03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਘਰ ਦੇ ਬਾਹਰ ਖੜ੍ਹੀ ਔਰਤ ਦੀਆਂ ਵਾਲੀ ਝਪਟਣ ਵਾਲੇ ਦੋ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 28-07-2026
ਜਲੰਧਰ, 27 ਜੁਲਾਈ (ਜਤਿੰਦਰ ਪੰਮੀ)–ਲੰਘੀ 22 ਜੁਲਾਈ ਨੂੰ ਸਰਕਾਰੀ ਹਾਈ ਸਕੂਲ ਗੜ੍ਹਾ ਨੇੜੇ ਸਵੇਰ ਵੇਲੇ ਘਰ ਦੇ ਬਾਹਰ ਖੜ੍ਹੀ ਔਰਤ ਦੀ ਵਾਲੀ ਝਪਟਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰੀ ਦੌਰਾਨ ਪੁਲਿਸ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਦੋਵਾਂ ਦੇ ਸੱਟਾਂ ਵੀ ਲੱਗੀਆਂ ਹਨ। ਮੁਲਾਜ਼ਮਾਂ ਦੀ ਪਛਾਣ ਹਰਮਿੰਦਰਜੀਤ ਸਿੰਘ ਉਰਫ਼ ਬਿੱਲਾ ਤੇ ਗੁਰਪ੍ਰੀਤ ਸਿੰਘ ਉਰਫ ਗਗਨ ਦੋਵੇਂ ਵਾਸੀ ਈਸ਼ਵਰ ਕਾਲੋਨੀ ਕਾਲਾ ਸੰਘਿਆਂ ਰੋਡ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ-7 ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ 22 ਜੁਲਾਈ ਨੂੰ ਦੀਪਕ ਪੁੱਤਰ ਚੂਨੀ ਲਾਲ ਵਾਸੀ ਗੜ੍ਹਾ ਨੇ ਐੱਸ. ਆਈ. ਸਤਪਾਲ ਸਿੰਘ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਮਾਤਾ ਸੀਤਾ ਦੇਵੀ ਜਦੋਂ ਸਵੇਰੇ ਕਰੀਬ 8.30 ਵਜੇ ਘਰ ਦੇ ਬਾਹਰ ਖੜ੍ਹੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਕੰਨਾਂ ’ਚੋਂ ਵਾਲੀ ਝਪਟ ਲਈ ਤੇ ਫਰਾਰ ਹੋ ਗਏ। ਪੁਲਿਸ ਨੇ ਦੀਪਕ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋਵਾਂ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਗਈ ਸੀ ਅਤੇ ਉਨ੍ਹਾਂ ਨੂੰ ਕੇਸ ਵਿੱਚ
(ਬਾਕੀ ਸਫ਼ਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ 600 ਕਰੋੜ ਦਾ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ ਨਹੀਂ ਕੀਤਾ ਪਾਸ ਅਗਲੀ ਖ਼ਬਰ ਐੱਲ. ਏ. ਡੀ. ਸੀ. ਪ੍ਰਣਾਲੀ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਭੁੱਖ ਹੜਤਾਲ ਜਾਰੀ
Ad Position 24
No active advertisement