02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਤਿੰਨ ਲੁਟੇਰੇ ਪੁਲਿਸ ਨੇ ਕੀਤੇ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 29-07-2026

ਨਵੀਂ ਦਿੱਲੀ, 28 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹੇ ਦੇ ਥਾਣਾ ਨਿਹਾਲ ਵਿਹਾਰ ਦੀ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਿਸ ਇਕ ਲੁੱਟਿਆ ਮੋਬਾਈਲ, ਲੁੱਟੀ ਹੋਈ ਕਾਰ ਦੀਆਂ ਚਾਬੀਆਂ ਅਤੇ ਅਪਰਾਧ ਵਿਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਇਨ੍ਹਾਂ ਲੁਟੇਰਿਆਂ ਦੇ ਨਾਂਅ ਗੋਰਵ ਉਰਫ ਗੋਲੂ (22) ਨਿਵਾਸੀ ਨਿਹਾਲ ਵਿਹਾਰ ਦਿੱਲੀ, ਜੀਸ਼ਨ ਉਰਫ਼ ਗੁੱਡੂ (26) ਨਿਵਾਸੀ ਨਿਹਾਰ ਵਿਹਾਰ ਦਿੱਲੀ ਅਤੇ ਚੰਦਨ (32) ਨਿਵਾਸੀ ਨਿਹਾਲ ਵਿਹਾਰ ਦਿੱਲੀ ਹਨ। ਇਨ੍ਹਾਂ ਵਿਚੋਂ ਜੀਸ਼ਨ ਅਤੇ ਗੌਰਵ ’ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਥਾਣਾ ਨਿਹਾਲ ਵਿਹਾਰ ਦੀ ਪੁਲਿਸ ਕੋਲ ਇਕ ਸ਼ਿਕਾਇਤ ਪੁੱਜੀ ਕਿ ਲੁਟੇਰਿਆਂ ਨੇ ਉਸ ਦਾ ਮੋਬਾਈਲ ਤੇ ਕਾਰ ਦੀਆਂ ਚਾਬੀਆਂ ਜ਼ਬਰਦਸਤੀ ਖੋਹ ਲਈਆਂ ਅਤੇ ਭੱਜ ਗਏ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਇਹ ਲੁਟੇਰੇ ਮੋਟਰਸਾਈਕਲ ’ਤੇ ਆਏ ਸਨ, ਜਿਨ੍ਹਾਂ ਦੀ ਗਿਣਤੀ ਤਿੰਨ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਵਾਲੀ ਥਾਂ ਦੇ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ, ਜਿਸ ਤੋਂ ਲੁਟੇਰਿਆਂ ਦੀ ਪਹਿਚਾਣ ਹੋ ਗਈ। ਇਸ ਉਪਰੰਤ ਪੁਲਿਸ ਨੇ ਮਿਲੀ ਗੁਪਤ ਜਾਣਕਾਰੀ ਮਿਲਣ ’ਤੇ ਤਿੰਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ। ਪੁਲਿਸ ਇਨ੍ਹਾਂ ਤੋਂ ਹੋਰ ਚੋਰੀਆਂ ਦੇ ਬਾਰੇ ਪੁੱਛ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਗੱਡੀਆਂ ਦੀ ਚੋਰੀ ਕਰਨ ਵਾਲਾ ਪੁਲਿਸ ਦੇ ਧੱਕੇ ਚੜ੍ਹਿਆ ਅਗਲੀ ਖ਼ਬਰ ਜ਼ਬਰਦਸਤੀ ਖੋਹੇ 40 ਹਜ਼ਾਰ ਰੁਪਏ, ਜਖੀਰਾ ਫਲਾਈਓਵਰ ਕੋਲੋਂ ਦੋਸ਼ੀ ਕਾਬੂ
Ad Position 24
No active advertisement