16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਤੁਹਾਡੇ ਸਰਦਾਰ ਜੀ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026

ਇਕ ਲੜਕਾ ਤੇ ਇਕ ਲੜਕੀ ਦੋਵੇਂ ਅੱਗੜ-ਪਿਛੜ ਇਕ ਹਲਵਾਈ ਦੀ ਦੁਕਾਨ ਵਿਚ ਦਾਖ਼ਲ ਹੁੰਦੇ ਹਨ। ਲੜਕੀ ਸੁਤਿੰਦਰ ਕੌਰ ਦੋ ਭੱਲਿਆਂ ਦਾ ਆਰਡਰ ਦੇ ਕੇ ਖਾਣਾ ਆਰੰਭ ਕਰ ਦਿੰਦੀ ਹੈ। ਲੜਕਾ ਸੁਰਿੰਦਰ ਸਿੰਘ ਇਕ ਸੋਚ ਲੈ ਕੇ ਦੋ ਭੱਲਿਆਂ ਦਾ ਆਰਡਰ ਦਿੰਦਾ ਹੈ ਅਤੇ ਬਾਹਰ ਪਏ ਬੈਂਚ ਉਤੇ ਬੈਠ ਕੇ ਖਾਣਾ ਸ਼ੁਰੂ ਕਰ ਦਿੰਦਾ ਹੈ।
ਏਨੇ ਨੂੰ ਲੜਕੀ ਇਕ ਪੀਸ ਕਲਾਕੰਦ ਦਾ ਆਰਡਰ ਕਰਦੀ ਹੈ ਤੇ ਬੈਠ ਕੇ ਖਾਣ ਲੱਗੀ ਹੈ। ਸੁਰਿੰਦਰ ਵੀ ਇਕ ਪੀਸ ਕਲਾਕੰਦ ਦਾ ਆਰਡਰ ਕਰਦਾ ਹੈ ਤੇ ਖਾਣਾ ਸ਼ੁਰੂ ਕਰ ਦਿੰਦਾ ਹੈ।
ਸੁਰਿੰਦਰ ਸਿੰਘ ਲਗਭਗ 6 ਫੁੱਟ ਉੱਚਾ ਸਰਦਾਰ ਹੈ। ਉਸ ਨੇ ਦੁੱਧ ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ ਹੈ। ਉਪਰ ਕਾਲੇ ਰੰਗ ਦੀ ਜੈਕਟ ਪਾਈ ਹੋਈ ਹੈ। ਕੁੜੀ ਨੇ ਵੀ ਚਿੱਟਾ ਸੂਟ ਪਾਇਆ ਹੋਇਆ ਹੈ ਅਤੇ ਉੱਪਰ ਅਸਮਾਨੀ ਰੰਗ ਦੀ ਚੁੰਨੀ ਲਈ ਹੋਈ ਹੈ। ਖਿੜਿਆ ਚਿਹਰਾ, ਅੱਖਾਂ ਵਿਚ ਚਮਕ, ਪਿੱਠ 'ਤੇ ਲੰਮੀ ਪਲਮਦੀ ਗੁੱਤ, ਉਸ ਨੂੰ ਖੂਬਸੂਰਤ ਬਣਾ ਰਹੀ ਹੈ।
ਜਦੋਂ ਸੁਰਿੰਦਰ ਸਿੰਘ 'ਕਿੰਨੇ ਪੈਸੇ' ਪੁੱਛਦਾ ਹੈ ਤਾਂ ਹਲਵਾਈ ਕਹਿੰਦਾ ਹੈ 'ਅੱਸੀ ਰੁਪਏ।'
ਸੁਰਿੰਦਰ ਸਿੰਘ ਨੂੰ ਕੁਝ ਸ਼ੱਕ ਤਾਂ ਪੈਂਦਾ ਹੈ, ਪਰ ਮੂੰਹੋਂ ਕੁਝ ਨਹੀਂ ਬੋਲਦਾ। ਉਹ 80 ਰੁਪਏ ਹੀ ਅਦਾ ਕਰ ਦਿੰਦਾ ਹੈ। ਦਰਅਸਲ ਦੁਕਾਨਦਾਰ ਸਮਝਦਾ ਹੈ, ਦੋਵੇਂ ਕੁੜੀ ਤੇ ਮੁੰਡਾ ਇਕੱਠੇ ਹਨ। ਕੁੜੀ ਜਦੋਂ ਖਾ ਪੀ ਕੇ ਉਠਦੀ ਹੈ ਤਾਂ ਦੁਕਾਨਦਾਰ ਨੂੰ ਪੁੱਛਦੀ ਹੈ ਕਿੰਨੇ ਪੈਸੇ ਬਣੇ। ਉਹ ਪਰਸ ਵਿਚੋਂ ਓਨੇ ਪੈਸੇ ਹੀ ਕੱਢ ਕੇ ਦੇਣ ਲੱਗਦੀ ਹੈ ਤਾਂ ਦੁਕਾਨਦਾਰ ਕਹਿੰਦਾ ਹੈ, 'ਤੁਹਾਡੇ ਪੈਸੇ ਤਾਂ ਤੁਹਾਡੇ ਸਰਦਾਰ ਜੀ ਨੇ ਦੇ ਦਿੱਤੇ ਹਨ।'
'ਤੁਹਾਡੇ ਸਰਦਾਰ ਜੀ' ਸੁਣ ਕੇ ਉਹ ਅਜੀਬ ਜਿਹਾ ਮਹਿਸੂਸ ਕਰਕੇ ਆਪਣਾ ਚਿਹਰਾ ਇਕ ਹੱਥ ਨਾਲ ਢਕ ਲੈਂਦੀ ਹੈ। 'ਤੁਹਾਡੇ ਸਰਦਾਰ ਜੀ' ਦੇ ਸ਼ਬਦ ਉਸ ਦੇ ਕੰਨਾਂ ਵਿਚ ਵੱਜ ਰਹੇ ਹਨ, ਵਾਰ-ਵਾਰ 'ਮੇਰਾ ਤਾਂ ਅਜੇ ਵਿਆਹ' ਵੀ ਨਹੀਂ ਹੋਇਆ। ਉਸ ਦੇ ਮਨ ਵਿਚੋਂ ਆਵਾਜ਼ ਆਉਂਦੀ ਹੈ।
ਉਹ ਇਕ ਆਟੋ ਕਰਕੇ ਘਰ ਪਹੁੰਚ ਜਾਂਦੀ ਹੈ। ਉਸ ਦੇ ਕੰਨਾਂ ਵਿਚ ਇਹ ਸ਼ਬਦ 'ਤੁਹਾਡੇ ਸਰਦਾਰ ਜੀ' ਵਾਰ-ਵਾਰ ਗੂੰਜਦੇ ਹਨ ਤੇ ਉਸ ਨੂੰ ਤੰਗ ਕਰਦੇ ਹਨ। ਪਤਾ ਨਹੀਂ ਕਦੋਂ ਤੱਕ ਇਹ ਤੰਗ ਕਰਦੇ ਰਹਿਣਗੇ?

-10846-ਬੀ-34, ਨਿਊ ਪਟੇਲ ਨਗਰ, ਹੈਬੋਵਾਲ ਕਲਾਂ, ਲੁਧਿਆਣਾ।
ਮੋਬਾਈਲ : 93165-44777

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸ ਦਾ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ 'ਤੇ ਅਸਰ ਅਗਲੀ ਖ਼ਬਰ ਚਾਚਾ ਚੰਡੀਗੜ੍ਹੀਆ ਦੇ ਤੀਰਾਂ ਦੀਆਂ ਤਲਖ, ਤੁਰਸ਼ ਤੇ ਸ਼ੀਰੀ ਚੋਭਾਂ
Ad Position 24