ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੂਕੇ ਕਾਸਟ ਹਰਿਆ

Ad Position 21
No active advertisement
ਅਜੀਤ ਡੈਸਕ 22-02-2026

ਗੁਰਲਾਲ ਇਕ ਟਕ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਤਸਵੀਰ ਵੱਲ ਵੇਖ ਰਿਹਾ ਸੀ | ਆਪਣੇ ਅਤੀਤ ਵਿਚ ਚਲਾ ਗਿਆ, ਗੁਰਲਾਲ ਆਪਣੀ ਭੈਣ ਦਾ ਇਕਲੌਤਾ ਭਰਾ ਸੀ | ਭੈਣ ਆਪਣੇ ਭਰਾ ਨਾਲ ਬਹੁਤ ਪਿਆਰ ਕਰਦੀ ਸੀ | ਉਸ ਦੇ ਮਾਂ-ਬਾਪ ਅਤੇ ਦਾਦੀ ਵੀ ਬਹੁਤ ਪਿਆਰ ਕਰਦੇ ਸਨ | ਉਸ ਦੀ ਹਰ ਲੋੜ ਪੂਰੀ ਕਰਦੇ ਸਨ | ਭੈਣ ਤਾਂ ਆਪਣੇ ਭਰਾ ਦਾ ਜ਼ਰਾ ਜਿੰਨਾ ਦੁੱਖ ਵੀ ਨਹੀਂ ਸਹਾਰ ਸਕਦੀ ਸੀ | ਅਚਾਨਕ ਅਤੀਤ ਵਿਚੋਂ ਨਿਕਲਦੇ ਨੂੰ ਆਪਣੇ-ਆਪ 'ਤੇ ਗਿਲਾਨੀ ਜਿਹੀ ਆਈ | ਸਾਹਿਬਜ਼ਾਦਿਆਂ ਦੀ ਕੁਰਬਾਨੀ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਸੋਚਣ ਲੱਗਾ ਕਿ ਮੈਂ ਗੁਰੂ ਦਾ ਲਾਲ ਤਾਂ ਕੀ ਬਣਨਾ ਸੀ, ਮੈਂ ਤਾਂ ਆਪਣੇ ਮਾਂ-ਬਾਪ ਦਾ ਲਾਲ ਵੀ ਨਹੀਂ ਬਣ ਸਕਿਆ | ਅਜਿਹੀ ਬੁਰੀ ਸੰਗਤ ਵਿਚ ਪਿਆ ਨਸ਼ਿਆਂ ਤੋਂ ਬਗੈਰ ਕੁਝ ਵੀ ਨਹੀਂ ਸੀ ਸੁੱਝਦਾ | ਆਪਣੀ ਸੋਨੇ ਵਰਗੀ ਦੇਹ ਨੂੰ ਬਦਸੂਰਤ ਬਣਾ ਲਿਆ | ਆਪਣੇ ਮਾਤਾ-ਪਿਤਾ ਦੀ ਕਮਾਈ ਨੂੰ ਨਸ਼ਿਆਂ ਵਿਚ ਰੋੜ੍ਹ ਦਿੱਤਾ | ਆਪਣੇ ਮਾਂ-ਬਾਪ ਦੇ ਸੁਪਨਿਆਂ ਨੂੰ ਚਕਨਾ-ਚੂਰ ਕਰ ਦਿੱਤਾ | ਇਨ੍ਹਾਂ ਸੋਚਾਂ ਵਿਚ ਡੁੱਬੇ ਦੇ ਕੰਨਾਂ ਵਿਚ ਅਚਾਨਕ ਆਵਾਜ਼ ਪਈ, 'ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ' ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ | ਇਕਦਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਸਾਹਮਣੇ ਜਾ ਖੜ੍ਹਾ ਹੋਇਆ ਅਤੇ ਅਰਦਾਸ ਕਰਨ ਲੱਗਿਆ, 'ਹੇ ਕਲਗੀਧਰ ਪਿਤਾ ਜੀ ਮੈਨੂੰ ਵੀ ਹਿੰਮਤ ਬਖ਼ਸ਼ੋ ਤਾਂ ਕਿ ਮੈਂ ਵੀ ਆਪਣੀ ਕੌਮ ਦੇ ਕੰਮ ਆ ਸਕਾਂ ਅਤੇ ਆਪਣਾ ਜੀਵਨ ਸਫਲ ਕਰ ਸਕਾਂ | ਤੁਰੰਤ ਤਿਆਰ ਹੋਕੇ ਸਮਾਗਮ ਵਿਚ ਪਹੁੰਚ ਕੇ ਸੇਵਾ ਕਰਨ ਲੱਗਾ ਅਤੇ ਹੈਰਾਨ ਹੋ ਕੇ ਵੇਖਣ ਲੱਗਾ ਕਿ ਛੋਟੇ-ਛੋਟੇ ਬੱਚੇ ਵੀ ਆਪਣੇ ਸਿਰਾਂ 'ਤੇ ਪਟਕੇ ਬੰਨ੍ਹ ਕੇ ਆਪਣੇ ਸਿੱਖੀ ਸਰੂਪ ਵਿਚ ਕਿੱਡੇ ਸੋਹਣੇ ਲੱਗ ਰਹੇ ਸਨ | ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਕ ਜਥਾ ਬਣਾ ਕੇ ਨਸ਼ਿਆਂ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ | ਉਸ ਦੇ ਇਸ ਕੰਮ ਨੂੰ ਦੇਖ ਕੇ ਸਾਰੇ ਹੈਰਾਨ ਸਨ ਕਿ ਇਸ ਵਿਚ ਏਨਾ ਬਦਲਾਅ ਕਿਵੇਂ ਆ ਗਿਆ ਅਤੇ ਉਸ ਨੂੰ ਹੱਲਾਸ਼ੇਰੀ ਦੇਣ ਲੱਗੇ | ਕੁਝ ਸਮੇਂ ਵਿਚ ਉਹ ਆਪਣੇ ਇਸ ਕਾਰਜ ਵਿਚ ਸਫਲ ਹੋਣ ਲੱਗਾ ਅਤੇ ਕਹਿਣ ਲੱਗਿਆ ਕਿ, 'ਕੋਈ ਵੀ ਕੰਮ ਔਖਾ ਨਹੀਂ ਹੈ, ਜਦ ਕੰਮ ਕਰਨ ਦੀ ਠਾਣ ਲਵੋ ਤਾਂ ਪਹਾੜ ਵੀ ਰਸਤਾ ਦੇ ਦਿੰਦੇ ਹਨ | ਗੁਰੂ ਦਾ ਸਿੰਘ ਸਜ ਕੇ ਖ਼ੁਸ਼ੀ ਅਤੇ ਮਾਣ ਮਹਿਸੂਸ ਕਰਨ ਲੱਗਾ ਅਤੇ ਸਿੱਖੀ ਪ੍ਰਚਾਰ ਕਰਨ ਲੱਗਾ | ਗੁਰੂ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ |

-ਮੋਬਾਈਲ : 94176-56523

Ad Position 22
No active advertisement
ਪਿਛਲੀ ਖ਼ਬਰ ਰੱਬ ਦੇ ਰੰਗ ਅਗਲੀ ਖ਼ਬਰ ਮੈਂ ਅੰਗੂਠੀ ਚੋਰ ਨਹੀਂਓ
Ad Position 24
No active advertisement