02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦਰੱਖਤਾਂ ਦੀ ਨਾਜਾਇਜ਼ ਕਟਾਈ 'ਚ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ - ਡੀ.ਐਫ.ਓ. ਵਣ ਵਿਭਾਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਟੋਹਾਣਾ, 28 ਮਈ (ਮਨਜੀਤ ਸਿੰਘ) - ਇਕ ਪਾਸੇ ਸਰਕਾਰ ਵਲੋਂ ਵਾਤਾਵਰਨ ਬਚਾਉਣ ਲਈ ਵੱਡੇ ਪੱਧਰ 'ਤੇ ਬੂਟੇ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਬਿਨ੍ਹਾਂ ਕਿਸੇ ਇਜਾਜ਼ਤ ਦੇ ਦਰੱਖਤਾਂ ਦੀ ਅੰਨ੍ਹੇ ਵਾਹ ਕਟਾਈ ਦੇ ਮਾਮਲੇ ਸਾਹਮਣੇ ਆ ਰਹੇ ਹਨ | ਅਜਿਹਾ ਹੀ ਇੱਕ ਮਾਮਲਾ ਟੋਹਾਣਾ ਨੇੜਲੇ ਟੋਹਾਣਾ-ਮਨਿਆਣਾ ਰੋਡ 'ਤੋਂ ਸਾਹਮਣੇ ਆਇਆ ਹੈ, ਜਿੱਥੇ ਵਣ ਵਿਭਾਗ ਦੀ ਜ਼ਮੀਨ 'ਤੇ ਲੱਗੇ ਦਰੱਖਤਾਂ ਨੂੰ ਨਜਾਇਜ਼ ਤਰੀਕੇ ਨਾਲ ਕੱਟਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਫ.ਓ. ਵਣ ਵਿਭਾਗ ਨੇ ਦੱਸਿਆ ਕਿ ਕੱਲ੍ਹ ਵਿਭਾਗ ਨੂੰ ਟੋਹਾਣਾ-ਮਨਿਆਣਾ ਸੜਕ 'ਤੇ ਦਰੱਖਤਾਂ ਦੀ ਗ਼ੈਰ-ਕਾਨੰੂਨੀ ਕਟਾਈ ਦੀ ਸੂਚਨਾ ਮਿਲੀ ਸੀ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੌਕੇ 'ਤੇ ਛਾਪੇਮਾਰੀ ਕੀਤੀ ਗਈ | ਕਾਰਵਾਈ ਦੌਰਾਨ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਅਤੇ ਲੱਕੜ ਨਾਲ ਭਰੀ ਟਰੈਕਟਰ-ਟਰਾਲੀ ਸਮੇਤ ਇਕ ਇਲੈਕਟਿ੍ਕ ਆਰਾ ਵੀ ਜ਼ਬਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅੱਜ ਵਿਭਾਗ ਦੀ ਟੀਮ ਦੁਬਾਰਾ ਮੌਕੇ 'ਤੇ ਪਹੁੰਚੀ ਅਤੇ ਪੈਮਾਇਸ਼ ਕਰਕੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ, ਜਿਸ 'ਚ ਕੁੱਲ 18 ਦਰੱਖ਼ਤ ਕੱਟੇ ਜਾਣ ਦੀ ਪੁਸ਼ਟੀ ਹੋਈ ਹੈ | ਡੀ.ਐਫ.ਓ ਨੇ ਦੱਸਿਆ ਕਿ ਜਿੱਥੇ ਇਹ ਦਰੱਖ਼ਤ ਲੱਗੇ ਹੋਏ ਸਨ, ਉਹ ਜ਼ਮੀਨ ਵਣ ਵਿਭਾਗ, ਸਰਕਾਰ ਅਤੇ ਨਹਿਰ ਮਹਿਕਮੇ ਦੀ ਹੈ | ਉਨ੍ਹਾਂ ਕਿਹਾ ਕਿ ਇਹ ਸਾਰੇ ਦਰਖ਼ਤ ਵਣ ਵਿਭਾਗ ਵੱਲੋਂ ਲਗਾਏ ਗਏ ਸਨ ਅਤੇ ਕਿਸੇ ਵੀ ਤਰ੍ਹਾਂ ਦੀ ਕਟਾਈ ਲਈ ਕੋਈ ਪਰਮਿਸ਼ਨ ਨਹੀਂ ਲਈ ਗਈ ਸੀ | ਉਨ੍ਹਾਂ ਦੱਸਿਆ ਕਿ ਨਗਰ ਪਰਿਸ਼ਦ ਟੋਹਾਣਾ ਦੇ ਚੇਅਰਮੈਨ ਨਰੇਸ਼ ਬਾਂਸਲ ਦੇ ਬੇਟੇ ਦੀਪਕ ਬਾਂਸਲ 'ਤੇ ਦਰੱਖ਼ਤ ਕਟਵਾਉਣ ਦੇ ਦੋਸ਼ ਲੱਗੇ ਹਨ | ਡੀ.ਐਫ.ਓ. ਨੇ ਸਪਸ਼ਟ ਕੀਤਾ ਕਿ ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਵਣ ਵਿਭਾਗ ਅਨੁਸਾਰ ਇਹ ਮਾਮਲਾ ਭਾਰਤੀ ਵਣ ਨਿਯਮਾਂ ਦੀ ਧਾਰਾ 32 ਅਤੇ 33 ਤਹਿਤ ਦਰਜ ਕੀਤਾ ਗਿਆ ਹੈ, ਜਿਸ ਵਿੱਚ ਲੱਕੜੀ ਚੋਰੀ ਅਤੇ ਗ਼ੈਰ-ਕਾਨੰੂਨੀ ਕਟਾਈ ਦੀਆਂ ਧਾਰਾਵਾਂ ਸ਼ਾਮਲ ਹਨ | ਇਸ ਤੋਂ ਇਲਾਵਾ ਜ਼ਬਤ ਕੀਤਾ ਗਿਆ ਟਰੈਕਟਰ ਵੀ ਸੰਬੰਧਤ ਧਾਰਾਵਾਂ ਤਹਿਤ ਸੀਜ਼ ਕੀਤਾ ਗਿਆ ਹੈ | ਡੀ.ਐਫ.ਓ. ਨੇ ਇਹ ਵੀ ਦੱਸਿਆ ਕਿ ਕਾਰਵਾਈ ਦੌਰਾਨ ਵਣ ਵਿਭਾਗ ਦੇ ਦਰੋਗਾ ਸੁਰਿੰਦਰ ਸਿੰਘ ਨਾਲ ਕਥਿਤ ਦੋਸ਼ੀਆਂ ਵਲੋਂ ਹੱਥੋਪਾਈ ਕੀਤੀ ਗਈ | ਇਸ ਮਾਮਲੇ 'ਚ ਸਰਕਾਰੀ ਕੰਮ 'ਚ ਰੁਕਾਵਟ ਪੈਦਾ ਕਰਨ, ਸਰਕਾਰੀ ਮੁਲਾਜ਼ਮ ਨਾਲ ਬਦਸਲੂਕੀ ਕਰਨ ਅਤੇ ਸਰਕਾਰੀ ਲੱਕੜ ਦੀ ਚੋਰੀ ਸਬੰਧੀ ਪੁਲਿਸ ਕੋਲ ਵੀ ਕੇਸ ਦਰਜ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਵਣ ਵਿਭਾਗ ਵਿੱਚ ਅਜੇ ਤੱਕ ਦਰਖਤਾਂ ਦੀ ਕਟਾਈ ਨਾਲ ਜੁੜਿਆ ਕੋਈ ਵੀ ਮਾਮਲਾ ਲੰਬਿਤ ਨਹੀਂ ਹੈ ਅਤੇ ਇਸ ਕੇਸ ਵਿੱਚ ਵੀ ਵਿਭਾਗ ਵੱਲੋਂ ਕੋਰਟ ਵਿੱਚ ਕੇਸ ਦਾਇਰ ਕੀਤਾ ਜਾਵੇਗਾ | ਨਾਲ ਹੀ ਜੋ ਵੀ ਹੋਰ ਮੁਨਾਸਬ ਧਾਰਾਵਾਂ ਬਣਦੀਆਂ ਹਨ, ਉਨ੍ਹਾਂ ਤਹਿਤ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਦੇ ਅਲਟਰਾਸਾਊਾਡ ਕੇਂਦਰਾਂ 'ਤੇ ਸਿਹਤ ਵਿਭਾਗ ਵਲੋਂ ਅਚਨਚੇਤ ਚੈਕਿੰਗ <br/> ਅਗਲੀ ਖ਼ਬਰ ਈ-ਰਿਕਸ਼ਾ ਝਗੜੇ ਨੂੰ ਲੈ ਕੇ ਨੌਜਵਾਨਾਂ ਨੇ ਤਲਵਾਰਾਂ ਅਤੇ ਡੰਡਿਆਂ ਨਾਲ ਕੀਤਾ ਹਮਲਾ <br/>
Ad Position 24