18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਮੁਰੇਲ ਘਪਲੇ ਦੀ ਸਾਂਝੀ ਜਾਂਚ ਲਈ ਸਕਾਟਿਸ਼ ਸੰਸਦ ਅਤੇ ਬਿ੍ਟਿਸ਼ ਸੰਸਦ ਨੂੰ ਅਪੀਲ <br/>

Ad Position 21
No active advertisement
ਅਜੀਤ ਡੈਸਕ 02-06-2026
ਗਲਾਸਗੋ, 1 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਸਾਬਕਾ ਪਹਿਲੇ ਮੰਤਰੀ ਜੈਕ ਮੈਕੋਨਿਲ ਨੇ ਮੰਗ ਕੀਤੀ ਹੈ ਕਿ ਸਾਬਕਾ ਸਕਾਟਿਸ਼ ਨੈਸ਼ਨਲ ਪਾਰਟੀ ਦੇ ਮੁੱਖ ਕਾਰਜਕਾਰੀ ਪੀਟਰ ਮੁਰਿੱਲ ਵੱਲੋਂ ਪਾਰਟੀ ਦੇ ਫੰਡਾਂ ਵਿੱਚ ਕੀਤੀ ਗਈ ਹੇਰਾਫੇਰੀ ਦੀ ਜਾਂਚ ਲਈ ਸਕਾਟਲੈਂਡ ਦੀ ਸੰਸਦ ਅਤੇ ਬਰਤਾਨੀਆ ਸੰਸਦ ਵੱਲੋਂ ਸਾਂਝੀ ਜਾਂਚ ਕਰਵਾਈ ਜਾਵੇ | ਮੈਕੋਨਿਲ ਨੇ ਕਿਹਾ ਕਿ ਇਹ ਮਾਮਲਾ ਕੇਵਲ ਸਕਾਟਿਸ਼ ਨੈਸ਼ਨਲ ਪਾਰਟੀ ਤੱਕ ਸੀਮਿਤ ਨਹੀਂ ਹੈ, ਸਗੋਂ ਰਾਜਨੀਤਿਕ ਪਾਰਟੀਆਂ ਨੂੰ ਮਿਲਣ ਵਾਲੇ ਜਨਤਕ ਧਨ, ਪਾਰਟੀ ਖਾਤਿਆਂ ਦੀ ਨਿਗਰਾਨੀ ਅਤੇ ਦਾਨੀ ਲੋਕਾਂ ਦੇ ਪੈਸੇ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ | ਉਨ•ਾਂ ਦਾ ਮੰਨਣਾ ਹੈ ਕਿ ਬਿ੍ਟਿਸ਼ ਸੰਸਦ ਦੀ ਪਬਲਿਕ ਅਕਾਊਾਟਸ ਕਮੇਟੀ ਅਤੇ ਸਕਾਟਿਸ਼ ਸੰਸਦ ਦੀ ਸਮਕਾਲੀ ਕਮੇਟੀ ਮਿਲ ਕੇ ਜਾਂਚ ਕਰਨ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਪਾਰਟੀ ਵਿੱਚ ਅਜਿਹੀ ਘਟਨਾ ਨਾ ਵਾਪਰੇ | ਉਨ•ਾਂ ਕਿਹਾ ਕਿ ਸਕਾਟਿਸ਼ ਨੈਸ਼ਨਲ ਪਾਰਟੀ ਲਗਭਗ ਇੱਕ ਦਹਾਕੇ ਤੱਕ ਵੈਸਟਮਿੰਸਟਰ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਰਹੀ ਅਤੇ ਇਸ ਦÏਰਾਨ ਉਸ ਨੂੰ ਪਾਰਟੀ ਕਾਰਜਾਂ ਲਈ ਲੱਖਾਂ ਪੌਂਡ ਦਾ ਜਨਤਕ ਧਨ ਮਿਲਿਆ | ਇਸ ਲਈ ਇਹ ਵੀ ਦੇਖਣ ਦੀ ਲੋੜ ਹੈ ਕਿ ਪਾਰਟੀ ਦੇ ਖਾਤਿਆਂ 'ਤੇ ਦਸਤਖ਼ਤ ਕਰਨ ਅਤੇ ਵਿੱਤੀ ਨਿਗਰਾਨੀ ਦੀ ਪ੍ਰਕਿਰਿਆ ਕਿੰਨੀ ਗੰਭੀਰਤਾ ਨਾਲ ਨਿਭਾਈ ਗਈ | ਦੱਸਣਯੋਗ ਹੈ ਕਿ ਪੀਟਰ ਮੁਰੇਲ ਨੇ ਹਾਲ ਹੀ ਵਿੱਚ ਐਡਿਨਬਰਗ ਦੀ ਹਾਈ ਕੋਰਟ ਵਿਚ ਪਾਰਟੀ ਦੇ ਲਗਭਗ ਚਾਰ ਲੱਖ ਪੌਂਡ ਤੋਂ ਵੱਧ ਫੰਡਾਂ ਦੀ ਹੇਰਾਫੇਰੀ ਕਰਨ ਦਾ ਦੋਸ਼ ਕਬੂਲ ਕੀਤਾ ਹੈ¢ ਇਹ ਰਕਮ 2010 ਤੋਂ 2022 ਦੇ ਦਰਮਿਆਨ ਪਾਰਟੀ ਦੇ ਖਾਤਿਆਂ ਵਿਚੋਂ ਗਲਤ ਤਰੀਕੇ ਨਾਲ ਵਰਤੀ ਗਈ ਸੀ | ਦੂਜੇ ਪਾਸੇ ਸਕਾਟਲੈਂਡ ਦੇ ਪਹਿਲੇ ਮੰਤਰੀ ਜÏਹਨ ਸਵਿੰਨੀ ਨੇ ਹੁਣ ਤੱਕ ਸੰਸਦ ਵੱਲੋਂ ਜਾਂਚ ਦੀ ਮੰਗ ਨੂੰ ਰੱਦ ਕੀਤਾ ਹੈ¢ ਉਨ•ਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਪੰਜ ਸਾਲ ਲੰਬੀ ਜਾਂਚ ਅਤੇ ਅਦਾਲਤੀ ਕਾਰਵਾਈ ਨੇ ਮਾਮਲੇ ਦੇ ਤੱਥ ਸਪੱਸ਼ਟ ਕਰ ਦਿੱਤੇ ਹਨ ਅਤੇ ਹੋਰ ਸੰਸਦੀ ਜਾਂਚ ਨਾਲ ਕੋਈ ਵਾਧੂ ਜਾਣਕਾਰੀ ਸਾਹਮਣੇ ਨਹੀਂ ਆਵੇਗੀ |
ਹਾਲਾਂਕਿ ਵਿਰੋਧੀ ਪਾਰਟੀਆਂ ਅਤੇ ਕੁਝ ਸਾਬਕਾ ਆਗੂਆਂ ਦਾ ਕਹਿਣਾ ਹੈ ਕਿ ਮੁਰੇਲ ਦੇ ਅਪਰਾਧ ਤੋਂ ਇਲਾਵਾ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਪਾਰਟੀ ਦੀ ਵਿੱਤੀ ਨਿਗਰਾਨੀ ਪ੍ਰਣਾਲੀ ਕਿਵੇਂ ਨਾਕਾਮ ਰਹੀ ਅਤੇ ਇੰਨੇ ਸਾਲਾਂ ਤੱਕ ਇਹ ਗੜਬੜ ਕਿਸੇ ਦੀ ਨਜ਼ਰ ਵਿੱਚ ਕਿਉਂ ਨਹੀਂ ਆਈ¢ ਇਸ ਵੇਲੇ ਵੈਸਟਮਿੰਸਟਰ ਦੀ ਸਕਾਟਿਸ਼ ਅਫੇਅਰਜ ਕਮੇਟੀ ਵੀ ਇਸ ਮਾਮਲੇ 'ਤੇ ਆਪਣੀ ਜਾਂਚ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ, ਜਦਕਿ ਕਈ ਸਿਆਸੀ ਆਗੂ ਸਾਂਝੀ ਸੰਸਦੀ ਜਾਂਚ ਨੂੰ ਲੋਕਤੰਤਰ ਅਤੇ ਜਨਤਕ ਭਰੋਸੇ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਦੱਸ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦਾ ਉਲੰਪੀਅਨ ਹਾਕੀ ਖਿਡਾਰੀ ਲਾੜਾ ਬਣ ਕੇ ਸਾਈਕਲ 'ਤੇ ਪਹੁੰਚਿਆ ਭਾਰਤੀ ਲਾੜੀ ਦੇ ਘਰ ਅਗਲੀ ਖ਼ਬਰ ਹੈਨਰੀ ਨੋਵਾਕ ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ
Ad Position 24