ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੱਚੀ-ਮੁੱਚੀ ਸੱਚ ਸੱਚ <br/>

Ad Position 21
No active advertisement
ਅਜੀਤ ਡੈਸਕ 05-04-2026

• ਬੇਔਲਾਦ ਵਾਲਿਆਂ ਨੂੰ ਵੀ ਅਕਸਰ ਮੁਸ਼ਕਿਲ ਹੁੰਦੀ ਹੈ | ਕਦੇ-ਕਦਾੲੀਂ ਬੱਚਿਆਂ ਵਾਲੇ ਵੀ ਦੁਖੀ ਹੋ ਜਾਂਦੇ ਨੇ | ਉਨ੍ਹਾਂ ਦੀ ਮੰਜ਼ਿਲ ਵਿੰਗੀ-ਟੇਢੀ ਹੋ ਜਾਂਦੀ ਹੈ |
• ਮਾਂ-ਬਾਪ ਬੱਚਿਆਂ ਨੂੰ ਪਾਲਦੇ-ਪੋਸਦੇ ਹਨ ਪਰ ਉਹ ਹੀ ਬੱਚੇ ਬੁਢਾਪੇ 'ਚ ਉਨ੍ਹਾਂ ਨੂੰ ਦਿਨ 'ਚ ਤਾਰੇ ਵਿਖਾਉਂਦੇ ਹਨ |
• ਬਿਰਧ ਆਸ਼ਰਮ 'ਚ ਜਿਨ੍ਹਾਂ ਦਾ ਟਿਕਾਣਾ ਹੁੰਦਾ ਹੈ, ਆਖਰੀ ਯਾਤਰਾ ਵੇਲੇ ਵੀ ਆਪਣਿਆਂ ਦਾ ਮੋਢਾ ਨਹੀਂ ਮਿਲਦਾ |
• ਆਖਰੀ ਸਾਹ ਵੇਲੇ ਵੀ ਦੋ ਘੁਟ ਪਾਣੀ ਦੇਣ ਵਾਲਾ ਕੋਈ ਨਹੀਂ ਹੁੰਦਾ, ਯਮਰਾਜ ਇਨ੍ਹਾਂ ਨੂੰ ਲੈਣ ਆਉਂਦਾ ਹੈ ਪਰ ਉਹ ਵੀ ਇਸ ਹਾਲਤ 'ਤੇ ਹੰੰਝੂ ਵਹਾਉਂਦਾ ਹੈ |
• ਕੋਈ ਵੀ ਕੰਮ ਕਰਨਾ ਹੋਵੇ ਤਾਂ ਆਸ ਭਰੀ ਸੋਚ ਰੱਖੋ, ਨਿਰਾਸ਼ਾ ਭਰੀ ਸੋਚ ਤਾਂ ਸਫਲਤਾ 'ਤੇ ਪਾਣੀ ਫੇਰ ਦਿੰਦੀ ਹੈ |
• ਕੁਝ ਨਾ ਦੇਣ ਤੋਂ ਚੰਗਾ ਹੈ ਕੁਝ ਨਾ ਕੁਝ ਦੇ ਦਿਓ |
• ਜਦੋਂ ਦਵਾ ਕੰਮ ਨਾ ਕਰੇ ਤਾਂ ਦੁਆ ਕਰੋ |
• ਭੁਚਾਲ ਆਉਂਦਾ ਲੱਗੇ ਤਾਂ ਭੱਜ ਕੇ ਖੁੱਲ੍ਹੀ ਥਾਂ ਆ ਜਾਵੋ ਜਾਂ ਦੀਵਾਰ ਨਾਲ ਲੱਗ ਕੇ ਖੜ੍ਹੇ ਹੋ ਜਾਵੋ |
• ਦੂਜੇ ਦੇ ਸਹਾਰੇ 'ਤੇ ਨਾ ਰਹੋ, ਹਿੰਮਤ ਤੋਂ ਕੰਮ ਲਵੋ |
• ਦਸਵੰਧ ਕੱਢੋ, ਦਾਨ ਕਰੋ, ਲੋੜਵੰਦ ਨੂੰ ਦਿਓ, ਰੱਬ ਮਿਹਰ ਕਰੇਗਾ |

-ਹੁਸ਼ਿਆਰਪੁਰ |
ਮੋਬਾਈਲ : 98142-21564.

Ad Position 22
No active advertisement
ਪਿਛਲੀ ਖ਼ਬਰ ਤੀਰ ਤੁੱਕਾ-ਇਗਨੋਰ ਹੀ ਕਰੋ ਅਗਲੀ ਖ਼ਬਰ ਛੱਡ ਦੇਹ ਤੂੰ...
Ad Position 24
No active advertisement