16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਤੀਰ ਤੁੱਕਾ-ਇਗਨੋਰ ਹੀ ਕਰੋ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026

ਅੱਜਕੱਲ੍ਹ ਮੋਬਾਈਲ ਫ਼ੋਨ ਰਾਹੀਂ ਫਰਾਡ ਕਰਨ ਦੀਆਂ ਖ਼ਬਰਾਂ ਦੀ ਭਰਮਾਰ ਹੈ | ਠੱਗ ਵੱਖ-ਵੱਖ ਤਰੀਕਿਆਂ ਨਾਲ ਭੋਲੇ ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਠੱਗ ਰਹੇ ਹਨ | ਕਿਸੇ ਨਾ ਕਿਸੇ ਬਹਾਨੇ ਬੈਂਕ ਦਾ ਓ.ਟੀ.ਪੀ. ਮੰਗ ਕੇ ਖਾਤੇ ਵਿਚੋਂ ਰਕਮ ਕੱਢ ਲੈਂਦੇ ਹਨ | ਸਾਈਬਰ ਕ੍ਰਾਈਮ ਰਾਹੀਂ ਠੱਗਿਆ ਇਨਸਾਨ ਬੇਵੱਸ ਹੋ ਜਾਂਦਾ ਹੈ | ਉਹ ਪੁਲਿਸ ਕੋਲ ਜਾਂਦਾ ਹੈ, ਦਰਖਾਸਤ ਦਿੰਦਾ ਹੈ | ਤਦ ਤੱਕ ਠੱਗ ਰਕਮ ਨੂੰ ਕਢਵਾ ਲੈਂਦਾ ਹੈ | ਸਾਈਬਰ ਕ੍ਰਾਈਮ ਵਿਭਾਗ ਹਮੇਸ਼ਾ ਸਾਨੂੰ ਚੌਕਸ ਰਹਿਣ ਲਈ ਪੇ੍ਰਰਨਾ ਦਿੰਦਾ ਹੈ, ਪਰ ਠੱਗ ਲੋਕ ਇੰਨੇ ਚਲਾਕ ਹੋ ਗਏ ਹਨ ਕਿ ਉਹ ਭੁਲੇਖੇ ਪਾ ਕੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਲੁੱਟਣ ਦਾ ਢੰਗ ਲੱਭ ਹੀ ਲੈਂਦੇ ਹਨ | ਪਿਛਲੇ ਦਿਨਾਂ ਤੋਂ ਕਈ ਅਜਿਹੀਆਂ ਫਾਈਲਾਂ ਵੱਟਸਐਪ ਰਾਹੀਂ ਵੱਖ-ਵੱਖ ਲੋਕਾਂ ਨੂੰ ਭੇਜੀਆਂ ਗਈਆਂ ਹਨ ਜਿਸ ਨਾਲ ਫ਼ੋਨ ਹੈੱਕ ਹੋ ਜਾਂਦਾ ਹੈ ਜਾਂ ਫਿਰ ਬੈਂਕ ਵਿਚੋਂ ਪੈਸੇ ਟਰਾਂਸਫ਼ਰ ਹੋ ਜਾਂਦੇ ਹਨ | ਏ.ਪੀ.ਕੇ ਫਾਈਲਾਂ ਨੂੰ ਖ਼ਤਰਨਾਕ ਕਿਹਾ ਜਾ ਰਿਹਾ, ਜਿਨ੍ਹਾਂ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਬਿਲਕੁਲ ਖੋਲ੍ਹਣਾ ਅਤੇ ਡਾਊਨਲੋਡ ਨਹੀਂ ਕਰਨਾ ਚਾਹੀਦਾ |
ਆਧੁਨਿਕੀਕਰਨ ਦੇ ਨਾਲ ਨਾਲ ਹੁਣ ਸਾਨੂੰ ਖ਼ੁਦ ਨੂੰ ਵੀ ਆਪਣਾ ਆਧੁਨਿਕੀਕਰਨ ਕਰਨ ਦੀ ਜ਼ਰੂਰਤ ਹੈ | ਅਣਜਾਣ ਫ਼ੋਨ ਨੰਬਰਾਂ ਤੋਂ ਆਏ ਸੰਦੇਸ਼ ਨੂੰ ਨਹੀਂ ਖੋਲ੍ਹਣਾ ਚਾਹੀਦਾ | ਕਈ ਵਾਰ ਇਹੀ ਸੰਦੇਸ਼ ਵੱਡਾ ਨੁਕਸਾਨ ਕਰ ਜਾਂਦੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਇਕ ਫਰਾਡ ਕਰਨ ਵਾਲੇ ਇਕ ਵਿਸ਼ੇਸ਼ ਪ੍ਰਕਾਰ ਦੀ ਫਾਈਲ ਬਣਾ ਕੇ ਫ਼ੋਨ 'ਤੇ ਭੇਜਦੇ ਹਨ, ਜਿਸ ਨਾਲ ਤੁਹਾਡੀ ਕਾਲ ਫਾਰਵਰਡ ਹੋ ਜਾਂਦੀ ਹੈ | ਕਾਲ ਫਾਰਵਰਡ ਹੁੰਦੇ ਹੀ ਉਹ ਓ.ਟੀ.ਪੀ. ਫ਼ੋਨ ਕਾਲ ਰਾਹੀਂ ਮੰਗਵਾ ਕੇ ਤੁਹਾਡੇ ਖਾਤੇ ਨੂੰ ਖਾਲੀ ਕਰ ਦਿੰਦੇ ਹਨ | ਜੇਕਰ ਅਜਿਹਾ ਵਾਪਰਦਾ ਹੈ ਤਾਂ ਤੁਰੰਤ ਕਾਲ ਫਾਰਵਰਡ ਨੂੰ ਰੱਦ ਕਰਨਾ ਚਾਹੀਦਾ ਹੈ | ਫਿਰ ਸਾਈਬਰ ਕ੍ਰਾਈਮ ਵਾਲਿਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ | ਜਦੋਂ ਤੁਹਾਡੇ ਨਾਲ ਠੱਗੀ ਹੁੰਦੀ ਹੈ ਤਾਂ ਅੱਧੇ ਘੰਟੇ ਦੇ ਵਿਚ-ਵਿਚ ਜੇਕਰ ਤੁਸੀਂ ਸ਼ਿਕਾਇਤ ਕਰਦੇ ਹੋ ਤਾਂ ਸਾਈਬਰ ਕ੍ਰਾਈਮ ਵਿਭਾਗ ਤੁਹਾਡੀ ਮਦਦ ਕਰ ਸਕਦਾ ਹੈ | ਪਰ ਇਸ ਲਈ ਅੱਧਾ ਘੰਟਾ ਅਹਿਮ ਹੁੰਦਾ ਹੈ | ਜੇਕਰ ਤੁਸੀਂ ਲੇਟ ਹੁੰਦੇ ਹੋ ਤਦ ਤੱਕ ਠੱਗ ਪੈਸੇ ਖਾਤੇ ਵਿਚੋਂ ਕਢਵਾਂ ਲੈਂਦੇ ਹਨ ਜਿਸ ਨਾਲ ਰਕਮ ਦੀ ਵਸੂਲੀ ਮੁਸ਼ਕਿਲ ਹੋ ਜਾਂਦੀ ਹੈ |
ਇਸ ਲਈ ਵੱਟਸਐਪ ਜਾਂ ਹੋਰ ਤਰੀਕਿਆਂ ਨਾਲ ਮਿਲੇ ਅਣਜਾਣ ਸੰਦੇਸ਼ਾਂ ਨੂੰ ਇਗਨੋਰ (ਨਜ਼ਰਅੰਦਾਜ਼) ਕਰਨ ਵਿਚ ਹੀ ਭਲਾਈ ਹੈ | ਸਾਨੂੰ ਅਜਿਹੇ ਸੰਦੇਸ਼ਾਂ ਨੂੰ ਹੀ ਨਜ਼ਰ ਅੰਦਾਜ਼ (ਇਗਨੋਰ) ਕਰਨਾ ਚਾਹੀਦਾ ਹੈ, ਆਪਣਿਆਂ ਨੂੰ ਕਦੇ ਨਹੀਂ ਇਗਨੋਰ ਕਰਨਾ ਚਾਹੀਦਾ | ਆਪਣੇ-ਪਰਾਏ ਦਾ ਫ਼ਰਕ ਸਮਝਣਾ ਚਾਹੀਦਾ ਹੈ |

-ਕਿ੍ਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ | ਫ਼ੋਨ-9872885219

Ad Position 22
No active advertisement
ਪਿਛਲੀ ਖ਼ਬਰ ਮੂੰਹ ਮੁਲ੍ਹਾਜੇ <br/> ਅਗਲੀ ਖ਼ਬਰ ਸੱਚੀ-ਮੁੱਚੀ ਸੱਚ ਸੱਚ <br/>
Ad Position 24