16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਨਹਿਲੇ 'ਤੇ ਦਹਿਲਾ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026

ਮਸ਼ਹੂਰ ਲੇਖਕ ਜਨਾਬ ਵਜ਼ੀਰ ਆਗਾ ਸਾਹਿਬ ਹਮੇਸ਼ਾ ਛਪਦੀਆਂ ਅਖ਼ਬਾਰਾਂ ਅਤੇ ਰਿਸਾਲਿਆਂ ਦੇ ਦਫਤਰਾਂ ਵਿਚ ਜਾ ਕੇ ਉਥੋਂ ਦੇ ਸਟਾਫ਼ ਅਤੇ ਖਾਸ ਤੌਰ 'ਤੇ ਸੰਪਾਦਕ, ਸਹਿ-ਸੰਪਾਦਕ, ਨੂੰ ਮਿਲ ਕੇ ਬੜੇ ਖੁਸ਼ ਹੁੰਦੇ ਸਨ, ਉਹ ਹਮੇਸ਼ਾ ਆਪਣੀ ਕਾਰ 'ਤੇ ਸਫਰ ਕਰਦੇ ਸਨ। ਉਨ੍ਹਾਂ ਦਾ ਡਰਾਈਵਰ ਕਾਫੀ ਸਿਆਣਾ ਸੀ। ਇਕ ਵਾਰੀ ਉਹ ਉਰਦੂ ਦੇ ਰਿਸਾਲੇ 'ਅਦਬੀ ਦੁਨੀਆ' ਦੇ ਦਫਤਰ ਜਾਣ ਲਈ ਘਰੋਂ ਤੁਰੇ ਸਨ। ਅਦਬੀ ਦੁਨੀਆ ਦੇ ਦਫਤਰ ਲਾਗੇ ਉਨ੍ਹਾਂ ਦੀ ਕਾਰ ਇਕ ਟਾਂਗੇ ਨਾਲ ਟਕਰਾ ਗਈ। ਵਜ਼ੀਰ ਆਗਾ ਸਾਹਿਬ ਕਾਰ ਤੋਂ ਉੱਤਰ ਕੇ ਅਦਬੀ ਦੁਨੀਆ ਦੇ ਦਫਤਰ ਦੇ ਅੰਦਰ ਚਲੇ ਗਏ। ਉਥੇ ਇਕ ਪੁਲਿਸ ਸਿਪਾਹੀ ਖੜ੍ਹਾ ਸੀ। ਉਸ ਨੇ ਕਾਰ ਦੇ ਡਰਾਈਵਰ ਨੂੰ ਪੁੱਛਿਆ, 'ਇਹ ਕਾਰ ਕਿਸ ਦੀ ਹੈ?' ਕਾਰ ਡਰਾਈਵਰ ਨੇ ਬੜੀ ਹਲੀਮੀ ਨਾਲ ਜਵਾਬ ਦਿੱਤਾ, 'ਇਹ ਕਾਰ ਵਜ਼ੀਰ ਸਾਹਿਬ ਦੀ ਹੈ।' ਇਹ ਸੁਣ ਕੇ ਸਿਪਾਹੀ ਤਾਂਗੇ ਦੇ ਕੋਚਵਾਨ ਨੂੰ ਥਾਣੇ ਲੈ ਗਿਆ। ਇਸ ਦੌਰਾਨ ਜਨਾਬ ਵਜ਼ੀਰ ਆਗਾ ਵੀ ਥਾਣੇ ਪਹੁੰਚ ਗਏ। ਛਾਣਬੀਨ ਤੋਂ ਬਾਅਦ ਜਦੋਂ ਅਫਸਰ ਨੂੰ ਪਤਾ ਲੱਗਿਆ ਕਿ ਕਾਰ ਕਿਸੇ ਵਜ਼ੀਰ ਦੀ ਨਹੀਂ, ਵਜ਼ੀਰ ਆਗਾ ਦੀ ਹੈ ਤਾਂ ਉਹ ਕੋਚਵਾਨ ਤੋਂ ਹਟ ਕੇ ਕਾਰ ਡਰਾਈਵਰ ਨੂੰ ਡਾਂਟਣ ਲੱਗ ਪਿਆ। 'ਤੂੰ ਹੀ ਤਾਂਗੇ ਵਾਲੇ ਦਾ ਨੁਕਸਾਨ ਕੀਤਾ ਹੈ, ਇਸ ਲਈ ਤੈਨੂੰ ਜੁਰਮਾਨਾ ਭਰਨਾ ਪਵੇਗਾ।' ਇਹ ਸੁਣ ਕੇ ਜਨਾਬ ਵਜ਼ੀਰ ਆਗਾ ਨੇ ਆਪਣੀ ਛਪੀ ਹੋਈ ਪੁਸਤਕ ਸਿਪਾਹੀ ਨੂੰ ਫੜਾ ਕੇ ਕਿਹਾ, 'ਲੈ ਜੁਰਮਾਨਾ ਲੈ ਲੈ।'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਚਾਚਾ ਚੰਡੀਗੜ੍ਹੀਆ ਦੇ ਤੀਰਾਂ ਦੀਆਂ ਤਲਖ, ਤੁਰਸ਼ ਤੇ ਸ਼ੀਰੀ ਚੋਭਾਂ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਤੇ ਕਾਨੂੰਨੀ ਸੀਮਾਵਾਂ
Ad Position 24