05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਮਕਸਦ ਸਿਰਫ਼ ਇਕ ਰਾਜਨੀਤਕ ਬਦਲਾਅ ਨਹੀਂ, ਸਗੋਂ ਪੰਥਕ ਸਿਧਾਂਤਾਂ ਦੀ ਮੁੜ ਸਥਾਪਨਾ ਹੈ-ਗਿਆਨੀ ਹਰਪ੍ਰੀਤ ਸਿੰਘ ਹਲਕਾ ਸ਼ਾਹਕੋਟ ਅਤੇ ਨਕੋਦਰ ਦੇ ਵਰਕਰਾਂ ਦੀ ਮਹਿਤਪੁਰ ਵਿਖੇ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 30-07-2026
ਮਹਿਤਪੁਰ, 29 ਜੁਲਾਈ (ਲਖਵਿੰਦਰ ਸਿੰਘ)-ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਜਲੰਧਰ ਜ਼ਿਲੇ ਦਾ ਤੂਫ਼ਾਨੀ ਦੌਰਾ ਕੀਤਾ, ਜਿਸ ਦੌਰਾਨ ਉਹ ਮਹਿਤਪੁਰ ਵਿਖੇ ਪਹੁੰਚੇ, ਉਹਨਾਂ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਕੇਜਰੀਵਾਲ ਤੇ ਭਗਵੰਤ ਪੇਪਰ ਲੀਕ ਮਾਮਲੇ ਚ ਸਰਾਸਰ ਝੂਠ ਬੋਲ ਰਹੇ ਹਨ । ਗਿਆਨੀ ਹਰਪ੍ਰੀਤ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ‘ਚ 6 ਪੇਪਰ ਲੀਕ ਹੋ ਚੁੱਕੇ ਹਨ ਤੇ ਪਰਚੇ ਵੀ ਦਰਜ਼ ਕੀਤੇ ਗਏ ਹਨ ਪ੍ਰੰਤੂ ਫਿਰ ਵੀ ਮੁੱਖਮੰਤਰੀ ਝੂਠ ਬੋਲ ਰਿਹਾ।
ਪਾਰਟੀ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ‘ਚ ਪੰਥਕ ਸਰਕਾਰ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ।ਪੰਜਾਬ ਅੱਜ ਲਾਵਾਰਸ ਹੋਇਆ ਪਿਆ ਦਿੱਲੀ ਤੋਂ ਆਏ ਧਾੜਵੀ ਲੁੱਟ ਵੀ ਰਹੇ ਹਨ ਤੇ ਬੋਲਣ ਵੀ ਨਹੀਂ ਦਿੰਦੇ । ਬੀਬੀ ਜਗੀਰ ਕੌਰ ਨੇ ਇਯਾਲੀ ਤੇ ਝੂੰਦਾ ’ਤੇ ਇਲਜਾਮ ਲਗਾਇਆ ਕਿ ਉਹਨਾਂ ਨੇ ਪੰਜਾਬ ਦੇ ਉਹਨਾਂ 15 ਲੱਖ ਲੋਕਾਂ ਨਾਲ ਧੋਖਾ ਕੀਤਾ ਹੈ ਜਿਨ੍ਹਾਂ ਨੇ ਪਾਰਟੀ ਦੀ ਭਰਤੀ ਸਮੇਂ ਯੋਗਦਾਨ ਪਾਇਆ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਥਕ ਏਕਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਏਕਤਾ ਸਿਧਾਂਤਾਂ ’ਤੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਨਾ ਕਿ ਸਿਆਸੀ ਲਾਲਸਾ ਨੂੰ ਮੁੱਖ ਰੱਖਕੇ । ਸਰਵਣ ਸਿੰਘ ਫਿਲੌਰ ਨੂੰ ਹਲਕਾ ਫਿਲੌਰ ਚ ਵਿਚਰਨ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਜੁੰਮੇਵਾਰੀ ਲਾਈ। ਅੱਜ ਦੇ ਪ੍ਰੋਗਰਾਮ ‘ਚ ਪਾਰਟੀ ਦੇ ਦਫ਼ਤਰ ਸੱਕਤਰ ਤੇ ਮੁੱਖ ਬੁਲਾਰਾ ਜਗਜੀਤ ਸਿੰਘ ਕੋਹਲੀ ਵੀ ਵਿਸ਼ੇਸ਼ ਤੌਰ ’ਤੇ ਆਏ ਸਨ। ਇੱਕ ਮੌਕੇ ਜਗਜੀਤ ਸਿੰਘ ਗਾਬਾ, ਅਮਰਜੀਤ ਸਿੰਘ ਕਿਸ਼ਨਪੁਰਾ, ਗਿਆਨੀ ਹਰਦੀਪ ਸਿੰਘ, ਜਗਜੀਤ ਸਿੰਘ ਕੋਹਲੀ, ਜਰਨੈਲ ਸਿੰਘ ਗੜਵੀਵਾਲਾ, ਹਰਜੀਤ ਕੌਰ ਤਲਵੰਡੀ, ਮੇਜ਼ਰ ਸਿੰਘ ਹਰੀਪੁਰ, ਭਗਵੰਤ ਸਿੰਘ ਜਲਾਲ,ਜਗਰੂਪ ਸਿੰਘ ਚੌਹਲਾ, ਹਰਦੀਪ ਸਿੰਘ ਡਿੰਪੀ, ਜਸਵਿੰਦਰ ਸਿੰਘ ਡੋਲਫੀਨ,ਸਤਵਿੰਦਰ ਸਿੰਘ ਖਾਲਸਾ, ਸੁਰਜੀਤ ਸਿੰਘ ਉਦੇਸੀਆ,ਜੋਗਿੰਦਰ ਸਿੰਘ ਬਾਹੋਪੁਰ,ਸੁਖਵੰਤ ਸਿੰਘ ਰੌਲੀ ,ਅਮਰਜੀਤ ਸਿੰਘ ਕਿਸ਼ਨਪੁਰਾ ,ਅਵਤਾਰ ਸਿੰਘ ਕਲੇਰ ,ਸੁਖਵੰਤ ਸਿੰਘ ਬੱਬੂ ,ਹਰਪ੍ਰੀਤ ਸਿੰਘ ਡਿੰਪੀ ,ਜਗਰੂਪ ਸਿੰਘ ,ਸੁਖਵੀਰ ਸਿੰਘ, ਸਰਪੰਚ ਬੀਬੀ ਸਿਮਰਜੀਤ ਕੌਰ ਸਿੱਧੂ, ਭਗਵੰਤ ਸਿੰਘ ਫਤਹਿਜਲਾਲ, ਗੁਰਵਿੰਦਰ ਸਿੰਘ ਝਬਾਲ, ਗੁਰਜੀਤ ਸਿੰਘ ਸੋਨਾ, ਸਾਬਕਾ ਮੰਤਰੀ ਸੁਰਿੰਦਰਪਾਲ ਸਿੰਘ ਥੰਮੂਵਾਲ, ਮਲਕੀਤ ਸਿੰਘ ਦੌਲਤਪੁਰ, ਸ਼ਸ਼ਪਾਲ ਸਿੰਘ ਪੰਨੂ, ਮੇਜਰ ਸਿੰਘ ,ਵਰਿੰਦਰ ਸਿੰਘ, ਮਨਪ੍ਰੀਤ ਸਿੰਘ ਰਾਜੂ ਖਹਿਰਾ, ਅਮਰੀਕ ਸਿੰਘ ਕਲੇਰ ਪਰਜੀਆ, ਗੁਰਨਾਮ ਸਿੰਘ, ਕੁਲਦੀਪ ਸਿੰਘ ਆੜਤੀਆ, ਲਖਵਿੰਦਰ ਸਿੰਘ ਹੋਠੀ, ਬਲਵਿੰਦਰ ਸਿੰਘ ਆਲੇਵਾਲੀ, ਹਰਕਮਲ ਸਿੰਘ ਮੁੱਧ ਜਿਲ੍ਹਾ ਪ੍ਰਧਾਨ ਲੰਬੜਦਾਰ ਯੂਨੀਅਨ ,ਗੁਰਦੇਵ ਸਿੰਘ ਭੁੱਲਰ ,ਹਰਦਿਆਲ ਸਿੰਘ ਸਿੱਧੂ ਸਰਕਲ ਪ੍ਰਧਾਨ ,ਬਲਜੀਤ ਸਿੰਘ, ਤੇਜਵੀਰ ਸਿੰਘ ,ਜਸਬੀਰ ਸਿੰਘ ਭਦਵਾਂ, ਹਰਜਿੰਦਰ ਸਿੰਘ ਬਜਵਾ ,ਊਧਮ ਸਿੰਘ ਔਲਖ ਆਦਿ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੇ ਕੌਮੀ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਦੀਦਾਰ ਸਿੰਘ ਮੂਕਰ ਪ੍ਰਧਾਨ,... ਅਗਲੀ ਖ਼ਬਰ ਕੋਟਲਾ ਸੂਰਜ ਮੱਲ ਸਕੂਲ ’ਚ ਜ਼ੋਨ ਨੰਬਰ-15 (ਲੜਕਿਆਂ) ਦੇ ਵਾਲੀਬਾਲ ਅਤੇ ਖੋ-ਖੋ ਦੇ ਫਾਈਨਲ ਮੁਕਾਬਲੇ ਕਰਵਾਏ
Ad Position 24
No active advertisement