16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਤੀਰ ਤੁੱਕਾ-ਜਦੋਂ ਚਾਚੇ ਨੇ ਭਤੀਜੇ 'ਤੇ ਕਾਰ ਦੀ ਚਾਬੀ ਦਾ ਯਕੀਨ ਨਾ ਕੀਤਾ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026

ਸਮੇਂ-ਸਮੇਂ ਦੀ ਗੱਲ ਹੈ , ਪੁਰਾਣੇ ਸਮੇਂ ਦੀਆਂ ਕਾਰਾਂ ਦੀ ਤਕਨੀਕ ਦਿਨੋ-ਦਿਨ ਬਦਲਦੀ ਜਾ ਰਹੀ ਹੈ। ਡੀਜ਼ਲ, ਪਟਰੋਲ ਦੇ ਨਾਲ-ਨਾਲ ਬਿਜਲਈ ਕਾਰਾਂ ਆ ਗਈਆ ਹਨ। ਪਹਿਲਾਂ ਚਾਬੀ ਲਗਾ ਕੇ ਕਾਰ ਸਟਾਰਟ ਕਰਨੀ ਪੈਂਦੀ ਸੀ। ਹੁਣ ਕਾਰਾਂ ਦੇ ਕਈ ਮਾਡਲਾਂ ਵਿਚ ਨਵੀਂ ਤਕਨੀਕ ਆ ਗਈ ਹੈ। ਨਵੇਂ ਮਾਡਲ ਦੀਆਂ ਕਈ ਕਾਰਾਂ ਬਟਨ ਦਬਾ ਕੇ ਸਟਾਰਟ ਹੁੰਦੀਆਂ ਹਨ, ਪਰ ਕਾਰ ਦੀ ਚਾਬੀ ਕਾਰ ਦੇ ਅੰਦਰ ਹੋਣੀ ਚਾਹੀਦੀ ਹੈ ਜਾਂ ਤੁਹਾਡੀ ਜੇਬ ਵਿਚ ਹੋਣੀ ਚਾਹੀਦੀ ਹੈ, ਤੁਸੀਂ ਕਾਰ ਵਿਚ ਬੈਠੇ ਹੋਣੇ ਚਾਹੀਦੇ ਹੋ, ਕਾਰ ਤਦ ਹੀ ਸਟਾਰਟ ਹੋਵੇਗੀ।
ਆਹ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਕੈਨੇਡਾ ਤੋਂ ਭਾਰਤ ਆਏ ਚਾਚਾ ਜੀ ਨੇ ਆਪਣੀ ਕਾਰ ਵਿਚ ਵੱਡੇ ਸ਼ਹਿਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੈਂ ਕਾਰ ਵਿਚ ਬੈਠਦਿਆਂ ਹੀ ਬਟਨ ਦਬਾ ਕੇ ਕਾਰ ਸਟਾਰਟ ਕੀਤੀ। ਉਸ ਸਮੇਂ ਕਾਰ ਵਿਚ ਚਾਚਾ ਜੀ ਖੱਬੀ ਸੀਟ 'ਤੇ ਬੈਠੇ ਸਨ। ਕਾਰ ਹਵਾ ਨਾਲ ਗੱਲਾਂ ਕਰਦੀ ਵੱਡੇ ਸ਼ਹਿਰ ਜਾ ਪਹੁੰਚੀ। ਉੱਥੇ ਕੁਝ ਸਾਹਿਤਿਕ ਦੋਸਤਾਂ-ਮਿੱਤਰਾਂ ਨਾਲ ਸਾਂਝ ਪਾਉਣ ਤੋਂ ਬਾਅਦ ਚਾਚਾ ਜੀ ਮੈਨੂੰ ਭੀੜ ਭਾੜ ਵਾਲੇ ਇਲਾਕੇ ਵਿਚ ਕਿਸੇ ਵਿਅਕਤੀ ਨੂੰ ਮਿਲਣ ਲਈ ਲੈ ਗਏ। ਉੱਥੇ ਅੰਤਾਂ ਦੀ ਭੀੜ ਸੀ, ਚਾਚਾ ਜੀ ਸੰਬੰਧਿਤ ਵਿਅਕਤੀ ਦੇ ਦਫ਼ਤਰ ਮੂਹਰੇ ਉਤਰ ਗਏ। ਮੈਂ ਪਾਰਕਿੰਗ ਦੇਖਣ ਲਈ ਕਾਰ ਅੱਗੇ ਲੈ ਗਿਆ। ਭੀੜ ਏਨੀ, ਕਿ ਲੰਘਣਾ ਮੁਸ਼ਕਿਲ ਸੀ, ਕਾਰ ਨੇ ਸਿਗਨਲ ਦੇਣਾ ਸ਼ੁਰੂ ਕਰ ਦਿੱਤਾ ਕਿ ਚਾਬੀ ਕਾਰ ਵਿਚ ਨਹੀਂ ਹੈ। ਮੈਂ ਕਾਰ ਸਾਈਡ 'ਤੇ ਲਗਾ ਕੇ ਬੰਦ ਕਰ ਲਈ। ਅਜੇ ਕੁਝ ਹੀ ਸਮਾਂ ਹੋਇਆ ਸੀ ਕਿ ਆਲੇ ਦੁਆਲੇ ਜਾਮ ਲੱਗ ਗਿਆ, ਲੋਕਾਂ ਨੇ ਹਾਰਨ ਵਜਾਉਣੇ ਸ਼ੁਰੂ ਕਰ ਦਿੱਤੇ। ਕਾਰ ਸਾਈਡ 'ਤੇ ਹੋਣ ਦੇ ਬਾਵਜੂਦ ਵੀ ਅੜਿੱਕਾ ਬਣ ਰਹੀ ਸੀ, ਪਰ ਮੇਰੀ ਮਜਬੂਰੀ ਸੀ, ਕਾਰ ਸਟਾਰਟ ਨਹੀਂ ਹੋ ਰਹੀ ਸੀ, ਕਾਰ ਕਿਵੇਂ ਸਟਾਰਟ ਹੁੰਦੀ। ਚਾਬੀ ਜਿਉ ਚਾਚਾ ਦੀ ਜੇਬ ਵਿਚ ਚਲੀ ਗਈ ਸੀ। ਗੁੱਸਆਏ ਲੋਕਾਂ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ, 'ਜੇਕਰ ਚਲਾਉਣੀ ਨਹੀਂ ਆਉਂਦੀ ਨਾ ਚਲਾਇਆ ਕਰੋ'। ਇਕ ਸਕੂਟਰੀ ਵਾਲੀ ਮੈਡਮ ਤਾਂ ਮੇਰੇ ਵਲ ਬਹੁਤ ਹੀ ਕੌੜੀ ਨਜ਼ਰੇ ਝਾਕਦੀ ਬੋਲ ਰਹੀ ਸੀ, 'ਅਖੇ ਅਜਿਹੀ ਖਟਾਰਾ ਕਾਰ ਕਿਉਂ ਰੱਖੀ ਹੋਈ ਹੈ ਤੁਸੀਂ'। ਫ਼ੋਨ ਨੈੱਟਵਰਕ ਦੀ ਖ਼ਰਾਬੀ ਜਾਂ ਕੁਝ ਹੋਰ ਸਮਝੋ ਕਿ ਚਾਚਾ ਜੀ ਨਾਲ ਫ਼ੋਨ ਤੇ ਵੀ ਗੱਲ ਨਾ ਹੋ ਸਕੀ। ਅਖੀਰ ਮੈਂ ਕਾਰ ਛੱਡ ਕੇ 200 ਗਜ਼ ਦੌੜ ਕੇ ਚਾਚਾ ਜੀ ਕੋਲੋਂ ਚਾਬੀ ਲਿਆਂਦੀ । ਤਦ ਜਾ ਕੇ ਕਾਰ ਸਟਾਰਟ ਕੀਤੀ ਅਤੇ ਭੀੜ ਵਿਚੋਂ ਕੱਢੀ। ਲੋਕੀ ਅਜੇ ਵੀ ਅੱਖਾਂ ਕੱਢ-ਕੱਢ ਝਾਕਦੇ, ਬੋਲ ਰਹੇ ਸਨ। ਪਰ ਦੱਸੋ ਮੇਰਾ ਕੀ ਕਸੂਰ ਸੀ, 'ਜਦੋਂ ਮੇਰੇ ਚਾਚਾ ਜੀ ਨੇ ਹੀ ਮੇਰੇ 'ਤੇ ਕਾਰ ਦੀ ਚਾਬੀ ਦਾ ਯਕੀਨ ਨਹੀਂ ਕੀਤਾ ਸੀ'।

-ਕ੍ਰਿਸ਼ਨਾ ਕਾਲੋਨੀ ਗੁਰਾਇਆ ਜ਼ਿਲ੍ਹਾ ਜਲੰਧਰ।
ਮੋਬਾਈਲ : 9417058020

Ad Position 22
No active advertisement
ਪਿਛਲੀ ਖ਼ਬਰ ਨਿਰਾਸ਼ਾਜਨਕ ਘਟਨਾਕ੍ਰਮ ਅਗਲੀ ਖ਼ਬਰ ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ
Ad Position 24