ਵੈਨਿਸ (ਇਟਲੀ), 21 ਫਰਵਰੀ (ਹਰਦੀਪ ਸਿੰਘ ਕੰਗ)-ਵੈਨਿਸ ਨੇੜੇ ਸਥਿਤ ਮੰਦਿਰ ਮਾਂ ਦੁਰਗਾ ਸ਼ਕਤੀ ਮੰਦਿਰ ਫੌਨਤਾਨੇਲੇ ਵਿਖੇ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਧੂਮ-ਧਾਮ ਦੇ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮÏਕੇ ਇਟਲੀ ਦੇ ਵੱਖ-ਵੱਖ ਗਾਇਕਾਂ ਦੁਆਰਾ ਸ਼ਿਵ ਜੀ, ਸ਼੍ਰੀ ਕ੍ਰਿਸ਼ਨ ਜੀ, ਦੁਰਗਾ ਮਾਤਾ ਤੇ ਹੋਰ ਦੇਵੀ ਦੇਵਤਿਆਂ ਦੀ ਮਹਾਨਤਾ ਨੂੰ ਪ੍ਰਗਟਾਉਦੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਗਿਆ | ਇਸ ਮÏਕੇ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਿਰ ਸਨ | ਮੰਦਿਰ ਕਮੇਟੀ ਫÏਨਤਾਨੇਲੇ ਦੁਆਰਾ ਸਮੂਹ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ ਤੇ ਸ਼ਿਵਰਾਰਤੀ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਮÏਕੇ ਬੋਲਦਿਆਂ ਕਮੇਟੀ ਆਹੁਦਾਰਾਂ ਨੇ ਦੱਸਿਆ ਕਿ ਇਟਲੀ 'ਚ ਵਸਦੇ ਭਾਰਤੀ ਭਾਈਚਾਰੇ ਵਲੋਂ ਸਾਰੇ ਧਾਰਮਿਕ ਦਿਹਾੜੇ ਤੇ ਤਿਉਹਾਰ ਬਹੁਤ ਹੀ ਰਲ ਮਿਲ ਕੇ ਸ਼ਰਧਾ ਦੇ ਨਾਲ ਮਨਾਏ ਜਾਂਦੇ ਹਨ |