20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਇਟਲੀ 'ਚ ਭਿਆਨਕ ਸੜਕ ਹਾਦਸੇ 'ਚ ਪੰਜਾਬੀ ਨÏਜਵਾਨ ਗੰਭੀਰ ਜ਼ਖਮੀ

Ad Position 21
No active advertisement
ਅਜੀਤ ਡੈਸਕ 22-02-2026

ਬਰੇਸ਼ੀਆ (ਇਟਲੀ), 21 ਫ਼ਰਵਰੀ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਜਿਲ੍ਹਾ ਬੈਰਗਾਮੋ ਦੇ ਸ਼ਹਿਰ ਮੋਸੋ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦÏਰਾਨ 27 ਸਾਲਾ ਪੰਜਾਬੀ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਇਟਾਲੀਅਨ ਮੀਡੀਆ ਮੁਤਾਵਿਕ ਇਹ ਨÏਜਵਾਨ ਬੈਟਰੀ ਵਾਲੇ ਸਾਈਕਲ ਤੇ ਪੀਜਾ ਦੀ ਡਿਲਵਰੀ ਕਰਕੇ ਵਾਪਿਸ ਪੀਜਾ ਹੱਟ ਨੂੰ ਆ ਰਿਹਾ ਸੀ ਤਾਂ ਇਕ ਸੜਕ ਨੂੰ ਪਾਰ ਕਰਦੇ ਹੋਏ ਇਕ ਕਾਰ ਦੀ ਲਪੇਟ 'ਚ ਆ ਗਿਆ | ਕਾਰ ਦੀ ਟੱਕਰ ਇੰਨੀ ਭਿਆਨਕ ਸੀ ਕਿ ਸਾਈਕਲ ਦੇ 2 ਟੁਕੜੇ ਹੋ ਗਏ ਤੇ ਨÏਜਵਾਨ ਨੂੰ ਸੜਕ ਦੇ ਦੂਜੇ ਪਾਸੇ ਸੁੱਟ ਦਿੱਤਾ | ਜਦਕਿ ਕਾਰ ਕੁੱਝ ਹੋਰ ਮੀਟਰ ਦੀ ਦੂਰੀ ਤਹਿ ਕਰਦੇ ਹੋਏ ਇਕ ਟਾਇਰਾਂ ਵਾਲੀ ਦੁਕਾਨ ਦੇ ਸ਼ਟਰ ਨਾਲ ਜਾ ਟਰਰਾਈ | ਨÏਜਵਾਨ ਨੂੰ ਐਂਬੂਲੈਸ ਰਾਹੀ ਮÏਕੇ 'ਤੇ ਹੀ ਬੈਰਗਾਮੋ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਨÏਜਵਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ | ਇਸ ਪੰਜਾਬੀ ਨÏਜਵਾਨ ਦੀ ਪਹਿਚਾਣ ਗੁਰਜੰਟ ਸਿੰਘ ਵਜੋਂ ਹੋਈ ਹੈ ਜੋ ਕਿ ਬੋਲਗਰੇ ਸ਼ਹਿਰ 'ਚ ਆਪਣੀ ਪਤਨੀ ਨਾਲ ਰਹਿੰਦਾ ਸੀ ਤੇ ਦੋਵੇਂ ਪਤੀ ਪਤਨੀ ਮੋਸੋ ਸਹਿਰ 'ਚ ਆਪਣੀ ਪੀਜਾ ਹੱਟ ਚਲਾਉਂਦੇ ਹਨ | ਗੁਰਜੰਟ ਸਿੰਘ ਭਾਰਤ ਦੇ ਉੱਤਰ ਪ੍ਰਦੇਸ਼ ਦੇ ਜਿਲ੍ਹਾ ਪੀਲੀਭੀਤ ਦੇ ਸ਼ਹਿਰ ਰਾਮਨਗਰ ਦਾ ਵਸਨੀਕ ਹੈ ਤੇ ਇਟਲੀ ਦੇ ਉੱਘੇ ਕਾਰੋਬਾਰੀ ਨਰਿੰਦਰਪਾਲ ਸਿੰਘ ਧਾਲੀਵਾਲ ਦਾ ਜਵਾਈ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਬਜ਼ੁਰਗ ਸਿੱਖ ਭੇਦਭਰੇ ਹਾਲਾਤ 'ਚ ਹੋਇਆ ਲਾਪਤਾ, ਅਗਵਾ ਕਰ ਲਏ ਜਾਣ ਦਾ ਸ਼ੱਕ ਅਗਲੀ ਖ਼ਬਰ ਸਮੈਥਵਿਕ ਮਸਜਿਦ ਬਾਹਰ ਛੁਰੇਬਾਜ਼ੀ, 18 ਸਾਲਾ ਨੌਜਵਾਨ ਦੀ ਮੌਤ
Ad Position 24