ਛੱਡ ਦੇਹ ਤੂੰ ਹੰਕਾਰ ਭਰਾਵਾ |
ਜੀਵਨ ਹੈ ਦਿਨ ਚਾਰ ਭਰਾਵਾ |
ਅਪਣੇ ਤੋਂ ਛੋਟੇ-ਵੱਡੇ ਨੂੰ ,
ਸਿੱਖ ਲੈ ਕਰਨਾ ਪਿਆਰ ਭਰਾਵਾ |
ਕਾਦਰ ਪਾਸੋਂ ਡਰ ਕੇ ਰਹਿ ਤੂੰ,
ਭੈੜੀ ਉਸ ਦੀ ਮਾਰ ਭਰਾਵਾ |
ਤੇਰੇ ਕੁਝ ਵੀ ਨਾਲ ਨਾ ਜਾਣਾ,
ਕੁਝ ਤਾਂ ਸੋਚ-ਵਿਚਾਰ ਭਰਾਵਾ |
ਅੰਤਿਮ ਵੇਲੇ ਇਕ ਨਹੀਂ ਚੱਲਣੀ,
ਪੈਣੀ ਪੱਲੇ ਹਾਰ ਭਰਾਵਾ |
ਤੂੰ ਉਪਦੇਸ਼ਕ ਬਣਨ ਤੋਂ ਪਹਿਲਾਂ,
ਆਪਣਾ ਆਪ ਸਵਾਰ ਭਰਾਵਾ |
'ਗੋਸਲ' ਹੱਸ ਕੇ ਮਿਲਿਆ ਕਰ ਤੂੰ,
ਕੱਢ ਕੇ ਦਿਲ 'ਚੋਂ ਖਾਰ ਭਰਾਵਾ |
-ਦੌਲਤਪੁਰਾ (ਗੌਸਲ) ਬਠਿੰਡਾ |
ਮੋਬਾਈਲ : 97796-96042