ਪੁਲਿਸ ਨੇ 42 ਡੱਬੇ ਨਾਜਾਇਜ਼ ਸ਼ਰਾਬ ਦੇ ਫੜੇ
ਅਜੀਤ ਡੈਸਕ
14-06-2026
ਨਵੀਂ ਦਿੱਲੀ, 13 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਉੱਤਰ ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦਾ ਨਾਂਅ ਸੰਜੇ ਕੁਮਾਰ (41) ਨਿਵਾਸੀ ਰਾਮ ਪਾਰਕ ਲੋਨੀ, ਗਾਜ਼ੀਆਬਾਦ ਯੂ.ਪੀ. ਹੈ | ਇਸ ਕੋਲੋਂ 42 ਨਾਜਾਇਜ਼ ਸ਼ਰਾਬ ਦੇ ਡੱਬੇ ਫੜੇ ਹਨ | ਇਨ੍ਹਾਂ ਡੱਬਿਆਂ ਵਿਚ 2084 ਸ਼ਰਾਬ ਦੇ ਕੁਆਰਟਰ ਸਨ | ਪੁਲਿਸ ਦੀ ਟੀਮ ਖਜੂਰੀ ਚੌਕ ਤੋਂ ਕਰਾਵਲ ਨਗਰ ਵੱਲ ਜਾਣ ਵਾਲੀਆਂ ਗੱਡੀਆਂ ਦੀ ਜਾਂਚ ਕਰ ਰਹੀ ਸੀ | ਪੁਲਿਸ ਨੇ ਇਕ ਕਾਰ ਤੇਜ਼ ਰਫ਼ਤਾਰ ਆਉਂਦੀ ਨੂੰ ਵੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਕਾਰ ਦੇ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਕੋਸ਼ਿਸ਼ ਕੀਤੀ ਅਤੇ ਉਸ ਦੇ ਕਾਰਨ ਇਕ ਪੁਲ ਦੇ ਥੰਮ੍ਹ ਨਾਲ ਜਾ ਟਕਰਾਈ | ਗੱਡੀ ਦੇ ਰੁਕਣ 'ਤੇ ਪੁਲਿਸ ਨੇ ਕਾਰ ਦੇ ਡਰਾਈਵਰ ਨੂੰ ਫੜ ਲਿਆ ਅਤੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਹਰਿਆਣਾ ਬਰਾਂਡ ਦੀ ਸ਼ਰਾਬ ਮਿਲੀ | ਪੁਲਿਸ ਨੇ ਦਿੱਲੀ ਆਬਕਾਰੀ ਐਕਟ ਦੀ ਧਾਰਾ 33 ਅਧੀਨ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ |