ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਆਈ. ਸੀ. ਸੀ. ਦਰਜਾਬੰਦੀ ਟੀ-20 ਬੱਲੇਬਾਜ਼ੀ ਦਰਜਾਬੰਦੀ ’ਚ ਇਸ਼ਾਨ ਕਿਸ਼ਨ ਨੇ ਅਭਿਸ਼ੇਕ ਸ਼ਰਮਾ ਨੂੰ ਪਿੱਛੇ ਛੱਡਿਆ

Ad Position 21
No active advertisement
ਅਜੀਤ ਡੈਸਕ 02-07-2026
ਦੁਬਈ, 1 ਜੁਲਾਈ (ਏਜੰਸੀ)-ਆਈ.ਸੀ.ਸੀ. ਪੁਰਸ਼ਾਂ ਦੀ ਟੀ-20 ਬੱਲਬਾਜ਼ੀ ਦਰਜਾਬੰਦੀ ’ਚ ਭਾਰਤੀ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਆਪਣੇ ਸਾਥੀ ਖਿਡਾਰੀ ਅਭਿਸ਼ੇਕ ਸ਼ਰਮਾ ਨੂੰ ਹਟਾ ਕੇ ਸਿਖਰ ਸਥਾਨ ਹਾਸਿਲ ਕਰ ਲਿਆ ਹੈ। ਕਿਸ਼ਨ (876 ਦਰਜਾਬੰਦੀ ਅੰਕ) ਦਾ ਸਿਖਰ ’ਤੇ ਪਹੁੰਚਣਾ ਸਾਲ ਦੀ ਸ਼ੁਰੂਆਤ ’ਚ ਟੀ-20 ਵਿਸ਼ਵ ਕੱਪ ’ਚ ਉਨ੍ਹਾਂ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਨਤੀਜਾ ਹੈ। ਅਭਿਸ਼ੇਕ (869 ਦਰਜਾਬੰਦੀ ਅੰਕ) ਲਗਪਗ 12 ਮਹੀਨਿਆਂ ਤੱਕ ਸਿਖਰ ’ਤੇ ਰਹੇ। ਹੁਣ ਉਹ ਉਸ ਖਾਸ ਗਰੁੱਪ ’ਚ ਸ਼ਾਮਿਲ ਹੋ ਗਏ ਹਨ, ਜਿਸ ’ਚ ਵਿਰਾਟ ਕੋਹਲੀ ਤੇ ਸੂਰਿਆਕੁਮਾਰ ਯਾਦਵ ਵਰਗੇ ਖਿਡਾਰੀ ਹਨ, ਉਹ ਭਾਰਤ ਦੇ ਉਨ੍ਹਾਂ ਚਾਰ ਪੁਰਸ਼ ਖਿਡਾਰੀਆਂ ’ਚ ਇਕ ਬਣ ਗਏ ਹਨ, ਜਿਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਬੱਲੇਬਾਜ਼ਾਂ ਲਈ ਟਾਪ ਸਥਾਨ ਹਾਸਿਲ ਕੀਤਾ ਹੈ। ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ 848 ਅੰਕਾਂ ਨਾਲ ਤੀਸਰੇ ਸਥਾਨ ’ਤੇ ਹਨ। ਭਾਰਤ ਦੇ ਨਵੇਂ ਉਪ ਕਪਤਾਨ ਤਿਲਕ ਵਰਮਾ 6ਵੇਂ ਸਥਾਨ ’ਤੇ ਹਨ। ਜਦੋਂ ਕਿ ਸਾਬਕਾ ਕਪਤਾਨ ਸੂਰਿਆਕੁਮਾਰ ਖਿਸਕ ਕੇ 8ਵੇਂ ਸਥਾਨ ’ਤੇ ਆ ਗਏ ਹਨ। ਗੇਂਦਬਾਜ਼ਾਂ ’ਚ ਭਾਰਤ ਦੇ ਵਰੁਣ ਚੱਕਰਵਰਤੀ ਤੇ ਜਸਪ੍ਰੀਤ ਬੁਮਰਾਹ ਇਕ-ਇਕ ਸਥਾਨ ਹੇਠਾਂ ਖਿਸਕ ਕੇ ਕ੍ਰਮਵਾਰ ਤੀਸਰੇ ਤੇ ਛੇਵੇਂ ਸਥਾਨ ’ਤੇ ਆ ਗਏ ਹਨ। ਅਫਗਾਨਿਸਤਾਨ ਦੇ ਰਾਸ਼ਿਦ ਖਾਨ ਟਾਪ ਸਥਾਨ ’ਤੇ ਬਣੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਖੇਡ ਪੱਤਰਕਾਰਤਾ, ਸਿਰਫ਼ ਖ਼ਬਰ ਨਹੀਂ, ਰਾਸ਼ਟਰ ਨਿਰਮਾਣ ਦਾ ਮਜ਼ਬੂਤ ਸਾਧਨ ਅਗਲੀ ਖ਼ਬਰ ਇੰਗਲੈਂਡ ਖਿਲਾਫ਼ ਭਾਰਤ ਦਾ ਪਹਿਲਾ ਟੀ-20 ਮੀਂਹ ਕਾਰਨ ਰੱਦ
Ad Position 24
No active advertisement