18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਸ਼ਾ ਤਸਕਰੀ ਮਾਮਲੇ 'ਚ ਪੰਜਾਬੀ ਨੂੰ 75 ਸਾਲ ਕੈਦ 55 ਸਾਲ ਤੱਕ ਨਹੀਂ ਮਿਲ ਸਕੇਗੀ ਜ਼ਮਾਨਤ

Ad Position 21
No active advertisement
ਅਜੀਤ ਡੈਸਕ 02-06-2026
ਸਾਨ ਫਰਾਂਸਿਸਕੋ, 1 ਜੂਨ (ਐਸ. ਅਸ਼ੋਕ ਭੌਰਾ)-ਇਲੀਨੋਇਸ ਦੀ ਮੈਕਲੀਨ ਕਾਉਂਟੀ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਵਿਚ ਕੋਕੀਨ ਫੜੀ ਜਾਣ ਦੇ ਨਤੀਜੇ ਵਜੋਂ ਕੈਲੀਫੋਰਨੀਆ ਦੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਅਦਾਲਤ ਨੇ 75 ਸਾਲ ਦੀ ਲੰਬੀ ਕੈਦ ਦੀ ਸਜ਼ਾ ਸੁਣਾਈ ਹੈ | ਜੱਜ ਨੇ 30 ਸਾਲਾ ਜੋਬਨਪ੍ਰੀਤ ਸਿੰਘ ਨੂੰ ਸਜਾ ਸੁਣਾਉਂਦਿਆ ਇਹ ਵੀ ਹੁਕਮ ਕੀਤੇ ਕਿ ਉਹ ਕੈਦ ਦਾ 75 ਫ਼ੀਸਦੀ ਹਿੱਸਾ ਬਿਤਾ ਕੇ 55 ਸਾਲ ਕੈਦ ਕੱਟਣ ਪਿੱਛੋਂ ਹੀ ਜ਼ਮਾਨਤ ਲਈ ਅਰਜ਼ੀ ਦੇ ਸਕਣ ਦੇ ਯੋਗ ਹੋਵੇਗਾ | ਇਸ ਤੋਂ ਪਹਿਲਾਂ ਉਹ ਇਸੇ ਕੇਸ 'ਚ 407 ਦਿਨ ਬਿਤਾ ਚੁੱਕਾ ਹੈ ਤੇ ਇਸੇ ਸਾਲ ਮਾਰਚ 'ਚ ਜਿਊਰੀ ਨੇ ਉਸ ਨੂੰ ਪਾਬੰਦੀ ਸ਼ੁਦਾ ਪਦਾਰਥਾਂ ਕੋਕੀਨ ਦੀ ਤਸਕਰੀ ਤੇ ਡਿਲਿਵਰੀ ਦੇ ਇਰਾਦੇ ਨਾਲ ਜਾਣਬੁੱਝ ਕੇ ਇਹ ਸਭ ਕੁੱਝ ਕਰਨ ਲਈ ਦੋਸ਼ੀ ਕਰਾਰ ਦਿੱਤਾ ਸੀ | ਇਕ ਰਿਲੀਜ਼ ਅਨੁਸਾਰ ਜੋਬਨਪ੍ਰੀਤ ਸਿੰਘ ਵਲੋਂ ਚਲਾਏ ਜਾ ਰਹੇ ਇਕ ਟਰੱਕ 'ਚ ਮਿਲੇ ਲਗਭਗ 234 ਪੌਂਡ(ਅੰਦਾਜ਼ਨ 106 ਕਿੱਲੋ) ਕੋਕੀਨ ਦੀ ਬਾਜਾਰੀ ਕੀਮਤ 10.6 ਮਿਲੀਅਨ ਅਮਰੀਕੀ ਡਾਲਰ (ਕਰੀਬ 100 ਕਰੋੜ ਰੁਪਏ) ਤੋਂ ਵੱਧ ਸੀ |
Ad Position 22
No active advertisement
ਪਿਛਲੀ ਖ਼ਬਰ ਹੈਨਰੀ ਨੋਵਾਕ ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ ਅਗਲੀ ਖ਼ਬਰ ਪੰਜਾਬੀ ਮੀਡੀਆ ਐਸੋਸੀਏਸ਼ਨ ਆਫ ਮੈਨੀਟੋਬਾ ਦਾ ਗਠਨ
Ad Position 24