• ਕੰਜੂਸ ਪਤੀ, ਚਲੋ ਇਕ-ਇਕ ਸਮੋਸਾ ਹੋਰ ਖਾ ਲੈਂਦੇ ਹਾਂ |
ਪਤਨੀ, 'ਪਰ ਅਜੇ ਤਾਂ ਆਪਾਂ ਇਕ ਵੀ ਸਮੋਸਾ ਨਹੀਂ ਖਾਧਾ |
ਪਤੀ, 'ਯਾਦ ਕਰੋ ਪੰਜ ਸਾਲ ਪਹਿਲਾਂ ਜਦੋਂ ਅਸੀਂ ਇਥੇ ਘੁੰਮਣ ਆਏ ਸੀ ਤਾਂ ਅਸੀਂ ਸਮੋਸਾ ਖਾਧਾ ਸੀ |
• ਦੋ ਆਦਮੀ ਆਪਸ ਵਿਚ ਲੜ ਰਹੇ ਸਨ | ਉਹ ਇਕ ਦੂਜੇ ਨੂੰ ਮਾਰਨ ਮਰਾਉਣ 'ਤੇ ਉਤਾਰੂ ਸਨ | ਇਕ ਦੇ ਹੱਥ ਵਿਚ ਡਾਂਗ ਸੀ ਤੇ ਦੂਜੇ ਦੇ ਹੱਥ ਵਿਚ ਚਾਕੂ | ਇਹ ਦੇਖ ਕੇ ਇਕ ਆਦਮੀ ਉਨ੍ਹਾਂ ਦੇ ਨੇੜੇ ਆਇਆ ਤੇ ਇਕ ਇਸ਼ਤਿਹਾਰ ਉਨ੍ਹਾਂ ਦੇ ਹੱਥ ਵਿਚ ਫੜਾ ਕੇ ਜਾਂਦਾ ਰਿਹਾ | ਦੋਵੇਂ ਆਦਮੀ ਆਪਣੀ ਲੜਾਈ ਭੁੱਲ ਕੇ ਇਸ਼ਤਿਹਾਰ ਪੜ੍ਹਨ ਲੱਗ ਪਏ | ਇਸ਼ਤਿਹਾਰ ਉਤੇ ਲਿਖਿਆ ਸੀ, 'ਮੇਰੇ ਕਲੀਨਿਕ ਵਿਚ ਡੂੰਘੇ ਜ਼ਖ਼ਮਾਂ ਦਾ ਇਲਾਜ ਤਸੱਲੀਬਖ਼ਸ਼ ਕੀਤਾ ਜਾਂਦਾ ਹੈ |
• ਬੱਸ ਕੰਡਕਟਰ, 'ਤੂੰ ਇਹ ਨਹੀਂ ਪੜਿ੍ਹਆ ਕਿ ਬਿਨਾਂ ਟਿਕਟ ਬੈਠਣਾ ਜੁਰਮ ਹੈ, ਜੁਰਮਾਨਾ ਹੋ ਜਾਂਦਾ ਹੈ |'
ਸਵਾਰੀ 'ਤਾਹੀਉਂ ਤਾਂ ਮੈਂ ਖੜ੍ਹਾ ਹਾਂ |'
-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਅਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ |
-ਮੋਬਾਈਲ : 62841-45349