09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮਹਾਰਾਜਾ ਚਾਰਲਸ ਆਪਣਾ ਟੈਕਸ ਜਨਤਕ ਕਰਨ ਵਾਲੇ ਪਹਿਲੇ ਮਹਾਰਾਜਾ ਬਣੇ

Ad Position 21
No active advertisement
ਅਜੀਤ ਡੈਸਕ 27-06-2026
ਲੰਡਨ, 26 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਮਹਾਰਾਜਾ ਚਾਰਲਸ ਆਪਣਾ ਟੈਕਸ ਬਿੱਲ ਜਨਤਕ ਕਰਨ ਵਾਲੇ ਪਹਿਲੇ ਮਹਾਰਾਜਾ ਬਣ ਗਏ ਹਨ। ਦਸਤਾਵੇਜ਼ਾਂ ਅਨੁਸਾਰ ਬੀਤੇ ਤਿੰਨ ਸਾਲਾਂ ਵਿੱਚ ਸ਼ਾਹੀ ਗ੍ਰਾਂਟ ਲਗਭਗ ਦੁੱਗਣੀ ਹੋਈ ਹੈ। ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਉਨ੍ਹਾਂ ਨੇ ਸਾਲ 2024-2025 ਲਈ 1 ਕਰੋੜ 29 ਲੱਖ ਪੌਂਡ ਦਾ ਟੈਕਸ ਅਦਾ ਕੀਤਾ ਹੈ। ਜਿਸ ਨਾਲ ਮਹਾਰਾਜਾ ਯੂ ਕੇ ਦੇ ਚੋਟੀ ਦੇ 100 ਟੈਕਸਦਾਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਸਾਲਾਨਾ ਸ਼ਾਹੀ ਰਿਪੋਰਟ ਅਤੇ ਖਾਤਿਆਂ ਦੇ ਅੰਕੜਿਆਂ ਅਨੁਸਾਰ, ਪ੍ਰਿੰਸ ਆਫ਼ ਵੇਲਜ਼ ਪ੍ਰਿੰਸ ਵਿਲੀਅਮ ਨੇ 77.6 ਲੱਖ ਪੌਂਡ ਦਾ ਟੈਕਸ ਅਦਾ ਕੀਤਾ ਹੈ। ਖਾਤਿਆਂ ਤੋਂ ਪਤਾ ਲੱਗਦਾ ਹੈ ਕਿ ਸ਼ਾਹੀ ਘਰਾਣੇ ਲਈ ਜਨਤਕ ਫੰਡਿੰਗ ਦਾ ਮੁੱਖ ਸਰੋਤ ‘ਪ੍ਰਭੂਸਤਾ ਗ੍ਰਾਂਟ’ ਹੈ ਜੋ ਅਗਲੇ ਤਿੰਨ ਸਾਲਾਂ ਵਿੱਚ ਲਗਭਗ ਦੁੱਗਣੀ ਹੋ ਕੇ 2027-28 ਤੱਕ 100 ਮਿਲੀਅਨ ਪੌਂਡ ਦੇ ਕਰੀਬ ਪਹੁੰਚ ਜਾਵੇਗੀ। ਸਾਲ 2024-25 ਲਈ ਪ੍ਰਭੂਸੱਤਾ ਗ੍ਰਾਂਟ 8.63 ਕਰੋੜ ਪੌਂਡ ਸੀ, ਜਿਸ ਵਿੱਚੋਂ 5.18 ਕਰੋੜ ਮੁੱਖ ਖ਼ਰਚਿਆਂ ਲਈ ਅਤੇ ਵਾਧੂ 34.5 ਪੌਂਡ ਮਿਲੀਅਨ ਬਕਿੰਘਮ ਪੈਲੇਸ ਦੇ ਨਵੀਨੀਕਰਨ (ਮੁਰੰਮਤ) ਦੇ ਕੰਮ ਲਈ ਦਿੱਤੇ ਗਏ ਸਨ। ਜਦੋਂ ਇਹ ਮੁਰੰਮਤ ਦਾ ਕੰਮ ਪੂਰਾ ਹੋ ਜਾਵੇਗਾ, ਤਾਂ ਕੁੱਲ ਰਕਮ 13.79 ਕਰੋੜ ਪੌਂਡ ਤੋਂ ਘਟ ਕੇ 9.99 ਕਰੋੜ ਪੌਂਡ ਰਹਿ ਜਾਵੇਗੀ, ਪਰ ਇਹ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੋਵੇਗੀ। ਇਹ ਗ੍ਰਾਂਟ ਸ਼ਾਹੀ ਘਰਾਣੇ ਦੇ ਚੱਲ ਰਹੇ ਖ਼ਰਚਿਆਂ ਜਿਵੇਂ ਕਿ ਸਟਾਫ ਦੀਆਂ ਤਨਖਾਹਾਂ, ਸ਼ਾਹੀ ਰੁਝੇਵਿਆਂ ਲਈ ਯਾਤਰਾ, ਅਤੇ ਅਧਿਕਾਰਤ ਘਰੇਲੂ ਖ਼ਰਚਿਆਂ (ਜਿਵੇਂ ਕਿ ਸਮਾਗਮਾਂ ਅਤੇ ਮਹਿਲਾਂ ਦੀ ਦੇਖਭਾਲ) ਲਈ ਵਰਤੀ ਜਾਂਦੀ ਹੈ।
ਪਾਰਦਰਸ਼ਤਾ ਦੀ ਮੰਗ
ਖਾਤਿਆਂ ਅਨੁਸਾਰ ਕਿੰਗ ਨੇ 2023-24 ਲਈ 11.7 ਮਿਲੀਅਨ ਪੌਂਡ ਦਾ ਟੈਕਸ ਅਦਾ ਕੀਤਾ ਸੀ, ਜਦੋਂ ਕਿ ਪ੍ਰਿੰਸ ਵਿਲੀਅਮ ਨੇ ਉਸੇ ਸਮੇਂ ਲਈ 8.34 ਮਿਲੀਅਨ ਪੌਂਡ ਦਾ ਭੁਗਤਾਨ ਕੀਤਾ ਸੀ। ਰਾਜੇ ਦੇ ਨਿੱਜੀ ਟੈਕਸ ਦੇ ਵੇਰਵੇ ਪ੍ਰਕਾਸ਼ਤ ਕਰਨ ਦਾ ਇਹ ਫੈਸਲਾ ਐਂਡਰਿਊ ਮਾਊਂਟਬੈਟਨ-ਵਿੰਡਸਰ ਦੇ ਆਲੇ-ਦੁਆਲੇ ਦੇ ਵਿਵਾਦਾਂ ਤੋਂ ਬਾਅਦ, ਸ਼ਾਹੀ ਵਿੱਤ ਵਿੱਚ ਵਧੇਰੇ ਪਾਰਦਰਸ਼ਤਾ ਦੀਆਂ ਮੰਗਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਸੰਸਦ ਮੈਂਬਰਾਂ ਨੇ ਇਸ ਗੱਲ ’ਤੇ ਚਿੰਤਾ ਜਤਾਈ ਸੀ ਕਿ ਸ਼ਾਹੀ ਪਰਿਵਾਰ ਦੁਆਰਾ ਜਨਤਕ ਫੰਡਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਸ ਬਾਰੇ ਜਵਾਬਦੇਹੀ ਦੀ ਕਮੀ ਹੈ। ਪੈਲੇਸ ਦੇ ਸਾਲਾਨਾ ਖਾਤਿਆਂ ਵਿੱਚ ਇਹ ਬਦਲਾਅ ਵਧੇਰੇ ਖੁੱਲ੍ਹੇਪਣ (ਪਾਰਦਰਸ਼ਤਾ) ਲਈ ਜਨਤਕ ਭਾਵਨਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਦਫ਼ਤਰਾਂ ਅਨੁਸਾਰ, ਕਿੰਗ ਅਤੇ ਪ੍ਰਿੰਸ ਵਿਲੀਅਮ ਦੁਆਰਾ ਸਵੈ-ਇੱਛਾ ਨਾਲ ਕਿੰਨਾ ਟੈਕਸ ਅਦਾ ਕੀਤਾ ਜਾਂਦਾ ਹੈ, ਇਸ ਨੂੰ ਜਨਤਕ ਕਰਨ ਦਾ ਫੈਸਲਾ ਦੋਵਾਂ ਦਾ ਨਿੱਜੀ ਫੈਸਲਾ ਸੀ। ਬਕਿੰਘਮ ਪੈਲੇਸ ਨੇ ਇਸ ਕਦਮ ਨੂੰ ਪਾਰਦਰਸ਼ਤਾ ਵਧਾਉਣ ਵਾਲਾ ਦੱਸਿਆ ਅਤੇ ਕਿਹਾ ਕਿ ਇਸਦਾ ਉਦੇਸ਼ “ਸਾਡੀ ਜਵਾਬਦੇਹੀ ਬਾਰੇ ਵਿਆਪਕ ਸਮਝ ਨੂੰ ਉਤਸ਼ਾਹਿਤ ਕਰਨਾ” ਹੈ।
ਸਾਲ 2022 ਵਿੱਚ ਜਦੋਂ ਤੋਂ ਕਿੰਗ ਚਾਰਲਸ ਰਾਜਾ ਬਣੇ ਹਨ ਅਤੇ ਵਿਲੀਅਮ ਪ੍ਰਿੰਸ ਆਫ਼ ਵੇਲਜ਼ ਬਣੇ ਹਨ, ਉਦੋਂ ਤੋਂ ਪਿਓ-ਪੁੱਤ ਦੁਆਰਾ ਐਚਐਮ ਰੈਵੇਨਿਊ ਐਂਡ ਕਸਟਮਜ਼ ਨੂੰ ਦਿੱਤਾ ਗਿਆ ਸਾਂਝਾ ਟੈਕਸ ਬਿੱਲ 50 ਮਿਲੀਅਨ ਪੌਂਡ ਤੋਂ ਵੱਧ ਰਿਹਾ ਹੈ। ਮਹਾਰਾਜੇ ਨੂੰ ਆਪਣੀ ‘ਡਚੀ ਆਫ਼ ਲੈਨਕਾਸਟਰ’ ਜਾਇਦਾਦ ਤੋਂ ਸਾਲਾਨਾ ਆਮਦਨ ਮਿਲਦੀ ਹੈ, ਜੋ ਕਿ ਮਹਾਰਾਜੇ ਨੂੰ ਅਧਿਕਾਰਤ ਅਤੇ ਨਿੱਜੀ ਖ਼ਰਚਿਆਂ ਲਈ ਫੰਡਾਂ ਦਾ ਇੱਕ ਸੁਤੰਤਰ ਸਰੋਤ ਪ੍ਰਦਾਨ ਕਰਨ ਲਈ ਬਣਾਈ ਗਈ ਸੀ। ਇਹ ਜ਼ਮੀਨ, ਨਿਵੇਸ਼ਾਂ ਅਤੇ ਜਾਇਦਾਦਾਂ ਦਾ ਇੱਕ ਢਾਂਚਾ ਹੈ, ਜਿਸ ਤੋਂ 2025-26 ਵਿੱਚ ਰਾਜੇ ਨੂੰ 2.52 ਕਰੋੜ ਪੌਂਡ ਦੀ ਸਾਲਾਨਾ ਆਮਦਨ ਹੋਈ। ਪ੍ਰਿੰਸ ਵਿਲੀਅਮ ਨੇ ਵੀ ਟੈਕਸ ਦੇ ਭੁਗਤਾਨ ਨੂੰ ਜਨਤਕ ਕਰ ਦਿੱਤਾ ਹੈ। ਪ੍ਰਿੰਸ ਵਿਲੀਅਮ ਨੂੰ ‘ਡਚੀ ਆਫ਼ ਕੌਰਨਵਾਲ’ ਤੋਂ ਆਮਦਨ ਮਿਲਦੀ ਹੈ। ਜੋ ਕਿ ਇੱਕ ਅਰਬ ਪੌਂਡ ਦੀ, 130,000 ਏਕੜ ਦੀ ਜੱਦੀ ਜਾਇਦਾਦ ਹੈ ਜਿਸ ਵਿੱਚ ਲੰਡਨ ਦਾ ਓਵਲ ਕ੍ਰਿਕਟ ਮੈਦਾਨ ਵੀ ਸ਼ਾਮਲ ਹੈ।
Ad Position 22
No active advertisement
ਪਿਛਲੀ ਖ਼ਬਰ ਪਹਾੜ ਤੋਂ ਕਾਰ ਡਿੱਗਣ ਕਾਰਣ ਤਿੰਨ ਨੌਜਵਾਨ ਪੰਜਾਬੀਆਂ ਦੀ ਮੌਤ ਅਗਲੀ ਖ਼ਬਰ ਟੈਟੂ ਦੀਆਂ ਦੁਕਾਨਾਂ ’ਤੇ ਗਾਹਕਾਂ ਦੀਆਂ ਰੌਣਕਾਂ
Ad Position 24