14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬ੍ਰੌਂਕਸ ਵਿੱਚ ਡੋਮਿਨੋ ਖੇਡ ਰਹੇ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 21-06-2026
ਨਿਊਯਾਰਕ, 20 ਜੂਨ (ਰਾਜੂ ਸ਼ਹਿਬਾਜਪੁਰਾ)-ਨਿਊਯਾਰਕ ਦੇ ਬ੍ਰੌਂਕਸ ਸ਼ਹਿਰ ਦੇ ਸਾਊਂਡਵਿਊ ਇਲਾਕੇ ਵਿੱਚ ਵੀਰਵਾਰ ਰਾਤ ਡੋਮਿਨੋ ਖੇਡ ਰਹੇ ਦੋ ਵਿਅਕਤੀਆਂ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਪੁਲਿਸ ਮੁਤਾਬਕ ਘਟਨਾ ਰਾਤ ਕਰੀਬ 10 ਵਜੇ ਤੋਂ ਕੁਝ ਮਿੰਟ ਬਾਅਦ ਵੈਸਟਚੈਸਟਰ ਐਵੇਨਿਊ ‘ਤੇ ਵਾਪਰੀ। ਗੋਲੀਬਾਰੀ ਦੌਰਾਨ ਮੌਕੇ ‘ਤੇ ਮੌਜੂਦ ਕਈ ਲੋਕ ਭੱਜ ਗਏ, ਜਦਕਿ 43 ਸਾਲਾ ਕਰਟਿਸ ਬਰਾਊਨ ਅਤੇ 53 ਸਾਲਾ ਐਗਬਰਟ ਰਦਰਫੋਰਡ ਨੂੰ ਕਈ ਗੋਲੀਆਂ ਲੱਗੀਆਂ।

ਜਾਂਚਕਰਤਾਵਾਂ ਅਨੁਸਾਰ ਇੱਕ ਵਿਅਕਤੀ ਮੌਕੇ ‘ਤੇ ਹੀ ਡਿੱਗ ਗਿਆ, ਜਦਕਿ ਦੂਜਾ ਕੁਝ ਦੂਰੀ ਤੱਕ ਜਾਣ ਤੋਂ ਬਾਅਦ ਡਿੱਗ ਪਿਆ। ਦੋਵਾਂ ਨੂੰ ਜੈਕੋਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਐਗਬਰਟ ਰਦਰਫੋਰਡ ਦੀ ਪਤਨੀ ਐਂਜਲਿਕ ਇਰਵਿੰਗ-ਰਦਰਫੋਰਡ ਨੇ ਦੱਸਿਆ ਕਿ ਉਸਦਾ ਪਤੀ ਅਤੇ ਦੂਜਾ ਮ੍ਰਿਤਕ ਮੂਲ ਰੂਪ ਵਿੱਚ ਜਮੈਕਾ ਦੇ ਰਹਿਣ ਵਾਲੇ ਸਨ। ਉਸਨੇ ਕਿਹਾ ਕਿ ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਉਸਦਾ ਪਤੀ ਆਪਣੀ ਪੋਤੀ ਨੂੰ ਘਰ ਦੇ ਅੰਦਰ ਛੱਡ ਕੇ ਬਾਹਰ ਗਿਆ ਸੀ। ਉਸਦਾ ਮੰਨਣਾ ਹੈ ਕਿ ਜੇ ਪੋਤੀ ਉਸਦੇ ਨਾਲ ਬਾਹਰ ਹੁੰਦੀ ਤਾਂ ਉਹ ਵੀ ਗੋਲੀਬਾਰੀ ਦੀ ਸ਼ਿਕਾਰ ਹੋ ਸਕਦੀ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਗੋਲੀਬਾਰੀ ਤੋਂ ਪਹਿਲਾਂ ਕਿਸੇ ਵਿਅਕਤੀ ਨਾਲ ਮੋਢਾ ਟਕਰਾਉਣ ਕਾਰਨ ਬਹਿਸ ਹੋਈ ਸੀ, ਜੋ ਬਾਅਦ ਵਿੱਚ ਹਿੰਸਕ ਰੂਪ ਧਾਰ ਗਈ। ਰਦਰਫੋਰਡ ਦੀ ਪਤਨੀ ਨੇ ਦੱਸਿਆ ਕਿ ਉਹ 13 ਸਾਲਾਂ ਤੋਂ ਵਿਆਹੇ ਹੋਏ ਸਨ ਅਤੇ ਤਿੰਨ ਦਹਾਕਿਆਂ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਉਸਨੇ ਦੱਸਿਆ ਉਸ ਦਾ ਪਤੀ ਬਹੁਤ ਮਿਹਨਤੀ ਅਤੇ ਦਿਆਲੂ ਇਨਸਾਨ ਸੀ,ਜੋ ਪਾਰਕ ਵਿੱਚ ਲੋੜਵੰਦ ਲੋਕਾਂ ਨੂੰ ਖਾਣਾ ਵੀ ਖੁਆਉਂਦਾ ਸੀ।
ਖਬਰ ਲਿਖੇ ਜਾਣ ਤੱਕ ਤੱਕ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਦੇ ਸ਼ਹਿਰ ਗ੍ਰੇਸ ਦੇ ਸਿੱਖ ਭਾਈਚਾਰੇ ਨੇ ਹੈਨਰੀ ਨੋਵਾਕ ਦੀ ਮਾਤਾ ਨਾਲ ਮੁਲਾਕਾਤ ਕਰਕੇ ਹਮਦਰਦੀ ਦਾ ਕੀਤਾ ਪ੍ਰਗਟਾਵ... ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ‘ਹੌਲੀਡੇਅ ਬਰਾਈਡ’ ਪੁਸਤਕ ਰਲੀਜ਼
Ad Position 24