05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਮਹਿਤਪੁਰ ਨਗਰ ਪੰਚਾਇਤ ਦੇ ਮਿਊਸੀਪਲ ਕਾਮਿਆਂ ਵਲੋਂ ਅੱਜ ਬੰਦ ਦਾ ਸੱਦਾ

Ad Position 21
No active advertisement
ਅਜੀਤ ਡੈਸਕ 30-07-2026
ਮਹਿਤਪੁਰ, 29 ਜੁਲਾਈ (ਲਖਵਿੰਦਰ ਸਿੰਘ)-ਮਹਿਤਪੁਰ ਨਗਰ ਪੰਚਾਇਤ ਦੇ ਮਿਊਸੀਪਲ ਕਾਮਿਆਂ ਨੇ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ ’ਤੇ 30 ਜੁਲਾਈ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਸ਼ਹਿਰ ਵਿਚ ਮਾਰਚ ਕਰਕੇ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਸਮੇਤ ਵੱਖ-ਵੱਖ ਵਰਗਾਂ ਨੂੰ ਆਪਣੇ ਆਪਣੇ ਕਾਰੋਬਾਰ ਬੰਦ ਕਰਕੇ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ । ਹਾੜਤਲੀ ਕਰਮਚਾਰੀਆਂ ਦੇ ਸੰਘਰਸ਼ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕੌਂਸਲਰਾਂ ਨੇ ਰੈਲੀ ਵਿਚ ਪਹੁੰਚ ਕੇ ਸੰਘਰਸ਼ ਦੀ ਹਮਾਇਤ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਇਲਾਕੇ ਦੀਆਂ ਸਾਰੀਆਂ ਕਿਸਾਨ ਅਤੇ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਨੇ ਇੱਕ ਸਾਂਝਾ ਮਤਾ ਪਾਸ ਕਰਕੇ 30 ਜੁਲਾਈ ਦੇ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਬੰਦ ਨੂੰ ਸਫਲ ਬਣਾਉਣ ਲਈ ਸਾਥੀਆਂ ਸਮੇਤ ਪਹੁੰਚਣ ਦਾ ਫੈਸਲਾ ਕੀਤਾ।ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੰਘਰਸ਼ ਕਰ ਰਹੇ ਸਮੁੱਚੇ ਮਿਊਂਸੀਪਲ ਕਾਮਿਆਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ਸਿਰਫ ਸਫ਼ਾਈ ਸੇਵਕ ਅਤੇ ਸੀਵਰ ਮੈਨਾਂ ਦੀ ਗੱਲ ਕਰਕੇ 8 ਜੁਲਾਈ ਤੋਂ ਚੱਲ ਰਹੀ ਹੜਤਾਲ ਨੂੰ ਢਾਹ ਲਾਉਣਾ ਦੀ ਨਪਾਕ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਕੀਤੀ ਗਈ ਰੈਲੀ ਨੂੰ ਸਫ਼ਾਈ ਸੇਵਕਾਂ ਦੇ ਆਗੂ ਸੁਭਾਸ਼ ਵਾਲਮੀਕ, ਸਲੀਮ ਮਹਿਤਪੁਰੀ, ਸੌਰਵ ਜੋਸ਼ੀ, ਮੈਡਮ ਸੁਨੀਤਾ, ਓਮ ਪ੍ਰਕਾਸ਼, ਚਰਨਜੀਤ ਸੁਪਰਵਾਈਜ਼ਰ,ਕੇਵਲ ਕਿਸ਼ੋਰ, ਕੁਲਵਿੰਦਰ, ਰਾਮਚਰਨ, ਨਸੀਬ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਸਾਰਿਆਂ ਨੂੰ ਬੰਦ ਦੌਰਾਨ ਅਮਨ ਅਮਾਨ ਬਣਾਈ ਰੱਖਣ ਦੀ ਅਪੀਲ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਦੇ ਪਿੰਡ ਬਾਜਵਾ ਖੁਰਦ ਵਿਖੇ ਘਰ ’ਚੋਂ ਲੱਖਾਂ ਦੇ ਕੈਮਰੇ, ਗਹਿਣੇ, ਨਕਦੀ ਤੇ ਸਾਮਾਨ ਚੋਰੀ ਅਗਲੀ ਖ਼ਬਰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੇ ਕੌਮੀ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਦੀਦਾਰ ਸਿੰਘ ਮੂਕਰ ਪ੍ਰਧਾਨ,...
Ad Position 24
No active advertisement