03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਐੱਲ. ਏ. ਡੀ. ਸੀ. ਪ੍ਰਣਾਲੀ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਭੁੱਖ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 28-07-2026
ਜਲੰਧਰ, 27 ਜੁਲਾਈ (ਜਤਿੰਦਰ ਪੰਮੀ)–ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀ ਲੜੀਵਾਰ ਭੁੱਖ ਹੜਤਾਲ ਸੋਮਵਾਰ ਨੂੰ ਵੀ ਰੱਖੀ ਗਈ। ਵਕੀਲਾਂ ਨੇ ਇਕਸੁਰ ਹੋ ਕੇ ਕਿਹਾ ਕਿ ਐੱਲ. ਏ. ਡੀ. ਸੀ. ਪ੍ਰਣਾਲੀ ਵਕਾਲਤ ਦੇ ਪੇਸ਼ੇ ਦੀ ਆਜ਼ਾਦੀ, ਮਾਣ-ਸਨਮਾਨ ਅਤੇ ਭਵਿੱਖ ਲਈ ਘਾਤਕ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਰੋਹਿਤ ਗੰਭੀਰ ਨੇ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਚੱਲ ਰਿਹਾ ਇਹ ਅੰਦੋਲਨ ਹੁਣ ਸਿਰਫ਼ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੱਕ ਸੀਮਤ ਨਹੀਂ ਰਿਹਾ, ਸਗੋਂ ਪੂਰੇ ਦੇਸ਼ ਵਿੱਚ ਫੈਲਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਕਈ ਰਾਜਾਂ ਦੀਆਂ ਬਾਰ ਐਸੋਸੀਏਸ਼ਨਾਂ ਨੇ ਐੱਲ. ਏ. ਡੀ. ਸੀ. ਪ੍ਰਣਾਲੀ ਦੇ ਵਿਰੋਧ ਵਿੱਚ ਆਪਣਾ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਦੀਆਂ ਹੋਰ ਬਾਰ ਐਸੋਸੀਏਸ਼ਨਾਂ ਵੀ ਇਸ ਅੰਦੋਲਨ ਦਾ ਹਿੱਸਾ ਬਣਨਗੀਆਂ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ ਨਹੀਂ, ਸਗੋਂ ਵਕੀਲਾਂ ਦੇ ਹੱਕਾਂ, ਵਕਾਲਤ ਦੇ ਪੇਸ਼ੇ ਦੀ ਆਜ਼ਾਦੀ ਅਤੇ ਨਿਆਂ ਪ੍ਰਣਾਲੀ ਦੀ ਮਰਿਆਦਾ ਦੀ ਰੱਖਿਆ ਲਈ ਹੈ। ਉਨ੍ਹਾਂ ਸਾਰੇ ਵਕੀਲਾਂ ਨੂੰ ਇਕਜੁੱਟ ਹੋ ਕੇ ਇਸ ਅੰਦੋਲਨ ਨੂੰ ਸਫ਼ਲ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਵਕੀਲ ਭਾਈਚਾਰੇ ਦੀਆਂ ਜਾਇਜ਼ ਮੰਗਾਂ ‘ਤੇ ਸਰਕਾਰ ਵੱਲੋਂ ਸਕਾਰਾਤਮਕ ਫ਼ੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਇਹ ਸ਼ਾਂਤੀਪੂਰਨ ਤੇ ਲੋਕਤੰਤਰੀ ਅੰਦੋਲਨ ਪੂਰੇ ਦੇਸ਼ ਵਿੱਚ ਹੋਰ ਵੀ ਮਜ਼ਬੂਤੀ ਨਾਲ ਜਾਰੀ ਰਹੇਗਾ। ਭੁੱਖ ਹੜਤਾਲ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਾਮ ਛਾਬੜਾ, ਸੰਯੁਕਤ ਸਕੱਤਰ ਐਡਵੋਕੇਟ ਸਾਹਿਲ ਮਲਹੋਤਰਾ ਅਤੇ ਕਾਰਜਕਾਰਨੀ ਮੈਂਬਰ ਐਡਵੋਕੇਟ ਪਾਰਸ ਚੌਧਰੀ, ਐਡਵੋਕੇਟ ਨੇਹਾ ਅਤਰੀ, ਐਡਵੋਕੇਟ ਅਮਾਨਤ ਭਗਤ ਅਤੇ ਐਡਵੋਕੇਟ ਪਾਇਲ ਹੀਰ ਤੋਂ ਇਲਾਵਾ ਸੀਨੀਅਰ ਵਕੀਲ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ, ਐਡਵੋਕੇਟ ਰਾਜ ਕੁਮਾਰ ਭੱਲਾ, ਐਡਵੋਕੇਟ ਬਲਵਿੰਦਰਜੀਤ ਸਿੰਘ ਲੱਕੀ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਨਵਤੇਜ ਸਿੰਘ ਮਿਨਹਾਸ, ਐਡਵੋਕੇਟ ਅਸ਼ੋਕ ਕੁਮਾਰ ਸ਼ਰਮਾ, ਐਡਵੋਕੇਟ ਬਲਦੇਵ ਪ੍ਰਕਾਸ਼ ਰੱਖ, ਐਡਵੋਕੇਟ ਦਿਨੇਸ਼ ਜੱਸੀ, ਐਡਵੋਕੇਟ ਓਪਿੰਦਰ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਸੋਢੀ, ਐਡਵੋਕੇਟ ਸੌਰਭ ਸ਼ਰਮਾ, ਐਡਵੋਕੇਟ ਜਗਤਪਾਲ ਮੈਨੀ, ਐਡਵੋਕੇਟ ਨਵਨੀਤ ਨੈਅਰ, ਐਡਵੋਕੇਟ ਬਲਵਿੰਦਰ ਸਿੰਘ ਕਾਲੜਾ, ਐਡਵੋਕੇਟ ਅੰਜੂ ਬਾਲਾ, ਐਡਵੋਕੇਟ ਅੰਜਲੀ ਵਿਰਦੀ, ਐਡਵੋਕੇਟ ਤਰਸੇਮ ਸਿੰਘ ਟੱਕ, ਐਡਵੋਕੇਟ ਅਮਰਿੰਦਰ ਸਿੰਘ ਥਿੰਦ, ਐਡਵੋਕੇਟ ਰਾਕੇਸ਼ ਧੀਰ, ਐਡਵੋਕੇਟ ਸੰਨੀ ਕੁਮਾਰ, ਐਡਵੋਕੇਟ ਕੁਨਾਲ ਗੋਇਲ ਤੇ ਐਡਵੋਕੇਟ ਹਰਪ੍ਰੀਤ ਸਿੰਘ ਵੀ ਹਾਜ਼ਰ ਰਹੇ। ਉਨ੍ਹਾਂ ਨੇ ਭੁੱਖ ਹੜਤਾਲ ‘ਤੇ ਬੈਠੇ ਵਕੀਲਾਂ ਦਾ ਸਮਰਥਨ ਕਰਦਿਆਂ ਅੰਦੋਲਨ ਪ੍ਰਤੀ ਆਪਣੀ ਪੂਰੀ ਏਕਤਾ ਦਾ ਪ੍ਰਗਟਾਵਾ ਕੀਤਾ।
ਸੋਮਵਾਰ ਨੂੰ ਇਹ ਵਕੀਲ ਬੈਠੇ ਭੁੱਖ ਹੜਤਾਲ ’ਤੇ
ਸੋਮਵਾਰ ਨੂੰ ਭੁੱਖ ਹੜਤਾਲ ’ਤੇ ਬੈਠਣ ਵਾਲੇ ਵਕੀਲਾਂ ਵਿੱਚ ਐਡਵੋਕੇਟ ਗੁਰਮੇਲ ਸਿੰਘ ਲਿਧੜ, ਐਡਵੋਕੇਟ ਸਤਨਾਮ ਸਿੰਘ ਹੁੰਦਲ, ਐਡਵੋਕੇਟ ਪ੍ਰਿਤਪਾਲ ਸਿੰਘ ਨੌਟੀ, ਐਡਵੋਕੇਟ ਰਾਜਿੰਦਰ ਕੁਮਾਰ ਮਹਿਮੀ, ਸਾਬਕਾ ਸਕੱਤਰ ਪ੍ਰਿਤਪਾਲ ਸਿੰਘ, ਐਡਵੋਕੇਟ ਜਗਪਾਲ ਸਿੰਘ ਧੂਪੜ, ਐਡਵੋਕੇਟ ਗੁਰਚਰਨ ਸਿੰਘ, ਐਡਵੋਕੇਟ ਸੰਦੀਪ ਕੁਮਾਰ, ਐਡਵੋਕੇਟ ਵਿਕਾਸ ਥਾਪਰ, ਐਡਵੋਕੇਟ ਸੁਨੀਲ ਮੋਹਨ ਸ਼ਰਮਾ, ਐਡਵੋਕੇਟ ਨਿਖਿਲ ਸ਼ਰਮਾ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਗੌਰਵ ਆਨੰਦ, ਐਡਵੋਕੇਟ ਮਨੀ ਮਹਾਜਨ, ਐਡਵੋਕੇਟ ਰਾਹੁਲ ਨੰਦਾ, ਐਡਵੋਕੇਟ ਵਿਕਾਸ ਛਾਬੜਾ, ਐਡਵੋਕੇਟ ਕੁਨਾਲ ਅਰੋੜਾ, ਐਡਵੋਕੇਟ ਸਵੀਟੀ ਸੋਹਲ, ਐਡਵੋਕੇਟ ਅਵਿਨਾਸ਼ ਕੁਮਾਰ, ਐਡਵੋਕੇਟ ਰੂਬਲ, ਐਡਵੋਕੇਟ ਸੰਘਰਸ਼ ਭਗਤ, ਐਡਵੋਕੇਟ ਦਮਨਪ੍ਰੀਤ ਸਿੰਘ, ਐਡਵੋਕੇਟ ਰਿਸ਼ਭ ਗੁੰਬਰ, ਐਡਵੋਕੇਟ ਦੀਪਕ ਥਾਪਰ, ਐਡਵੋਕੇਟ ਅਭਿਮਨਿਊ ਮਹਿਤਾ, ਐਡਵੋਕੇਟ ਤਰਨਦੀਪ ਸਿੰਘ ਭਰਾਜ, ਐਡਵੋਕੇਟ ਮਨਸ਼ੇਰ ਸਿੰਘ ਢਾਲੀਵਾਲ, ਐਡਵੋਕੇਟ ਅਲੀਸ਼ਾ ਅਰੋੜਾ, ਐਡਵੋਕੇਟ ਮਾਨਵੀ ਉੱਪਲ, ਐਡਵੋਕੇਟ ਪਲਕ ਠਾਕੁਰ ਅਤੇ ਐਡਵੋਕੇਟ ਮਨਦੀਪ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਘਰ ਦੇ ਬਾਹਰ ਖੜ੍ਹੀ ਔਰਤ ਦੀਆਂ ਵਾਲੀ ਝਪਟਣ ਵਾਲੇ ਦੋ ਗ੍ਰਿਫ਼ਤਾਰ ਅਗਲੀ ਖ਼ਬਰ ਡੀ. ਸੀ. ਦਫ਼ਤਰ ਮੁਲਾਜ਼ਮਾਂ ਨੇ ਮੰਗਾਂ ਦੇ ਹੱਕ ’ਚ ਹੜਤਾਲ ਕਰ ਕੇ ਕੰਮ ਰੱਖਿਆ ਬੰਦ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਦਿ...
Ad Position 24
No active advertisement