26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸੜਕ ਹਾਦਸੇ 'ਚ ਸਾਈਕਲ ਸਵਾਰ ਦੀ ਮੌਤ

Ad Position 21
No active advertisement
ਅਜੀਤ ਡੈਸਕ 24-01-2026
ਦੋਦਾ, 23 ਜਨਵਰੀ (ਰਵੀਪਾਲ)-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮੁੱਖ ਸੜਕ 'ਤੇ ਨਗਰ ਦੋਦਾ ਵਿਖੇ ਟਰੱਕ ਹਾਦਸੇ ਦੌਰਾਨ ਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਇਕਬਾਲ ਸਿੰਘ ਪੁੱਤਰ ਕਰਨੈਲ ਸਿੰਘ (ਦੋਦੇ ਵਾਲੇ) ਵਾਸੀ ਲੁਹਾਰਾ ਜੋ ਕਿ ਬਿਜਲੀ ਵਿਭਾਗ ਦੇ ਦਫ਼ਤਰ 'ਚ ਆਰਜ਼ੀ ਸੇਵਾਦਾਰ ਸੀ, ਦਫ਼ਤਰ ਤੋਂ ਆਪਣੀ ਸਾਈਕਲ 'ਤੇ ਸਵਾਰ ਹੋ ਕੇ ਦੋਦਾ ਵੱਲ ਆਉਂਦੇ ਸਮੇਂ ਟਰੱਕ ਨੰਬਰ ਆਰ.ਜੇ. 01ਜੀ.ਡੀ. 0464 ਨਾਲ ਟੱਕਰ ਹੋ ਗਈ, ਜਿਸ ਨਾਲ ਇਕਬਾਲ ਸਿੰਘ ਦੀ ਪਿਛਲੇ ਟਾਇਰ ਥੱਲੇ ਆਉਣ ਕਰਕੇ ਮੌਕੇ 'ਤੇ ਮੌਤ ਹੋ ਗਈ | ਟਰੱਕ ਤੂੜੀ ਭਰ ਕੇ ਜੈਪੁਰ ਜਾ ਰਿਹਾ ਸੀ, ਜਿਸ ਨੂੰ ਸ਼ਿਵ ਰਾਮ ਚਲਾ ਰਿਹਾ ਸੀ | ਡਰਾਈਵਰ ਦੇ ਦੱਸਣ ਅਨੁਸਾਰ ਉਸ ਨੂੰ ਪਿਛੇ ਪਤਾ ਨਹੀਂ ਲੱਗਾ | ਜਦ ਪੁਲਿਸ ਚੌਂਕੀ ਨੂੰ ਪਤਾ ਲੱਗਾ, ਤਾਂ ਪੁਲਿਸ ਚੌਂਕੀ ਦੋਦਾ ਦੇ ਇੰਚਾਰਜ ਗੁਰਤੇਜ ਸਿੰਘ ਸਬ ਇੰਸਪੈਕਟਰ ਤੇ ਉਨ੍ਹਾਂ ਦੀ ਟੀਮ ਨੇ ਟਰੱਕ ਨੂੰ ਥੋੜ੍ਹੀ ਦੂਰ ਜਾ ਕੇ ਹੀ ਫ਼ੜ ਲਿਆ | ਇਸ ਮੌਕੇ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਐੱਸ.ਐੱਸ ਐੱਫ਼. ਦੀ ਟੀਮ ਦੇ ਮੰਦਰ ਸਿੰਘ, ਰਮਨਦੀਪ ਕੌਰ, ਲਵਪ੍ਰੀਤ, ਸੌਨੂੰ ਨੇ ਇਕਬਾਲ ਸਿੰਘ ਦੀ ਮਿ੍ਤਕ ਦੇਹ ਨੂੰ ਸੜਕ ਤੋਂ ਚੁੱਕ ਕੇ ਹਸਪਤਾਲ ਪਹੁੰਚਾਇਆ ਅਤੇ ਟ੍ਰੈਫ਼ਿਕ ਨੂੰ ਵੀ ਚਲਾਇਆ | ਪੁਲਿਸ ਚੌਂਕੀ ਦੋਦਾ ਵਲੋਂ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭਿਜਵਾ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਇਲਾਕੇ 'ਚ ਬਾਰਿਸ਼ ਹੋਈ ਅਗਲੀ ਖ਼ਬਰ ਖਿੜੇ ਮੌਸਮ 'ਚ ਪਤੰਗਬਾਜ਼ੀ ਨੇ ਲਾਈਆਂ ਰੌਣਕਾਂ
Ad Position 24