20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਯੂ.ਕੇ. ਨੇ 4 ਯੂਰਪੀ ਦੇਸ਼ਾਂ ਨਾਲ ਡਰੋਨ ਰੱਖਿਆ ਯੋਜਨਾ 'ਤੇ ਕੀਤੀ ਸਹਿਮਤੀ

Ad Position 21
No active advertisement
ਅਜੀਤ ਡੈਸਕ 22-02-2026
ਲੈਸਟਰ (ਇੰਗਲੈਂਡ), 21 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨਵੀ ਨੇ ਯੂਰਪ ਦੀਆਂ ਮੁੱਖ ਫÏਜੀ ਤਾਕਤਾਂ ਨਾਲ ਮਿਲ ਕੇ ਨਵੀਂ ਡਰੋਨ ਰੱਖਿਆ ਪ੍ਰਣਾਲੀ ਤਿਆਰ ਕਰਨ ਲਈ ਇਕ ਮਹੱਤਵਪੂਰਨ ਯੋਜਨਾ 'ਤੇ ਸਹਿਮਤੀ ਜਤਾਈ ਹੈ | ਇਸ ਯੋਜਨਾ ਤਹਿਤ ਯੂਨਾਈਟਿਡ ਕਿੰਗਡਮ ਜਰਮਨੀ, ਫਰਾਂਸ, ਇਟਲੀ ਤੇ ਪੋਲੈਂਡ ਦੇ ਨਾਲ ਮਿਲ ਕੇ ਆਧੁਨਿਕ ਹਵਾਈ ਰੱਖਿਆ ਹਥਿਆਰਾਂ ਤੇ ਆਟੋਮੈਟਿਕ ਡਰੋਨ ਤਕਨੀਕ ਦੇ ਵਿਕਾਸ 'ਤੇ ਕੰਮ ਕਰੇਗਾ | ਬਿ੍ਟਿਸ਼ ਸਰਕਾਰ ਦੇ ਰੱਖਿਆ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਸਾਂਝੇ ਪ੍ਰਾਜੈਕਟ ਦਾ ਮਕਸਦ ਘੱਟ ਲਾਗਤ ਵਾਲੇ ਮਿਸਾਈਲ ਸਿਸਟਮ ਤੇ ਅਜਿਹੇ ਡਰੋਨ ਤਿਆਰ ਕਰਨੇ ਹਨ | ਜੋ ਦੁਸ਼ਮਣੀ ਹਮਲਿਆਂ ਦਾ ਤੁਰੰਤ ਜਵਾਬ ਦੇ ਸਕਣ | ਮÏਜੂਦਾ ਸਮੇਂ ਵਿਚ ਡਰੋਨ ਯੁੱਧ ਤਕਨੀਕ ਨੂੰ ਵਿਸ਼ਵ ਭਰ 'ਚ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਯੂਰਪੀ ਦੇਸ਼ ਆਪਣੀ ਸੁਰੱਖਿਆ ਮਜ਼ਬੂਤ ਕਰਨ ਲਈ ਇਕੱਠੇ ਹੋ ਰਹੇ ਹਨ | ਸੂਤਰਾਂ ਅਨੁਸਾਰ ਇਸ ਯੋਜਨਾ ਦੇ ਤਹਿਤ ਯੂ.ਕੇ., ਜਰਮਨੀ, ਫਰਾਂਸ, ਇਟਲੀ ਤੇ ਪੋਲੈਂਡ ਦੀਆਂ ਰੱਖਿਆ ਉਤਪਾਦਨ ਕੰਪਨੀਆਂ ਨੂੰ ਨਵੇਂ ਡਿਜ਼ਾਇਨ ਤੇ ਤਕਨੀਕੀ ਪ੍ਰਸਤਾਵ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ | ਯੋਜਨਾ ਦਾ ਮੁੱਖ ਧਿਆਨ ਅਜਿਹੀ ਤਕਨੀਕ ਵਿਕਸਤ ਕਰਨ 'ਤੇ ਰਹੇਗਾ ਜੋ ਜੰਗੀ ਹਾਲਾਤਾਂ ਦੌਰਾਨ ਤੇਜ਼ੀ ਨਾਲ ਤਿਆਰ ਕੀਤੀ ਜਾ ਸਕੇ ਤੇ ਘੱਟ ਸਮੇਂ ਵਿੱਚ ਮੈਦਾਨ 'ਚ ਵਰਤੀ ਜਾ ਸਕੇ | ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਹਾਲੀਆ ਸੰਘਰਸ਼ਾਂ ਨੇ ਸਾਬਤ ਕੀਤਾ ਹੈ ਕਿ ਛੋਟੇ ਤੇ ਸਸਤੇ ਡਰੋਨ ਵੀ ਵੱਡੇ ਫÏਜੀ ਢਾਂਚਿਆਂ ਲਈ ਵੱਡਾ ਖ਼ਤਰਾ ਬਣ ਸਕਦੇ ਹਨ | ਇਸੇ ਕਾਰਨ ਯੂਰਪ ਹੁਣ ਮਹਿੰਗੇ ਪਰੰਪਰਾਗਤ ਹਥਿਆਰਾਂ ਦੇ ਨਾਲ-ਨਾਲ ਸਮਾਰਟ ਤੇ ਸਸਤੀ ਰੱਖਿਆ ਤਕਨੀਕ ਵੱਲ ਵਧ ਰਿਹਾ ਹੈ | ਇਹ ਸਮਝੌਤਾ ਬ੍ਰੈਕਜ਼ਿਟ ਤੋਂ ਬਾਅਦ ਵੀ ਬਿ੍ਟੇਨ ਤੇ ਯੂਰਪੀ ਦੇਸ਼ਾਂ ਵਿਚਕਾਰ ਸੁਰੱਖਿਆ ਤੇ ਫÏਜੀ ਸਹਿਯੋਗ ਦੇ ਮਜ਼ਬੂਤ ਹੋ ਰਹੇ ਰਿਸ਼ਤਿਆਂ ਦੀ ਨਿਸ਼ਾਨੀ ਵਜੋਂ ਵੇਖਿਆ ਜਾ ਰਿਹਾ ਹੈ | ਵਿਸ਼ਲੇਸ਼ਕਾਂ ਅਨੁਸਾਰ ਡਰੋਨ ਅਤੇ ਹਵਾਈ ਰੱਖਿਆ ਪ੍ਰਣਾਲੀ ਦੇ ਖੇਤਰ ਵਿਚ ਸਾਂਝਾ ਨਿਵੇਸ਼ ਯੂਰਪ ਦੀ ਭਵਿੱਖੀ ਸੁਰੱਖਿਆ ਰਣਨੀਤੀ ਦਾ ਅਹਿਮ ਹਿੱਸਾ ਬਣੇਗਾ | ਫÏਜੀ ਵਿਸ਼ਲੇਸ਼ਕਾਂ ਨੇ ਇਹ ਵੀ ਦੱਸਿਆ ਕਿ ਨਵੀਂ ਯੋਜਨਾ ਰਾਹੀਂ ਯੂਰਪੀ ਦੇਸ਼ ਇਕ ਦੂਜੇ ਨਾਲ ਤਕਨੀਕੀ ਜਾਣਕਾਰੀ ਸਾਂਝੀ ਕਰਨਗੇ, ਜਿਸ ਨਾਲ ਸੰਭਾਵਿਤ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਤਿਆਰੀ ਯਕੀਨੀ ਬਣਾਈ ਜਾ ਸਕੇਗੀ |

Ad Position 22
No active advertisement
ਪਿਛਲੀ ਖ਼ਬਰ ਸਮੈਥਵਿਕ ਮਸਜਿਦ ਬਾਹਰ ਛੁਰੇਬਾਜ਼ੀ, 18 ਸਾਲਾ ਨੌਜਵਾਨ ਦੀ ਮੌਤ ਅਗਲੀ ਖ਼ਬਰ ਮਾਂ ਦੁਰਗਾ ਸ਼ਕਤੀ ਮੰਦਿਰ ਫੌਨਤਾਨੇਲੇ ਵਿਖੇ ਧੂਮ-ਧਾਮ ਨਾਲ ਮਨਾਈ ਗਈ ਸ਼ਿਵਰਾਤਰੀ
Ad Position 24