16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੁਫ਼ਤ ਦੇ ਖਿਡਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026

ਜਗਸੀਰ ਆਪਣੇ ਪਿੰਡ ਦਾ ਬਹੁਤ ਵਧੀਆ ਕਿ੍ਕਟ ਦਾ ਖਿਡਾਰੀ ਸੀ ਅਤੇ ਹਰ ਸਾਲ ਆਪਣੇ ਆਲੇ-ਦੁਆਲੇ ਦੇ ਪਿੰਡਾਂ ਦੇ ਟੂਰਨਾਮੈਂਟ ਜਿੱਤਦਾ ਤੇ ਪਿੰਡ ਦੇ ਮੁੰਡੇ ਵੀ ਉਸ ਦਾ ਸਹਿਯੋਗ ਦਿੰਦੇ ਕਿਉਂਕਿ ਉਹ ਪਿੰਡ ਦੀ ਟੀਮ ਦਾ ਕਪਤਾਨ ਸੀ | ਉਸ ਦਾ ਕਿ੍ਕਟ ਵਿਚ ਮਨ ਏਨਾ ਜ਼ਿਆਦਾ ਲੱਗ ਗਿਆ ਕਿ ਉਹ ਆਪਣੇ ਪਿੰਡ ਤੋਂ ਬਾਹਰ ਮੋਹਾਲੀ, ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਖੇਡਣ ਜਾਣ ਲੱਗਿਆ ਤੇ ਇੱਥੇ ਹੀ ਉਸ ਨੂੰ ਮੋਹਾਲੀ ਚੰਡੀਗੜ੍ਹ ਦੇ ਕਿ੍ਕਟ ਦੇ ਖਿਡਾਰੀ ਉਸ ਦੇ ਦੋਸਤ ਬਣ ਗਏ ਤੇ ਉਹ ਖਿਡਾਰੀ ਸਿਰਫ ਕਿ੍ਕਟ ਹੀ ਨਹੀਂ ਸਨ ਖੇਡਦੇ ਸਗੋਂ ਜਗਸੀਰ ਦੇ ਦਿਮਾਗ ਨਾਲ ਵੀ ਖੇਡਦੇ ਸਨ | ਚੰਡੀਗੜ੍ਹ ਮੋਹਾਲੀ ਸ਼ਹਿਰ ਵਿਚ ਜੋ ਵੀ ਕਾਰਪੋਰੇਟ ਦੇ ਟੂਰਨਾਮੈਂਟ ਹੋਣੇ ਜਗਸੀਰ ਨੇ ਆਪਣੀ ਟੀਮ ਐਂਟਰੀ ਕਰਾ ਦੇਣੀ ਤੇ ਮੁਫਤ ਦੇ ਖਿਡਾਰੀਆਂ ਨੇ ਵੀ ਕੋਈ ਉਸ ਨੂੰ ਫੀਸ ਨਹੀਂ ਦੇਣੀ ਤੇ ਨਾ ਹੀ ਕੋਈ ਉਸ ਦਾ ਸਹਿਯੋਗ ਦੇਣਾ ਬਲਕਿ ਨਾ ਹੀ ਕੋਈ ਮਦਦ ਕਰਨੀ ਬਸ ਮੁਫਤ ਖੇਡਣਾ ਤੇ ਸ਼ਾਮ ਨੂੰ ਪਾਰਟੀ ਵੀ ਜਗਸੀਰ ਕੋਲੋਂ ਲੈਣੀ | ਪਿੰਡ ਦਾ ਟੂਰਨਾਮੈਂਟ ਨਜ਼ਦੀਕ ਆਇਆ ਤਾਂ ਜਗਸੀਰ ਨੇ ਆਪਣੇ ਮੁਫਤ ਦੇ ਖਿਡਾਰੀਆਂ ਨਾਲ ਗੱਲ ਕੀਤੀ ਕਿ ਉਹ ਪਿੰਡ ਦਾ ਟੂਰਨਾਮੈਂਟ ਉਸ ਦੇ ਨਾਲ ਖੇਡਣ | ਉਹ ਜਗਸੀਰ ਨਾਲ ਪਿੰਡ ਦਾ ਟੂਰਨਾਮੈਂਟ ਖੇਡਣ ਲਈ ਰਾਜ਼ੀ ਹੋ ਗਏ, ਕਿਉਂਕਿ ਉਨ੍ਹਾਂ ਨੇ ਤਾਂ ਮੁਫਤ ਹੀ ਖੇਡਣਾ ਸੀ | ਜਗਸੀਰ ਨਾਲ ਉਸਦੇ ਪਿੰਡ ਦੋ ਦਿਨ ਪਹਿਲਾਂ ਹੀ ਗਏ ਜਦੋਂ ਪਿੰਡ ਆਏ ਤਾਂ ਪਿੰਡ ਵਾਲੇ ਵੀ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਕੋਈ ਫਾਰਚੂਨਰ ਤੇ ਕੋਈ ਸਕਾਰਪੀਓ ਗੱਡੀ ਵਿਚ ਆਇਆ | ਜਗਸੀਰ ਨੇ ਪਿੰਡ ਦੀ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਇਸ ਵਾਰ ਇਹ ਖਿਡਾਰੀ ਮੇਰੇ ਪਿੰਡ ਦੀ ਟੀਮ ਵਿਚ ਖੇਡਣਗੇ | ਉਸ ਨੇ ਆਪਣੇ ਪਿੰਡ ਦੇ ਕੁਝ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ | ਤਿੰਨ ਦਿਨ ਦਾ ਟੂਰਨਾਮੈਂਟ ਸੀ | ਜਗਸੀਰ ਦੀ ਟੀਮ ਦਾ ਪਹਿਲਾ ਮੈਚ ਉਸ ਦੇ ਨਾਲ ਦੇ ਪਿੰਡ ਦੀ ਟੀਮ ਨਾਲ ਪਿਆ | ਜਗਸੀਰ ਸਾਰੇ ਪਿੰਡ ਦੀਆਂ ਟੀਮਾਂ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਚੰਗੀ ਤਰ੍ਹਾਂ ਜਾਣਦਾ ਸੀ | ਪਰ ਜਿਵੇਂ ਹੀ ਮੈਚ ਸ਼ੁਰੂ ਹੋਇਆ ਬਸ ਜਗਸੀਰ ਦੇ ਜਿਹੜੇ ਸ਼ਹਿਰ ਤੋਂ ਆਏ ਮੁਫਤ ਦੇ ਖਿਡਾਰੀ ਸਨ, ਉਨ੍ਹਾਂ ਨੇ ਆਪਣੇ ਦਾਅ ਪੇਚ ਸ਼ੁਰੂ ਕਰ ਦਿੱਤੇ ਅਤੇ ਜਗਸੀਰ ਨੂੰ ਇਕ ਸਾਈਡ 'ਤੇ ਫੀਲਡਿੰਗ ਕਰਨ ਲਈ ਖੜ੍ਹਾ ਕਰ ਦਿੱਤਾ | ਗੇਂਦਬਾਜ਼ੀ ਤੇ ਕਪਤਾਨੀ ਆਪ ਹੀ ਕਰਨ ਲੱਗੇ | ਗੇਂਦਬਾਜ਼ੀ ਕਰਕੇ ਉਨ੍ਹਾਂ ਨੇ ਏਨੇ ਕੁ ਸਕੋਰ ਦੂਜੀ ਟੀਮ ਤੋਂ ਖਾ ਲਏ ਕਿ ਉਨ੍ਹਾਂ ਦਾ ਪਿੰਡ ਵਿਚ ਰਿਕਾਰਡ ਬਣ ਗਿਆ ਅਤੇ ਫਿਰ ਵੀ ਜਗਸੀਰ ਨੂੰ ਹੌਸਲਾ ਦੇ ਰਹੇ ਸੀ ਕਿ ਤੂੰ ਘਬਰਾ ਨਾ ਅਜੇ ਸਾਡੀ ਬੈਟਿੰਗ ਆਉਣੀ ਹੈ ਤੇ ਅਸੀਂ ਇਹ ਮੈਚ ਜਿੱਤ ਜਾਣਾ ਹੈ | ਜਗਸੀਰ ਨੂੰ ਬਿਠਾ ਦਿੱਤਾ ਆਪ ਹੀ ਬੈਟਿੰਗ ਕਰਨ ਲਈ ਆਪਣੇ ਹਿਸਾਬ ਨਾਲ ਮਨਮਾਨੀਆਂ ਕਰਦੇ-ਕਰਦੇ ਬੈਟਿੰਗ 'ਤੇ ਚਲੇ ਗਏ | ਕੋਈ ਦੋ ਤੇ ਕੋਈ ਚਾਰ ਰਨ ਬਣਾ ਕੇ ਆਊਟ ਹੋ ਕੇ ਵਾਪਸ ਆਈ ਜਾਵੇ | ਫਿਰ ਜਗਸੀਰ ਨੂੰ ਭੇਜ ਦਿੱਤਾ ਕਿ ਹੁਣ ਤੂੰ ਜਾਹ ਸਾਡੇ ਹੱਥੋਂ ਮੈਚ ਨਿਕਲਦਾ ਜਾ ਰਿਹਾ ਹੈ | ਫਿਰ ਕੀ ਸੀ ਜਗਸੀਰ ਇਕ ਸਾਈਡ ਤੇ ਖੜ੍ਹਾ ਰਹਿ ਗਿਆ ਤੇ ਸਾਰੀ ਟੀਮ ਦੇ ਖਿਡਾਰੀ ਆਲ ਆਊਟ ਹੋ ਗਏ ਅਤੇ ਜਗਸੀਰ ਦੀ ਟੀਮ ਪਹਿਲੇ ਦਿਨ ਹੀ ਪਿੰਡ ਦੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ | ਹੁਣ ਜਗਸੀਰ ਦੇ ਜਿਹੜੇ ਹਰ ਸਾਲ ਪਿੰਡ ਦੇ ਖਿਡਾਰੀ ਉਹਦੀ ਟੀਮ ਵਿਚ ਖੇਡਦੇ ਸਨ ਤੇ ਜਿਹੜੇ ਉਸ ਨੇ ਬਾਹਰ ਬਿਠਾਏ ਹੋਏ ਸਨ, ਜਗਸੀਰ ਦੇ ਮੂੰਹ ਵੱਲ ਦੇਖ ਕੇ ਰਹੇ ਸਨ | ਜਗਸੀਰ ਨੀਵੀਂ ਪਾਈ ਖੜ੍ਹਾ ਸੀ | ਉਨ੍ਹਾਂ ਦੇ ਮੱਥੇ ਤੇ ਕੋਈ ਵੱਟ ਨਹੀਂ ਸੀ | ਜਿਵੇਂ ਉਹ ਦਿਹਾੜੀ 'ਤੇ ਆਏ ਹੋਣ | ਉਹ ਇਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ | ਹੁਣ ਜਗਸੀਰ ਨੂੰ ਗੱਲ ਸਮਝ ਆ ਗਈ ਸੀ, ਕਿ ਇਨ੍ਹਾਂ ਮੁਫਤ ਦੇ ਖਿਡਾਰੀਆਂ ਨੇ ਪਹਿਲੇ ਦਿਨ ਹੀ ਹਰਾ ਕੇ ਕਿਵੇਂ ਪਿੰਡ ਦੇ ਟੂਰਨਾਮੈਂਟ 'ਚੋਂ ਟੀਮ ਨੂੰ ਬਾਹਰ ਕਰਾ ਦਿੱਤਾ | ਜਗਸੀਰ ਇਕ ਸਾਈਡ 'ਤੇ ਕੋਨੇ 'ਤੇ ਬੈਠਾ ਪਿੰਡ ਦੇ ਅਗਲੇ ਮੈਚ ਦੀ ਕਮੈਂਟਰੀ ਸੁਣ ਰਿਹਾ ਸੀ | ਤੇ ਮੈਚ ਦੇਖ ਰਿਹਾ ਸੀ, ਤੇ ਉਸ ਦੇ ਮੁਫਤ ਦੇ ਖਿਡਾਰੀ ਚੁੱਪ ਕਰਕੇ ਆਪਣੀਆਂ ਵੱਡੀਆਂ ਗੱਡੀਆਂ 'ਚ ਬੈਠ ਕੇ ਪਿੰਡ ਦੇ ਰਾਹ ਤੋਂ ਸ਼ਹਿਰ ਵੱਲ ਨੂੰ ਜਾ ਰਹੇ ਸਨ | ਜਗਸੀਰ ਨੇ ਵੀ ਉਨ੍ਹਾਂ ਨੂੰ ਦੇਖ ਕੇ ਅਣਦੇਖਿਆ ਕਰ ਦਿੱਤਾ |

-ਪਿੰਡ ਪੰਡੋਰੀ ਬੀਤ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : 99159-17311

Ad Position 22
No active advertisement
ਪਿਛਲੀ ਖ਼ਬਰ ਬਦਨਾਮ ਅਗਰ ਹੋਂਗੇ ਤੋ ਕਯਾ ਨਾਮ ਨਾ ਹੋਗਾ ਅਗਲੀ ਖ਼ਬਰ ਗ਼ਜ਼ਲਾਂ
Ad Position 24