02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਮਨਾਹੀ ਦੇ ਬਾਵਜੂਦ ਸੜਕਾਂ ’ ਤੇ ਚਰਦੇ ਪਸ਼ੂ ਬਣਦੇ ਹਨ ਹਾਦਸਿਆਂ ਦਾ ਕਾਰਨ

ਜਮਸ਼ੇਰ ਖਾਸ, 1 ਅਗਸਤ (ਹਰਵਿੰਦਰ ਕੁਮਾਰ)- ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਮਨਾਹੀ ਦੇ ਬਾਵਜੂਦ ਸੜਕਾਂ ਤੇ ਚਰਦੇ ਪਸੂ ਹਾਸਿਆਂ ਨੂੰ ਵੱਡਾ ਸੱਦਾ ਦੇ ਰਹੇ ਹਨ। ਕਸਬਾ ਜਮਸ਼ੇਰ ਖਾਸ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਗੁੱਜਰ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਉੱਪਰ ਚਾਰਦੇ ਨਜ਼ਰ ਆਉਂਦੇ ਹਨ ਜੋ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪ੍ਰਸ਼ਾਸਨ ਨੂੰ ਟਿੱਚ ਸਮਝਦੇ ਹਨ।

Ad Position 21
No active advertisement
ਸਰਕਾਰੀ ਮਨਾਹੀ ਹੋਣ ਦੇ ਬਾਵਜੂਦ ਸੜਕਾਂ ਦੇ ਉੱਪਰ ਕਾਨੂੰਨ ਦੇ ਡਰ ਤੋਂ ਬੇਖੌਫ ਪਸ਼ੂ ਚਾਰਦੇ ਹੋਏ ਗੁੱਜਰ। ਤਸਵੀਰਾਂ : ਹਰਵਿੰਦਰ ਕੁਮਾਰ 02-08-2026
ਜਮਸ਼ੇਰ ਖਾਸ, 1 ਅਗਸਤ (ਹਰਵਿੰਦਰ ਕੁਮਾਰ)- ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਮਨਾਹੀ ਦੇ ਬਾਵਜੂਦ ਸੜਕਾਂ ਤੇ ਚਰਦੇ ਪਸੂ ਹਾਸਿਆਂ ਨੂੰ ਵੱਡਾ ਸੱਦਾ ਦੇ ਰਹੇ ਹਨ। ਕਸਬਾ ਜਮਸ਼ੇਰ ਖਾਸ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਗੁੱਜਰ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਉੱਪਰ ਚਾਰਦੇ ਨਜ਼ਰ ਆਉਂਦੇ ਹਨ ਜੋ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪ੍ਰਸ਼ਾਸਨ ਨੂੰ ਟਿੱਚ ਸਮਝਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਜਮਸ਼ੇਰ ਖ਼ਾਸ ਦੇ ਆਸ ਪਾਸ ਦੇ ਪਿੰਡਾਂ ਵਿੱਚ ਕਰੀਬ ਤਿੰਨ ਰੇਲਵੇ ਲਾਈਨ ਫਾਟਕ ਪੈਂਦੇ ਹਨ ਜਿਨ੍ਹਾਂ ਤੋਂ ਇਹ ਆਪਣੇ ਪਸ਼ੂ ਸਰੇਆਮ ਸਵੇਰੇ ਸ਼ਾਮ ਲੰਘਾਉਂਦੇ ਹਨ, ਜਿਸ ਕਾਰਨ ਪਸ਼ੂਆਂ ਦਾ ਕੀਤੇ ਗੋਬਰ ਕਾਰਨ ਕਈ ਵਾਰ ਦੋ ਪਹੀਆ ਵਾਹਨ ਚਾਲਕ ਸਲਿਪ ਕਰਕੇ ਡਿੱਗ ਜਾਂਦੇ ਹਨ ਤੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।ਇਸ ਸਬੰਧੀ ਗੱਲਬਾਤ ਕਰਦਿਆਂ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਰਵਿੰਦਰ ਸਿੰਘ ਪਵਾਰ, ਡਾਕਟਰ ਰਮਨ ਕੋਹਲੀ, ਅਮਰੀਕ ਸਿੰਘ ਦੀਵਾਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸੜਕਾਂ ਦੁਆਲੇ ਲਗਾਏ ਰੁੱਖਾਂ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਹਰ ਸਾਲ ਸਰਕਾਰ ਦੁਆਰਾ ਅਤੇ ਵੱਖ-ਵੱਖ ਸੰਸਥਾਵਾਂ ਦੁਆਰਾ ਸੜਕਾਂ ਦੇ ਆਲੇ ਦੁਆਲੇ ਹਰ ਸਾਲ ਫਲਦਾਰ ਛਾਂ ਦੇਣ ਵਾਲੇ ਰੁੱਖ ਲਗਾਏ ਜਾਂਦੇ ਹਨ ਪਰ ਇਹ ਗੁੱਜਰਾਂ ਦੇ ਪਸ਼ੂ ਅਤੇ ਬੇਸਹਾਰਾ ਪਸੂ ਇਹਨਾਂ ਰੁੱਖਾਂ ਨੂੰ ਤਬਾਹ ਕਰ ਦਿੰਦੇ ਹਨ। ਇਸ ਸੰਬੰਧੀ ਕਿਸਾਨ ਤਰਸੇਮ ਸਿੰਘ ਸੋਨੂੰ ਉਦੋਪੁਰ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਅਮਨਦੀਪ ਸਿੰਘ ਮਾਨ,ਜਗਤਾਰ ਸਿੰਘ , ਭੁਪਿੰਦਰ ਸਿੰਘ ਗੌਸ਼ਲ, ਜਗਜੀਤ ਸਿੰਘ ਸਪਰਾ, ਗੁਰਮੇਲ ਸਿੰਘ, ਇੰਦਰਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਗੁਜਰਾਂ ਦੇ ਪਸ਼ੂ ਉਨਾਂ ਦੇ ਖੇਤਾਂ ਵਿੱਚੋਂ ਕਈ ਵਾਰ ਕੰਡਿਆਲੀ ਤਾਰਾਂ ਤੋੜ ਕੇ ਉਨ੍ਹਾਂ ਦੀਆਂ ਪੁੱਤਰਾਂ ਵਾਂਗ ਪਾਲੀਆ ਫਸਲਾਂ ਦਾ ਨੁਕਸਾਨ ਕਰਦੇ ਹਨ। ਕਿਸਾਨ ਜਗਤਾਰ ਸਿੰਘ ਸ਼ੇਰਗਿੱਲ ਤਾਰੀ ਉਦੋਪੁਰ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਦੇ ਖੇਤਾਂ ਵਿਚ ਗੁੱਜਰਾਂ ਦੇ ਪਸ਼ੂ ਅਤੇ ਬੇਸਹਾਰਾ ਪਸ਼ੂ ਵੜ ਕੇ ਪੂਰੀ ਦੀ ਪੁਰੀ ਫ਼ਸਲਾਂ ਹੀ ਉਜਾੜ ਦਿੰਦੇ ਹਨ। ਕਿਸਾਨਾਂ ਨੇ ਕਿਹਾ ਕਿ ਸੰਬੰਧੀ ਇਲਾਕੇ ਦੀਆਂ ਪੰਚਾਇਤਾਂ ਨੇ ਮਤੇ ਵੀ ਪਾਏ ਹੋਏ ਹਨ। ਇਲਾਕੇ ਦੀਆਂ ਪੰਚਾਇਤਾਂ, ਮੁਹਤਬਰ ਵਿਅਕਤੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਲੋਕ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹਨ, ਇਨ੍ਹਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਇੱਕ ਵਿੱਚ ਸੜਕਾਂ ਦੇ ਆਲੇ ਦੁਆਲੇ ਲੱਗੇ ਹੋਏ ਪੌਦੇ ਇਹਨਾਂ ਦੇ ਪਸ਼ੂਆਂ ਤੇ ਬੇਸਹਾਰਾ ਤੋਂ ਬੱਚ ਸਕਣ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 2 ਤੋਂ 7 ਤੱਕ ਅੱਜ ਅੰਮ੍ਰਿਤ ਵੇਲੇ ਤ... ਅਗਲੀ ਖ਼ਬਰ ਏ.ਪੀ.ਜੇ. ਸਕੂਲ ਮਾਡਲ ਟਾਊਨ ’ ਚ ਰਾਸ਼ਟਰੀ ਪਾਠਕ੍ਮ ਢਾਂਚੇ ’ ਤੇ ਸੀ.ਪੀ.ਡੀ. ਵਰਕਸ਼ਾਪ ਕਰਵਾਈ
Ad Position 24
No active advertisement