03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕੈਨੇਡਾ ਡੇਅ ਮੌਕੇ ਕੈਨੇਡਾ ਭਰ ‘ਚ ਹੋਣਗੇ ਰੰਗਾਰੰਗ ਸਮਾਗਮ, ਲੋਕਾਂ ‘ਚ ਭਾਰੀ ਉਤਸ਼ਾਹ

Ad Position 21
No active advertisement
ਅਜੀਤ ਡੈਸਕ 01-07-2026
ਵੈਨਕੂਵਰ, 30 ਜੂਨ (ਮਲਕੀਤ ਸਿੰਘ)-ਕੈਨੇਡਾ ਡੇਅ ਮੌਕੇ 1 ਜੁਲਾਈ ਨੂੰ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ’ਚ ਅਯੋਜਿਤ ਕੀਤੇ ਜਾਣ ਵਾਲੇ ਰੰਗਾਰੰਗ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਇਸ ਸੰਬੰਧੀ ਇਕੱਤਰ ਕੀਤੇ ਵੇਰਵਿਆ ਅਨੁਸਾਰ ਇਨ੍ਹਾਂ ਸਮਾਗਮਾਂ ਵਿਚ ਸੱਭਿਆਚਾਰਕ ਪੇਸ਼ਕਾਰੀਆਂ, ਸੰਗੀਤਕ ਪ੍ਰੋਗਰਾਮ, ਪਰਿਵਾਰਕ ਮਨੋਰੰਜਨ, ਬੱਚਿਆਂ ਲਈ ਖੇਡਾਂ, ਸਥਾਨਕ ਭੋਜਨ ਸਟਾਲ ਅਤੇ ਕਈ ਭਾਈਚਾਰਕ ਗਤੀਵਿਧੀਆਂ ਸ਼ਾਮਲ ਹੋਣਗੀਆਂ। ਹਜ਼ਾਰਾਂ ਲੋਕਾਂ ਦੇ ਇਨ੍ਹਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਉਮੀਦ ਹੈ।ਕਈ ਥਾਵਾਂ ‘ਤੇ ਦੇਸ਼ ਭਗਤੀ ਪਰੇਡਾਂ, ਝੰਡਾ ਲਹਿਰਾਉਣ ਦੇ ਸਮਾਗਮ ਅਤੇ ਸਥਾਨਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ ਹੋਣਗੀਆਂ। ਸ਼ਾਮ ਵੇਲੇ ਕੁਝ ਥਾਵਾਂ ‘ਤੇ ਆਤਿਸ਼ਬਾਜ਼ੀ ਵੀ ਲੋਕਾਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਰਹੇਗੀ। ਵੱਖ-ਵੱਖ ਸ਼ਹਿਰਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੈਨੇਡਾ ਡੇਅ ਦੇ ਸਮਾਗਮ ਦੇਸ਼ ਦੀ ਵਿਭਿੰਨਤਾ, ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਜੇਲ੍ਹ ਅਧਿਕਾਰੀ ਨੇ ਕੀਤਾ ਆਤਮ ਸਮਰਪਣ ਅਗਲੀ ਖ਼ਬਰ ਨਾਰਵੇ 1998 ਤੋਂ ਬਾਅਦ ਪਹਿਲੀ ਵਾਰ ਪ੍ਰੀ ਕੁਆਰਟਰ ਫਾਈਨਲ ’ਚ ਹਾਲੈਂਡ ਦੇ ਮੈਚ ਜੇਤੂ ਗੋਲ ਦੀ ਬਦੌਲਤ ਆਈਵਰੀ ਕੋਸਟ ਨੂੰ 2...
Ad Position 24
No active advertisement