18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕੈਨੇਡਾ ਦਾ ਉਲੰਪੀਅਨ ਹਾਕੀ ਖਿਡਾਰੀ ਲਾੜਾ ਬਣ ਕੇ ਸਾਈਕਲ 'ਤੇ ਪਹੁੰਚਿਆ ਭਾਰਤੀ ਲਾੜੀ ਦੇ ਘਰ

Ad Position 21
No active advertisement
ਅਜੀਤ ਡੈਸਕ 02-06-2026
ਐਬਟਸਫੋਰਡ, 31 ਮਈ (ਗੁਰਦੀਪ ਸਿੰਘ ਗਰੇਵਾਲ)-ਮਹਿੰਗਾਈ ਤੇ ਪੈਟਰੋਲ ਦੀਆਂ ਬੇਤਹਾਸ਼ਾ ਵਧੀਆਂ ਕੀਮਤਾਂ ਨੇ ਦੁਨੀਆ ਭਰ 'ਚ ਵਸਦੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ | ਭਾਵੇਂ ਉਹ ਕਿਸੇ ਵੀ ਦੇਸ਼ ਦਾ ਵਸਨੀਕ ਹੋਵੇ | ਇਸ ਦੀ ਤਾਜ਼ਾ ਉਦਾਹਰਨ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਨਾਰਥ ਵੈਨਕੂਵਰ ਨਿਵਾਸੀ ਕੈਨੇਡਾ ਦੇ ਉੱਘੇ ਫੀਲਡ ਹਾਕੀ ਖਿਡਾਰੀ ਉਲੰਪੀਅਨ ਟੇਅਲਰ ਕੁਰਨ ਲਿਮੋਜ਼ੀਨ ਮਹਿੰਗੀ ਕਾਰ 'ਚ ਜਾਣ ਦੀ ਬਜਾਏ ਆਪਣੇ ਵਿਆਹ ਵਾਲੇ ਦਿਨ ਲਾੜਾ ਬਣ ਕੇ ਸਾਈਕਲ ਤੇ ਭਾਰਤੀ ਲਾੜੀ ਨੂੰ ਵਿਆਹੁਣ ਵਾਸਤੇ ਉਸ ਦੇ ਘਰ ਪਹੁੰਚਿਆ ਤੇ ਉਸ ਦੀ ਬਰਾਤ ਵੀ ਪੈਦਲ ਹੀ ਪਹੁੰਚੀ | ਏਅਲਰ ਕੁਰਨ ਦਾ ਵਿਆਹ ਭਾਰਤੀ ਮੂਲ ਦੀ ਵੈਨਕੂਵਰ ਨਿਵਾਸੀ ਅਨਵਿਤਾ ਅਕੂਰ ਨਾਲ ਹੋਇਆ ਹੈ | ਇਸ ਮੌਕੇ ਟੇਅਲਰ ਨੇ ਭਾਰਤੀ ਪੁਸ਼ਾਕ ਪਹਿਨੀ ਹੋਈ ਸੀ ਤੇ ਉਹ ਸਾਈਕਲ 'ਤੇ ਅੱਗੇ ਜਾ ਰਿਹਾ ਸੀ ਤੇ ਬਰਾਤੀ ਪਿੱਛੇ ਨੱਚ ਰਹੇ ਸਨ | ਸਿਵਲ ਇੰਜੀਨੀਅਰ ਟੇਅਲਰ ਕੁਰਨ ਨੇ 7 ਸਾਲ ਦੀ ਉਮਰ 'ਚ ਹਾਕੀ ਖੇਡਣੀ ਸ਼ੁਰੂ ਕੀਤੀ ਸੀ ਤੇ 2010 'ਚ ਨਵੀਂ ਦਿੱਲੀ ਵਿਖੇ ਹੋਏ ਵਿਸ਼ਵ ਹਾਕੀ ਕੱਪ 'ਚ ਉਹ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਹਾਕੀ ਖੇਡਿਆ ਸੀ ਤੇ ਦੋ ਵਾਰ ਉਹ ਉਲੰਪਿਕ 'ਚ ਹਾਕੀ ਖੇਡ ਚੁੱਕਾ ਹੈ ਜਦਕਿ ਅਨਵਿਤਾ ਕੈਨੇਡੀਅਨ ਰੈੱਡ ਕਰਾਸ ਦੀ ਸੀਨੀਅਰ ਡਾਇਰੈਕਟਰ ਅਤੇ ਐਕਸ਼ਨ ਕੈਨੇਡਾ ਫਾਰ ਸੈਕਸੂਅਲ ਹੈਲਥ ਐਂਡ ਰਾਈਟਜ਼ ਸੰਸਥਾ ਦੀ ਚੇਅਰਪਰਸਨ ਹੈ |
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ-ਸ਼ਾਮ ਸਿੰ... ਅਗਲੀ ਖ਼ਬਰ ਮੁਰੇਲ ਘਪਲੇ ਦੀ ਸਾਂਝੀ ਜਾਂਚ ਲਈ ਸਕਾਟਿਸ਼ ਸੰਸਦ ਅਤੇ ਬਿ੍ਟਿਸ਼ ਸੰਸਦ ਨੂੰ ਅਪੀਲ <br/>
Ad Position 24