ਬਿਲਗਾ, 30 ਮਈ (ਤਜਿੰਦਰ ਕੁਮਾਰ)-ਨੂਰਮਹਿਲ ਫਿਲੌਰ ਰੋਡ ਪਿੰਡ ਕਲਿਆਣਪੁਰ ਬੱਸ ਸਟੈਂਡ ਸਤਿਸੰਗ ਘਰ ਦੇ ਸਾਹਮਣੇ ਹੋਇਆ ਭਿਆਨਕ ਹਾਦਸਾ ਜਾਣਕਾਰੀ ਕੈਂਟਰ ਗੱਡੀ ਡਰਾਈਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਭੂਰਾ ਸਿੰਘ ਪੁੱਤਰ ਮੁਨਸ਼ੀ ਪਿੰਡ ਮਿਰਸੀ ਯੂਪੀ ਗੱਡੀ ਨੰਬਰ ਕੈਂਟਰ ਗੱਡੀ ਤੇ ਮੈਂ ਨਕੋਦਰ ਸਾਈਡ ਤੋਂ ਖਰਬੂਜਾ ਲੈ ਕੇ ਫਿਲੌਰ ਸਾਈਡ ਜਾ ਰਿਹਾ ਸੀ | ਜਦ ਮੈਂ ਪਿੰਡ ਕਲਿਆਣਪੁਰ ਬੱਸ ਸਟੈਂਡ ਸਤਿਸੰਗ ਘਰ ਕੋਲ ਪਹੁੰਚਿਆ ਤਾਂ ਫਿਲੌਰ ਸਾਈਡ ਤੋਂ ਆ ਰਹੀ ਕਾਰ ਨੇ ਇੱਕ ਦਮ ਸਾਹਮਣੇ ਤੋਂ ਗੱਡੀ ਘੁਮਾ ਦਿੱਤੀ ਤੇ ਮੇਰੀ ਗੱਡੀ ਬੇਕਾਬੂ ਹੋ ਕੇ ਦਰੱਖਤਾਂ ਵਿੱਚ ਜਾ ਵੱਜੀ, ਜਿਸ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ | ਇਹ ਕਾਰ ਨੂੰ ਹਰਨਿੰਦਰਜੀਤ ਸਿੰਘ ਪੁੱਤਰ ਤਰਲੋਕ ਸਿੰਘ ਪਿੰਡ ਇੰਦਾ ਨਕੋਦਰ ਚਲਾ ਰਿਹਾ ਸੀ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਵਾਲੇ ਦੀ ਜ਼ਿਆਦਾ ਦਾਰੂ ਪੀਣ ਕਾਰਨ ਇਹ ਹਾਦਸਾ ਵਾਪਰਿਆ ਮੌਕੇ 'ਤੇ ਪਹੁੰਚੇ ਡਿਊਟੀ ਅਫ਼ਸਰ ਥਾਣਾ ਬਿਲਗਾ ਤੋਂ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦਾ ਨੂਰਮਹਿਲ ਸਿਵਲ ਹਸਪਤਾਲ ਵਿਖੇ ਮੁਲਾਜ਼ਾ ਕਰਵਾਉਣ ਲਈ ਲੈ ਕੇ ਜਾਂ ਰਹੇ ਹਾਂ ਪੁਲਿਸ ਪਾਰਟੀ ਵਲੋਂ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਕਾਰ ਦਾ ਵੀ ਪੁਰੀ ਤਰ੍ਹਾਂ ਨੁਕਸਾਨ ਹੋ ਚੁੱਕਾ ਸੀ | ਗੱਡੀ ਵਿੱਚੋਂ ਮੌਕੇ 'ਤੇ ਹੀ 2 ਬੋਤਲਾਂ ਸ਼ਰਾਬ ਦੀਆਂ ਮਿਲੀਆਂ | ਉਸ ਤੋਂ ਬਾਅਦ 108 ਐਬੋਲੈਸ ਦੀ ਮੱਦਦ ਨਾਲ ਕਾਰ ਚਾਲਕ ਨੂੰ ਸਿਵਲ ਹਸਪਤਾਲ ਭੇਜਿਆ ਗਿਆ | ਡਿਊਟੀ ਅਫ਼ਸਰ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਕਾਰ ਚਾਲਕ ਦਾ ਮੁਲਾਜ਼ਾ ਕਰਾ ਕੇ ਜੋ ਕਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇਗੀ | ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ |