18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੰਜਾਬੀ ਮੀਡੀਆ ਐਸੋਸੀਏਸ਼ਨ ਆਫ ਮੈਨੀਟੋਬਾ ਦਾ ਗਠਨ

Ad Position 21
No active advertisement
ਅਜੀਤ ਡੈਸਕ 02-06-2026
ਵਿਨੀਪੈਗ, 1 ਜੂਨ (ਵਰਿੰਦਰ ਸਿੰਘ ਰੰਧਾਵਾ)-ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਪੰਜਾਬੀ ਮੀਡੀਆ ਦੇ ਸਮੂਹ ਪੱਤਰਕਾਰਾਂ ਦੀ ਅੱਜ ਇਕ ਵਿਸ਼ੇਸ਼ ਮੀਟਿੰਗ ਵਿਨੀਪੈਗ ਵਿਖੇ ਸੀਨੀਅਰ ਪੱਤਰਕਾਰ ਤੇ ਪੰਜਾਬੀ ਚਿੰਤਕ ਐਮ ਪੀ ਸਿੰਘ ਦੀ ਅਗਵਾਈ ਹੇਠ ਹੋਈ | ਜਿਸ 'ਚ ਪੰਜਾਬੀ ਪੱਤਰਕਾਰਾਂ ਵੱਲੋਂ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ ਗਈ | ਇਸ ਮÏਕੇ ਸਰਬਸੰਮਤੀ ਨਾਲ ਪੰਜਾਬੀ ਮੀਡੀਆ ਐਸੋਸੀਏਸ਼ਨ ਆਫ ਮੈਨੀਟੋਬਾ ਦਾ ਗਠਨ ਕੀਤਾ ਗਿਆ ¢ ਜਿਸ ਵਿੱਚ ਪ੍ਰਮੁੱਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ¢ ਸਰਬ ਸੰਮਤੀ ਨਾਲ ਪ੍ਰਧਾਨ ਨਰੇਸ਼ ਸਰਮਾਂ, ਨਵਨੀਤ ਕÏਰ ਜਨਰਲ ਸਕੱਤਰ ਤੇ ਵਰਿੰਦਰ ਸਿੰਘ ਰੰਧਾਵਾ ਖਜ਼ਾਨਚੀ ਚੁਣਿਆ ਗਿਆ | ਇਸ ਮÏਕੇ ਹਾਜ਼ਰ ਸਮੂਹ ਮੈਂਬਰਾਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਸਰਮਾ ਨੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਪੰਜਾਬੀ ਭਾਈਚਾਰੇ ਦੇ ਹਰ ਵਰਗ ਦਾ ਸਾਥ ਦੇਣ ਲਈ ਵਚਨਬੱਧ ਰਹਿਣਗੇ | ਇਸ ਮÏਕੇ ਸਮੂਹ ਪੱਤਰਕਾਰਾਂ ਵੱਲੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸਲਾਨਾ ਫੰਡ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ | ਇਸ ਮÏਕੇ ਸੁਰਿੰਦਰ ਮਾਵੀ, ਵਰਿੰਦਰ ਰੱਖੜਾ, ਕਮਲ ਧੀਰ, ਰਮਨ ਅਰੋੜਾ, ਸੁਰੇਸ਼ ਸਰਮਾਂ, ਰਾਜੀਵ, ਗੁਰਿੰਦਰ ਸੰਧੂ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰੀ ਮਾਮਲੇ 'ਚ ਪੰਜਾਬੀ ਨੂੰ 75 ਸਾਲ ਕੈਦ 55 ਸਾਲ ਤੱਕ ਨਹੀਂ ਮਿਲ ਸਕੇਗੀ ਜ਼ਮਾਨਤ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਵਲੋਂ ਬਿਕਰਮਜੀਤ ਸਿੰਘ ਰਾਠ ਦਾ ਸਨਮਾਨ <br/>
Ad Position 24