22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਇਟਲੀ ‘ਚ ਪਾਕਿਸਤਾਨੀਆਂ ਨੇ ਆਪਣੇ ਹੀ ਕੌਂਸਲੇਟ ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 16-06-2026
ਮਿਲਾਨ (ਇਟਲੀ), 15 ਜੂਨ ਹਰਦੀਪ ਸਿੰਘ ਕੰਗ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.�.ਕੇ.) ‘ਚ ਕਸ਼ਮੀਰੀ ਲੋਕ ਰੋਟੀ, ਬਿਜਲੀ ਅਤੇ ਆਪਣੇ ਬੁਨਿਆਦੀ ਹੱਕਾਂ ਲਈ ਸੜਕਾਂ @ਤੇ ਉਤਰੇ ਹੋਏ ਸਨ। ਰਾਵਲਾਕੋਟ ਦੇ ਈਦਗਾਹ ਮੈਦਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਰਦ, �ਰਤਾਂ ਅਤੇ ਬੱਚੇ ਇਕੱਠੇ ਹੋਏ ਸਨ, ਜਿੱਥੇ ਸ਼ਾਂਤੀਪੂਰਨ ਰੈਲੀ ਦੌਰਾਨ ਪਾਕਿਸਾਨੀ ਫ਼ੌਜ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਚਾਰੇ ਪਾਸੇ ਭਗਦੜ ਮਚ ਗਈ।ਜਿਸਕਾਰਨ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਸਨ, ਜਿਸਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. �. ਕੇ.) ਵਿੱਚ ਰੋਸ ਪ੍ਰਦਰਸ਼ਨ ਵੱਡੇ ਪੱਧਰ ਤੇ ਹੋ ਰਹੇ ਹਨ। ਜਿਸਦਾ ਅਸਰ ਵਿਦੇਸ਼ਾ ਵਿੱਚ ਵੱਸਦੇ ਕਸ਼ਮੀਰੀਆਂ ਤੇ ਵੀ ਪਿਆ ਹੈ।ਜਿਸਦੇ ਚਲਦਿਆ ਬੀਤੇ ਦਿਨ ਪਾਕਿਸਤਾਨੀ ਲੋਕਾਂ ਨੇ ਮਿਲਾਨ ਸਥਿਤ ਪਾਕਿਸਤਾਨੀ ਕੌਂਸਲੇਟ ਅੱਗੇ ਪ੍ਰਦਰਸ਼ਨ ਕੀਤਾ। ਜਿਸ ਵਿਚ ਵੱਡੀ ਗਿਣਤੀ ਵਿਚ ਪੀ. �. ਕੇ ਵਾਲੇ ਕਸ਼ਮੀਰੀਆਂ ਨੇ ਹਿੱਸਾ ਲਿਆ। ਆਪਣੇ ਦੇਸ਼ ਵਿੱਚ ਕਸ਼ਮੀਰੀ ਲੋਕਾਂ ਤੇ ਹੋ ਰਹੇ ਅੱਤਿਆਚਾਰ ਵਿਰੁੱਧ �ਹਨਾ ਜੰਮ ਕੇ ਨਾਅਰੇਬਾਜੀ ਕੀਤੀ।ਉਹਨਾਂ ਰਾਵਲਕੋਟ ਅਤੇ ਕੋਟਲੀ ਵਿੱਚ ਹੋਏ ਜਬਰ ਦੀ ਸਖ਼ਤ ਨਿੰਦਾ ਕੀਤੀ। ਅਸੀਂ ਕਿਹਾ ਕਿ ਉਹ ਰਾਵਲਕੋਟ ਅਤੇ ਕੋਟਲੀ ਦੇ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੂੰ ਪਾਕਿਸਤਾਨੀ ਫੌਜਾਂ ਰੇਂਜਰਾਂ ਅਤੇ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ।ਉਹਨਾਂ ਕਸ਼ਮੀਰ ਦੇ ਮਿਹਨਤਕਸ਼ ਲੋਕਾਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਉਹ ਇਸ ਲੜਾਈ ਵਿੱਚ ਇਕੱਲੇ ਨਹੀਂ ਹਨ, ਉਹਨਾਂ ਕਿਹਾ ਕਿ ਉਹ ਕਸ਼ਮੀਰ ਵਿੱਚ ਹਿਉਮਨ ਰਾਈਟਜ ਮੂਵਮੈਂਟ ਦੇ ਹੱਕ ਵਿੱਚ ਹਨ ਅਤੇ ਉਹ ਅੰਦੋਲਨ ਤੋਂ ਪਿੱਛੇ ਨਹੀਂ ਹਟਣਗੇ। ਜਦਕਿ ਪਿਛਲੇ ਕਈ ਦਿਨਾਂ ਤੋਂ ਉੱਥੇ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਬੰਦ ਹਨ, ਉਹ ਉੱਥੇ ਦੇ ਲੋਕਾਂ ਨਾਲ ਸ਼ਰੇਆਮ ਧੱਕਾ ਹੋ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਲੇਖਕ ਪਾਠਕ ਤੇ ਸੱਭਿਆਚਾਰ ਮੰਚ ਸਲੋਹ ਵੱਲੋਂ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ ਅਗਲੀ ਖ਼ਬਰ ਨਿਊਯਾਰਕ ’ਚ 69ਵੀਂ ਨੈਸ਼ਨਲ ਪਿਊਰਟੋ ਰੀਕਨ ਡੇ ਪਰੇਡ ਸ਼ਾਨੋ-ਸ਼ੌਕਤ ਨਾਲ ਸਜੀ
Ad Position 24