤੱਕ ਪਹੁੰਚ ਆਸਾਨ ਹੋ ਗਈ | ਵਾਤਾਵਰਨ ਨੂੰ ਬਚਾਉਣ ਵਾਲੇ, ਧਰਮ ਨੂੰ ਬਚਾਉਣ ਵਾਲੇ, ਔਰਤਾਂ ਨੂੰ ਬਚਾਉਣ ਵਾਲੇ ਅਤੇ ਪਤਾ ਨਹੀਂ ਕਿਸ-ਕਿਸ ਤਰ੍ਹਾਂ ਦੇ ਗਰੁੱਪ ਬਣ ਗਏ | ਮੋਬਾਈਲ ਫੋਨ ਦੀ ਕਾਢ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਗਰੁੱਪ ਹੋਂਦ ਰੱਖਦੇ ਸਨ ਪਰ ਜ਼ਮੀਨੀ ਪੱਧਰ 'ਤੇ | ਬਹੁਤ ਜਾਗਰੂਕਤਾ ਫੈਲੀ | ਹਰ ਕੋਈ ਆਨਲਾਈਨ ਆਪਣੇ ਪੱਧਰ 'ਤੇ ਆਪੋ-ਆਪਣੇ ਮਕਸਦ ਲਈ ਲੜਨ ਲੱਗ ਗਿਆ, ਕਿਉਂਕਿ ਆਨਲਾਈਨ ਲੜਾਈ ਲੜਨਾ ਜ਼ਮੀਨੀ ਤੌਰ 'ਤੇ ਲੜਨ ਨਾਲੋਂ ਕਿਤੇ ਸੁਖਾਲਾ ਸੀ | ਇਸ ਲਈ, ਹਰ ਕੋਈ ਵਾਤਾਵਰਨ, ਧਰਮ, ਔਰਤਾਂ ਦੇ ਹੱਕਾਂ ਆਦਿ ਲਈ ਲੜ ਰਿਹਾ ਸੀ | ਪਹਿਲਾਂ ਜੋਂ ਵਾਤਾਵਰਨ ਰੱਖਿਅਕ ਲੋਕਾਂ ਦੀ ਗਿਣਤੀ ਲੱਖਾਂ ਵਿਚ ਸੀ (ਜਿਨ੍ਹਾਂ ਵਲੋਂ ਉਸ ਗ੍ਰਹਿ ਨੂੰ ਬਚਾਇਆ ਹੋਇਆ ਸੀ), ਉਹ ਗਿਣਤੀ ਹੁਣ ਕਰੋੜਾਂ ਵਿਚ ਹੋ ਗਈ ਸੀ |
ਫਿਰ ਇਕ ਦਿਨ ਉਹ ਗ੍ਰਹਿ ਖਤਮ ਹੋ ਗਿਆ | ਆਨਲਾਈਨ ਯੋਧਿਆਂ ਨੇ ਬਹੁਤ ਹੈਸ਼ਟੈਗ ਚਲਾਏ, ਕਰੋੜਾਂ ਟਵੀਟ ਵੀ ਕੀਤੇ, ਸਟੋਰੀਆਂ ਵੀ ਪਾਈਆਂ ਤੇ ਪੋਸਟਾਂ ਵੀ, ਪਰ ਉਨ੍ਹਾਂ ਦੀ ਮਿਹਨਤ ਨੂੰ ਬੂਰ ਨਾ ਲੱਗਿਆ | ਉਸ ਗ੍ਰਹਿ ਤੋਂ ਆਈਆਂ ਆਖਰ ਸੂਚਨਾਵਾਂ ਤੋਂ ਪਤਾ ਚਲਦਾ ਹੈ ਕਿ ਉਥੇ ਦੇ ਆਖਰੀ ਬਚੇ ਲੋਕਾਂ ਵਲੋਂ ਹੁਣ ਵੀ 'ਸੇਵ ਟ੍ਰੀ ਸੇਵ ਪਲੈਨੇਟ' ਦਾ ਟਰੈਂਡ ਚਲਾਇਆ ਜਾ ਰਿਹਾ ਹੈ |

-ਸਹਿਕਾਰਤਾ ਵਿਭਾਗ, ਜਲੰਧਰ |
ਮੋਬਾਈਲ : 90413-67589

Ad Position 22
No active advertisement
ਪਿਛਲੀ ਖ਼ਬਰ ਕੂੜੇ ਵਾਲਾ ਅਗਲੀ ਖ਼ਬਰ ਚੁਟਕਲੇ
Ad Position 24
No active advertisement