03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਜੋਗਿੰਦਰ ਸਿੰਘ ਬਣੇ ਸੈਣੀ ਸੇਵਾ ਸਮਾਜ ਦੀ ਜਲੰਧਰ ਇਕਾਈ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 28-07-2026
ਜਲੰਧਰ, 27 ਜੁਲਾਈ (ਜਸਪਾਲ ਸਿੰਘ)- ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਜਲੰਧਰ ਇਕਾਈ ਵਲੋਂ ਪੰਜਾਬ ਪ੍ਰਧਾਨ ਕਾਮਰੇਡ ਲਵਲੀਨ ਸਿੰਘ ਸੈਣੀ ਦੀ ਅਗਵਾਈ ਹੇਠ ਦੂਜੀ ਆਮ ਸਭਾ ਵਿਚ ਸਾਬਕਾ ਆਈ. ਏ. ਐਸ. ਅਧਿਕਾਰੀ ਪ੍ਰਵੀਨ ਸੈਣੀ ਮੁੱਖ ਮਹਿਮਾਨ ਵਜੋਂ, ਜਦਕਿ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ-ਚੇਅਰਮੈਨ ਐਡਵੋਕੇਟ ਅਮਰੀਕ ਸਿੰਘ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਪ੍ਰੋਗਰਾਮ ਦੀ ਸ਼ੁਰੂਆਤ ਅਖਿਲ ਭਾਰਤੀ ਸੈਣੀ ਸੰਗਠਨ ਸਭਾ ਪੰਜਾਬ ਦੇ ਸੰਸਥਾਪਕ ਸਵਰਗਵਾਸੀ ਚੌਧਰੀ ਰਿਸ਼ੀਪਾਲ ਸਿੰਘ ਸੈਣੀ ਐਡਵੋਕੇਟ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਕਾਮਰੇਡ ਲਵਲੀਨ ਸਿੰਘ ਸੈਣੀ ਨੇ ਸਮਾਜ ਦੇ ਲੋਕਾਂ ਨੂੰ ਸਿੱਖਿਆ, ਰੁਜ਼ਗਾਰ, ਸਮਾਜਿਕ ਏਕਤਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕਜੁੱਟ ਹੋ ਕੇ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ । ਸੰਮੇਲਨ ਦੌਰਾਨ ਫੈਡਰੇਸ਼ਨ ਆਫ ਐਸੋਸੀਏਸ਼ਨਜ਼ ਆਫ ਪੰਜਾਬ ਵਲੋਂ ਕਰਵਾਏ ਗਏ ਸਾਇੰਸ ਉਲੰਪਿਆਡ 2025-26 ’ਚ ਸਟੇਟ ਚੈਂਪੀਅਨ ਬਣਨ ਵਾਲੇ ਹੋਣਹਾਰ ਵਿਦਿਆਰਥੀ ਏਕਮਵੀਰ ਸਿੰਘ ਸੈਣੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਜੋਗਿੰਦਰ ਸਿੰਘ ਸੈਣੀ ਨੂੰ ਮੁੜ ਸਰਬਸੰਮਤੀ ਨਾਲ ਆਲ ਇੰਡੀਆ ਸੈਣੀ ਸੇਵਾ ਸਮਾਜ, ਜਲੰਧਰ ਇਕਾਈ ਦਾ ਪ੍ਰਧਾਨ ਅਤੇ ਕਰਨਲ ਜਗਦੀਸ਼ ਸਿੰਘ ਸੈਣੀ ਨੂੰ ਜਨਰਲ ਸਕੱਤਰ ਚੁਣਿਆ ਗਿਆ । ਜੋਗਿੰਦਰ ਸਿੰਘ ਸੈਣੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸੰਗਠਨ ਲਈ ਹੋਰ ਦ੍ਰਿੜਤਾ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸੁਰਬਿੰਦਰ ਸਿੰਘ ਸੈਣੀ, ਮੋਹਨਜੀਤ ਸਿੰਘ ਸੈਣੀ, ਐਡਵੋਕੇਟ ਜਸਕਰਨ ਸਿੰਘ ਸੈਣੀ, ਇੰਦਰਜੀਤ ਸਿੰਘ ਸੋਨੂ, ਰਵੀ ਸੈਣੀ, ਸ਼ਿਆਮ ਸੁੰਦਰ ਸੈਣੀ, ਸੁਖਜਿੰਦਰ ਸਿੰਘ ਸੈਣੀ, ਸਤਵਿੰਦਰ ਕੌਰ ਸੈਣੀ, ਰਾਮਕ੍ਰਿਸ਼ਨ ਸੈਣੀ, ਸੁਨੀਲ ਸੈਣੀ, ਕੀਮਤੀ ਸੈਣੀ, ਪ੍ਰੇਮ ਸੈਣੀ, ਗੁਰਚਰਨ ਸਿੰਘ ਸੈਣੀ, ਇਕਬਾਲ ਸਿੰਘ ਸੈਣੀ, ਇੰਦਰਪਾਲ ਸਿੰਘ ਸੈਣੀ, ਸਤੀਸ਼ ਸੈਣੀ, ਦਰਸ਼ਨ ਸੈਣੀ, ਸੁਸ਼ੀਲ ਸੈਣੀ, ਚਾਂਦ ਸੈਣੀ, ਸੁਰਿੰਦਰ ਸੈਣੀ, ਸੰਜੀਵ ਸੈਣੀ, ਭਗਵਾਨ ਸਿੰਘ ਸੈਣੀ, ਤਰਲੋਚਨ ਸਿੰਘ ਸੈਣੀ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਮੋਰੀਆ ਪੁਲ ਕੋਲ ਬਾਰਿਸ਼ ਦੇ ਪਾਣੀ ਦੀ ਸੰਭਾਲ ਵਾਲੇ ਪ੍ਰਾਜੈਕਟ ’ਤੇ ਕੰਮ ਸ਼ੁਰੂ ਪਾਣੀ ਦੇ ਖੜ੍ਹੇ ਹੋਣ ਦੀ ਸਮੱਸਿਆ ਹੋਵੇਗੀ... ਅਗਲੀ ਖ਼ਬਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ 600 ਕਰੋੜ ਦਾ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ ਨਹੀਂ ਕੀਤਾ ਪਾਸ
Ad Position 24
No active advertisement