ਫਗਵਾੜਾ, 8 ਮਾਰਚ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਜੀ. ਟੀ. ਰੋਡ ਫਗਵਾੜਾ ਵਿਖੇ 37ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿਛਲੇ ਤਿੰਨ ਰੋਜ਼ਾ ਤੋ ਆਰੰਭ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਭਾਈ ਜੈਦੀਪ ਸਿੰਘ ਕਥਾਵਾਚਕ ਫਗਵਾੜਾ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲੇ, ਭਾਈ ਸਨਬੀਰ ਸਿੰਘ ਜਲੰਧਰ ਵਾਲੇ, ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉਸਤਾਦ ਭਾਈ ਬਲਜਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਬੀਬੀ ਭਾਨੀ ਜੀ ਕਿਰਤ ਕੇਂਦਰ ਛੇਹਰਟਾ ਅੰਮਿ੍ਤਸਰ ਤੋ ਇਲਾਵਾ ਆਸ਼ਰਮ ਦੇ ਬੱਚਿਆਂ ਵਲੋਂ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਦਗੜ੍ਹ, ਸੰਤ ਤਲਵਿੰਦਰ ਸਿੰਘ ਪਰਮੇਸ਼ਰ ਭੋਗਪੁਰ, ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਤੀਰਥ ਸਿੰਘ ਆਨੰਦਪੁਰ ਸਾਹਿਬ, ਸੰਤ ਬਲਵੀਰ ਸਿੰਘ ਭਿੰਡਰ ਕਲਾ ਮੋਗਾ, ਸੰਤ ਬਾਬਾ ਸਬਦਲ ਸਿੰਘ ਸਰਹਾਲੀ ਸਾਹਿਬ, ਜਥੇਦਾਰ ਬਾਬਾ ਹਰਜਿੰਦਰ ਸਿੰਘ ਗੁਰਦੁਆਰਾ ਟਿੱਬਾ ਸਾਹਿਬ, ਬਾਬਾ ਜਰਨੈਲ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਵਲੋਂ ਸੰਗਤਾਂ ਨੂੰ ਆਪਣੇ ਕਮਾਏ ਹੋਏ ਪ੍ਰਵਚਨਾਂ ਨਾਲ ਗੁਰੂ ਚਰਨਾ ਨਾਲ ਜੋੜਿਆ ਗਿਆ | ਦੋ ਦਿਨਾਂ ਸਮਾਗਮ ਦੇ ਪਹਿਲੇ ਦਿਨ ਸ਼ਾਮ ਦੇ ਦੀਵਾਨਾਂ 'ਚ ਭਾਈ ਜਸਪਾਲ ਸਿੰਘ ਅਖੰਡ ਕੀਰਤਨੀ ਜਥਾ ਜਲੰਧਰ, ਭਾਈ ਜਗਦੀਪ ਸਿੰਘ ਅਨੰਦਪੁਰ ਸਾਹਿਬ ਤੇ ਆਸ਼ਰਮ ਦੇ ਵਿਦਿਆਰਥੀਆਂ ਵਲੋਂ ਗੁਰਬਾਣੀ ਕੀਰਤਨ ਰਾਹੀ ਹਾਜ਼ਰੀ ਭਰੀ ਗਈ | ਇਸ ਮੌਕੇ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ ਬਰੇਲ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਪ੍ਰਬੰਧਕਾਂ ਵਲੋਂ ਕੀਤਾ ਗਿਆ | ਇਸ ਮੌਕੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਵੀ ਲਗਾਇਆ, ਜਿਸ 'ਚ ਮਿੱਤਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ 1000 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਤੇ ਮੁਫ਼ਤ ਐਨਕਾਂ ਵੰਡੀਆਂ ਗਈਆਂ ਤੇ 90 ਦੇ ਕਰੀਬ ਆਪ੍ਰੇਸ਼ਨ ਦੇ ਯੋਗ ਪਾਏ ਗਏ ਮਰੀਜ਼ਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਗਏ | ਇਸ ਮੌਕੇ ਮੁਫ਼ਤ ਹੋਮੀਓਪੈਥਿਕ ਕੈਂਪ ਵੀ ਲਗਾਇਆ, ਜਿਸ 'ਚ ਡਾ. ਸੰਦੀਪ ਵਲੋਂ 700 ਤੋ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਖ਼ੂਨਦਾਨ ਕੈਂਪ ਦੌਰਾਨ 20 ਪ੍ਰਾਣੀਆਂ ਨੇ ਖ਼ੂਨਦਾਨ ਕੀਤਾ | ਅੰਤ 'ਚ ਬਾਬਾ ਮੁਖ਼ਤਿਆਰ ਸਿੰਘ ਵਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ | ਸਟੇਜ ਸਕੱਤਰ ਦੀ ਸੇਵਾ ਬਾਬਾ ਮੁਖ਼ਤਿਆਰ ਸਿੰਘ ਨੇ ਅਦਾ ਕੀਤੀ | ਇਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਰਜਿੰਦਰ ਸਿੰਘ ਚੰਦੀ ਦਿਹਾਤੀ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ, ਸਤਵਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਲਾਡੀ, ਜਤਿੰਦਰਪਾਲ ਸਿੰਘ ਪਲਾਹੀ, ਪਰਮਜੀਤ ਸਿੰਘ ਮਾਨ ਪ੍ਰਧਾਨ, ਸੁਖਦੇਵ ਸਿੰਘ ਬਾਹੀਆ, ਅੰਮਿ੍ਤਪਾਲ ਸਿੰਘ ਉਦੋਵਾਲ, ਚਰਨਜੀਤ ਸਿੰਘ ਫਰਾਲਾ, ਬਾਬਾ ਮੁਖ਼ਤਿਆਰ ਸਿੰਘ, ਬੀਬੀ ਸੰਗੀਤਾ ਕੌਰ ਸਿਤਾਰਾ, ਇਕਬਾਲ ਸਿੰਘ ਬੱਬੂ, ਸੁਖਵਿੰਦਰ ਸਿੰਘ ਸਰਬ ਨੌਜਵਾਨ ਸਭਾ, ਗੁਰਬਖ਼ਸ਼ ਸਿੰਘ ਅਠੌਲੀ, ਕਮਲ ਧਾਲੀਵਾਲ, ਭਾਈ ਅਮਰਜੀਤ ਸਿੰਘ ਚਹੇੜੂ, ਬਾਬਾ ਮਹਿੰਦਰ ਸਿੰਘ, ਸੰਤ ਕਮਲੇਸ਼ ਗਿਰੀ, ਕੁਲਦੀਪ ਸਿੰਘ ਜੌਹਲ, ਲਾਲ ਸਿੰਘ ਅਕਾਲਗੜ੍ਹ, ਹਰਵਿੰਦਰ ਸਿੰਘ ਨੰਗਲ ਮੱਝਾ, ਜਤਿੰਦਰ ਸਿੰਘ ਪਿੱਪਲੀ ਸਾਹਿਬ, ਸੁਰਜੀਤ ਸਿੰਘ ਖ਼ਾਲਸਾ, ਸਤਪਾਲ ਸਿੰਘ ਕਿਸ਼ਨਪੁਰ, ਬਲਵੀਰ ਸਿੰਘ ਗੰਡਵਾ, ਹਰਜੀਤ ਸਿੰਘ ਗੰਡਵਾ, ਡਾ. ਜੀ. ਬੀ. ਸਿੰਘ, ਭਾਈ ਦਲਜੀਤ ਸਿੰਘ ਹੈੱਡਗ੍ਰੰਥੀ, ਤਜਿੰਦਰ ਸਿੰਘ ਬਾਵਾ, ਗੁਰਮੀਤ ਸਿੰਘ ਰਾਵਲਪਿੰਡੀ, ਸੁਰਿੰਦਰ ਸਿੰਘ ਛਾਬੜਾ, ਮਨਪ੍ਰੀਤ ਸਿੰਘ ਗਾਬਾ ਜਲੰਧਰ, ਹਰਵਿੰਦਰ ਸਿੰਘ ਬਸਰਾ, ਅਵਤਾਰ ਸਿੰਘ ਖੋਥੜਾ, ਅਵਤਾਰ ਸਿੰਘ ਯੂ. ਕੇ., ਅਜੀਤ ਸਿੰਘ ਮੋਰਾਂਵਾਲੀ, ਗਣੇਸ਼ ਸਿੰਘ, ਹਰਜੋਤ ਸਿੰਘ ਮੋਰਾਂਵਾਲੀ, ਵਿਜੈ ਕੁਮਾਰ, ਮੱਖਣ ਸਿੰਘ ਮਮਤਾ ਫਾਊਾਡੇਸ਼ਨ ਕੈਨੇਡਾ, ਬਹਾਦਰ ਸਿੰਘ ਕੈਨੇਡਾ, ਗੁਲਸ਼ਨ ਕਪੂਰ, ਅਮਰਜੀਤ ਸਿੰਘ ਬਬਲੀ, ਸਤਪਾਲ ਸਿੰਘ ਮੁਲਤਾਨੀ ਮੈਨੇਜਿੰਗ ਡਾਇਰੈਕਟਰ ਰਿਚੀ ਟਰੈਵਲਜ਼, ਮੋਹਨ ਸਿੰਘ ਗਾਧੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਹਾਜ਼ਰ ਸਨ |
ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਸਾਲਾਨਾ ਸਮਾਗਮ ਕਰਵਾਇਆ
ਅਜੀਤ ਡੈਸਕ
09-03-2026