ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੈਂ ਅੰਗੂਠੀ ਚੋਰ ਨਹੀਂਓ

Ad Position 21
No active advertisement
ਅਜੀਤ ਡੈਸਕ 22-02-2026

ਦੋ ਸਕੇ ਭਰਾ ਡੇਰੇ 'ਤੇ ਹੀ ਰਹਿੰਦੇ ਸਨ | ਦੋਵਾਂ 'ਚ ਅੰਤਾਂ ਦਾ ਸਨੇਹ ਸੀ | ਵੱਡੇ ਭਰਾ ਦੇ ਘਰ ਕੋਈ ਔਲਾਦ ਨਹੀਂ ਸੀ ਪਰ ਛੋਟੇ ਭਰਾ ਘਰ ਚਾਰ ਬੱਚੇ ਸਨ | ਦੋ ਮੁੰਡੇ ਵੱਡੇ ਸਨ ਤੇ ਦੋ ਕੁੜੀਆਂ ਛੋਟੀਆਂ ਸਨ | ਦਰਾਣੀ-ਜਠਾਣੀ ਦੀ ਖੂਬ ਬਣਦੀ ਸੀ |
ਵੱਡੇ ਭਰਾ ਦੇ ਘਰ ਹਮੇਸ਼ਾ ਦੋ-ਚਾਰ ਮੱਝਾਂ ਰਹਿੰਦੀਆਂ ਸਨ | ਇਸੇ ਕਾਰਨ ਬੱਚਿਆਂ ਨੂੰ ਦੁੱਧ ਦਹੀਂ ਦੀ ਕੋਈ ਘਾਟ ਨਹੀਂ ਸੀ | ਘਰ ਦਾ ਕੰਮ ਦਰਾਣੀ ਜਠਾਣੀ ਤੇ ਛੋਟੀਆਂ ਕੁੜੀਆਂ ਰਲ ਕੇ ਮੁਕਾ ਲੈਂਦੀਆਂ ਸਨ | ਮੁੰਡੇ ਆਪਣੀ ਪੜ੍ਹਾਈ ਵੀ ਕਰਦੇ ਸਨ ਤੇ ਖੇਤੀ ਦੇ ਕੰਮ 'ਚ ਵੀ ਵਾਹਵਾ ਹੱਥ ਵਟਾ ਦਿਆ ਕਰਦੇ ਸਨ |
ਗੋਹਾ ਕੂੜਾ ਸਾਂਭਣ ਦਾ ਕੰਮ ਆਮ ਕਰਕੇ ਦਰਾਣੀ ਹੀ ਕਰਦੀ ਸੀ | ਕਦੀ-ਕਦਾੲੀਂ ਜਠਾਣੀ ਵੀ ਨਾਲ ਲੱਗ ਕੇ ਹੱਥ ਵਟਾ ਦਿੰਦੀ | ਇਕ ਦਿਨ ਪਾਥੀਆਂ ਪੱਥਦੇ ਸਮੇਂ ਉਸ ਦੀ ਸੋਨੇ ਦੀ ਮੁੰਦਰੀ ਗੋਹੇ 'ਚ ਰਲ ਗਈ ਤੇ ਪਾਥੀਆਂ 'ਚ ਹੀ ਪੱਥੀ ਗਈ | ਮੁੰਦਰੀ ਦਾ ਗਵਾਚ ਜਾਣਾ ਅਸ਼ੁੱਭ ਸਮਝਦੀਆਂ ਸਨ ਪਰ ਇਹ ਕਿਸੇ ਨੂੰ ਸਮਝ ਨਾ ਆਵੇ ਕਿ ਮੁੰਦਰੀ ਗਵਾਚੀ ਕਿਥੇ ਹੋਵੇਗੀ |
ਹੌਲੀ-ਹੌਲੀ ਗੱਲ ਜਠਾਣੀ ਨੇ ਆਪਣੇ ਪਤੀ, ਗੁਰਮੇਲ ਸਿੰਘ ਨੂੰ ਦੱਸੀ ਤੇ ਉਸ ਨੇ ਇਕ ਮੁੰਦਰੀ ਬਜ਼ਾਰੋਂ ਖਰੀਦ ਕੇ ਲਿਆ ਦਿੱਤੀ | ਫਿਰ ਵੀ ਗਵਾਚੀ ਮੁੰਦਰੀ ਦੀ ਗੱਲ ਦਿਮਾਗਾਂ 'ਚੋਂ ਨਾ ਨਿਕਲੀ | ਦਰਾਣੀ ਨੇ ਵੀ ਸਾਰੀਆਂ ਗੁੱਠਾਂ ਗਹੁ ਨਾਲ ਵੇਖੀਆਂ ਪਰ ਕਿਤੋਂ ਨਾ ਮਿਲੀ, ਉਹ ਮੁੰਦਰੀ |
ਕੁਝ ਅਰਸੇ ਪਿਛੋਂ ਨਿੱਕੀ ਕੁੜੀ ਨੂੰ ਮਾੜਾ ਜਿਹਾ ਬੁਖਾਰ ਹੋ ਗਿਆ ਤੇ ਉਸ ਨੇ ਗੁੜ ਦੀ ਚਾਹ ਪੀਣੀ ਚਾਹੀ | ਮਾਂ ਨੇ ਚੁੱਲ੍ਹੇ 'ਚ ਧੁਖਦੀ ਅੱਗ 'ਚ ਲਾਉਣ ਲਈ ਦੋ ਪਾਥੀਆਂ ਲੈ ਆਂਦੀਆਂ | ਜਦੋਂ ਉਸ ਨੇ ਇਕ ਪਾਥੀ ਨੂੰ ਫੂਕਣੀ ਮਾਰ ਕੇ ਤੋੜਿਆ ਤਾਂ ਸੋਨੇ ਦੀ ਮੁੰਦਰੀ ਪਾਥੀ 'ਚੋਂ ਨਿਕਲ ਕੇ ਸਾਹਮਣੇ ਆ ਗਈ | ਉਸ ਨੇ ਝੱਟ ਚੁੱਕੀ ਤੇ ਜਠਾਣੀ ਨੂੰ ਜਾ ਫੜਾਈ | ਸਾਰੇ ਜੀਆਂ ਨੇ ਬੜੀ ਖ਼ਸ਼ੀ ਮਨਾਈ | ਇਸੇ ਖ਼ੁਸ਼ੀ 'ਚ ਦਰਾਣੀ ਨੇ ਹਾਸੇ ਨਾਲ ਆਖਿਆ, 'ਭੈਣੇ ਮੈਨੂੰ ਪਾਥੀ ਚੋਰ ਭਾਵੇਂ ਆਖ ਲੲੀਂ ਪਰ ਅੰਗੂਠੀ ਚੋਰ ਨਾ ਆਖੀਂ, ਮੈਂ ਅੰਗੂਠੀ ਚੋਰ ਨਹੀਂਓਾ |' ਤੇ ਸਾਰੇ ਹੱਸ ਪਏ |

-ਮੋਬਾਈਲ : 73475-60156

Ad Position 22
No active advertisement
ਪਿਛਲੀ ਖ਼ਬਰ ਸੂਕੇ ਕਾਸਟ ਹਰਿਆ ਅਗਲੀ ਖ਼ਬਰ ਅਕਬਰ-ਬੀਰਬਲ ਦੇ ਲਤੀਫ਼ੇ
Ad Position 24
No active advertisement